ਜਗਰਾਓਂ, 28 ਸਤੰਬਰ ( ਵਿਕਾਸ ਮਠਾੜੂ)-ਬਲੌਜ਼ਮਜ ਕਾਨਵੈਂਟ ਵਿਖੇ ਅੱਜ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਕਿੰਡਰ ਗਾਰਡਨ ਦੇ ਵਿਦਿਆਰਥੀਆਂ ਵਿਚਕਾਰ ਫੈਂਸੀ ਡਰੈਸ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਛੋਟੇ ਛੋਟੇ ਬੱਚੇ ਭਗਤ ਸਿੰਘ ਦਾ ਰੂਪ ਬਣ ਕੇ ਆਏ ਇਹਨਾਂ ਵਿਦਿਆਰਥੀਆਂ ਦੇ ਵਿੱਚੋਂ ਵਧੇਰੇ ਜਾਣਕਾਰੀ ਰੱਖਣ ਵਾਲੇ ਵਿਦਿਆਰਥੀਆਂ ਵਿੱਚ ਹਰਅਵਨਜੀਤ ਸਿੰਘ ਪਹਿਲੇ, ਗੁਰਨਵ ਸਿੰਘ ਦੂਜੇ ਅਤੇ ਮਨਸੁੱਖ ਸਿੰਘ ਤੀਸਰੇ ਸਥਾਨ ਤੇ ਰਹੇ ਇਸਦੇ ਨਾਲ ਹੀ ਰਣਜੋਧ ਸਿੰਘ ਨੂੰ ਵਿਸ਼ੇਸ਼ ਇਨਾਮ ਦਿੱਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ ਅਮਰਜੀਤ ਕੌਰ ਨਾਜ਼ ਨੇ ਬੋਲਦਿਆਂ ਕਿਹਾ ਸ. ਭਗਤ ਸਿੰਘ ਨੇ ਛੋਟੀ ਉਮਰ ਵਿੱਚ ਹੀ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਬੀੜਾ ਚੁੱਕ ਲਿਆ ਸੀ ਘਰ ਦੇ ਵਿੱਚੋਂ ਮਿਲੀ ਗੁੜਤੀ ਨੇ ਹੀ ਉਹਨਾਂ ਅੰਦਰ ਦੇਸ਼ ਉੱਤੋਂ ਕੁਰਬਾਨ ਹੋਣ ਦਾ ਜਜ਼ਬਾ ਭਰ ਦਿੱਤਾ ਵਿਦਿਆਰਥੀਆਂ ਨੂੰ ਉਹਨਾਂ ਦੇ ਜਨਮ ਦਿਹਾੜੇ ਤੇ ਉਹਨਾਂ ਦੇ ਜੀਵਨ ਦੀ ਝਲਕ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਤਾਂ ਜੋ ਅੱਜ ਦੇ ਵਿਦਿਆਰਥੀਆਂ ਅੰਦਰ ਉਹਨਾਂ ਵਰਗਾ ਬਣਨ ਦੀ ਇੱਛਾ ਪੈਦਾ ਹੋ ਸਕੇ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ ਅਤੇ ਪ੍ਰੈਸੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਵੀ ਇਸ ਦਿਨ ਨੂੰ ਸ਼ੁਭ ਦਿਹਾੜਾ ਕਿਹਾ।