ਹਠੂਰ, 26 ਸਤੰਬਰ ( ਅਸ਼ਵਨੀ)-ਸੀ ਐੱਚ ਸੀ ਹਠੂਰ ਵਿਖੇ ਐਸ ਐਮ ਓ ਡਾਕਟਰ ਵਰੁਨ ਸੱਗੜ ਦੀ ਅਗਵਾਈ ਵਿੱਚ ਡਾਕਟਰ ਰਵੀ ਘਈ ਮੈਡੀਕਲ ਅਫਸਰ ਵੱਲੋਂ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ । ਜਿਸ ਵਿਚ ਵੱਖ ਵੱਖ ਪਿੰਡਾਂ ਤੋਂ ਆਏ ਮਰੀਜ਼ਾਂ ਦਾ ਚੈੱਕ ਅੱਪ ਕੀਤਾ ਗਿਆ। ਉਨ੍ਹਾਂ ਵੱਲੋਂ ਵੱਖ ਵੱਖ ਟੈਸਟ ਮੈਡੀਕਲ ਲੈਬ ਵਿੱਚੋ ਕਰਵਾਏ ਗਏ। ਜਿਸ ਮੁਤਾਬਿਕ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਵਿੱਚ ਪ੍ਰਕਾਸ਼ ਸਿੰਘ ਹੈਲਥ ਇੰਸਪੈਕਟਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਵੱਖ ਪਿੰਡਾਂ ਤੋਂ ਆਏ ਮਰੀਜ਼ਾਂ ਨੇ ਲਾਭ ਲਿਆ।