ਜਗਰਾਓਂ, 28 ਸਤੰਬਰ ( ਰਾਜਨ ਜੈਨ)-ਮਾਰਕੀਟ ਕਮੇਟੀ ਜਗਰਾਉਂ ਵਿਖੇ ਐਸਡੀਐਮ ਜਗਰਾਉਂ ਮਨਜੀਤ ਕੌਰ ਦੀ ਅਗਵਾਈ ਹੇਠ ਇਕ ਮੀਟਿੰਗ ਜਿਸ ਵਿਚ ਆੜ੍ਹਤੀਆ ਐਸੋਸੀਏਸ਼ਨ ਜਗਰਾਉਂ,ਗੱਲਾ ਮਜ਼ਦੂਰ ਯੂਨੀਅਨ ,ਸਟੇਟ ਖਰੀਦ ਏਜੰਸੀਆ,ਮਾਰਕੀਟ ਕਮੇਟੀ ਵਿਚਕਾਰ ਹੋਈ ਆਉਣ ਵਾਲੇ ਝੋਨੇ ਦੇ ਸੀਜਨ ਵਿਚ ਖਰੀਦ ਨੂੰ ਲੈ ਕੇ ਵਿਚਾਰ ਕੀਤਾ ਗਿਆ ਮਨਜੀਤ ਕੌਰ ਐਸਡੀਐਮ ਵਲੋਂ ਮੰਡੀ ਦੇ ਮੈਨ ਯਾਰਡ ਅਤੇ ਸੈੰਟਰਾ ਵਿਚ ਪਾਣੀ ,ਸਫਾਈ, ਲਾਇਟ ਦਾ ਮੰਡੀ ਅਫਸਰਾ ਨੂੰ ਖਾਸ ਧਿਆਨ ਦੇਣ ਲਈ ਵੀ ਕਿਹਾ ਗਿਆ ਅਤੇ ਖਰੀਦ ਏਜੰਸੀਆ ਕੋਲ ਬਾਰਦਾਨਾ ਅਤੇ ਟਰਾਂਸਪੋਰਟ ਦਾ ਵੀ ਪੂਰੇ ਇੰਤਜਾਮ ਲਈ ਵੀ ਕਿਹਾ । ਆੜ੍ਹਤੀਆ ਐਸੋਸੀਏਸ਼ਨ ਜਗਰਾਉੰ ਵਲੋਂ 1ਲੱਖ ਰੁਪਏ ਦਾ ਡਰਾਫਟ ਮੁੱਖ ਮੰਤਰੀ ਰਿਲੀਫ ਫੰਡ ਦੇ ਨਾਮ ਹੜ ਪੀੜਤਾ ਲਈ ਐਸਡੀਐਮ ਨੂੰ ਸੌਂਪਿਆ ਗਿਆ।ਇਸ ਮੌਕੇ ਕਨ੍ਹਈਆ ਗੁਪਤਾ ਬਾਂਕਾ ਪ੍ਰਧਾਨ ,
ਰਾਜ ਕੁਮਾਰ ਭੱਲਾ,ਜਤਿੰਦਰ ਸਿੰਘ ਸਰਾਂ,ਬਲਵਿੰਦਰ ਸਿੰਘ ਗਰੇਵਾਲ, ਨਵੀਨ ਸਿੰਗਲਾ,ਗੁਰਮੀਤ ਸਿੰਘ ਦੋਧਰ, ਨਰਿੰਦਰ ਸਿਆਲ, ਰਵੀ ਗੋਇਲ, ਮੰਗਤ ਰਾਏ ਬਾਂਸਲ, ਮਨਜਿੰਦਰ ਸਿੰਘ ਖੈਹਿਰਾ, ਉਪਿੰਦਰ ਸਿੰਘ ,ਧਰਮਿੰਦਰ ਭਾਰਦਵਾਜ, ਮਨੋਹਰ ਲਾਲ ਸਮੇਤ ਹੋਰ ਮੈਂਬਰ ਮੌਜੂਦ ਸਨ।