ਜਗਰਾਉਂ, 13 ਅਪ੍ਰੈਲ ( ਮੋਹਿਤ ਜੈਨ)-ਲੋਕ ਸੇਵਾ ਸੁਸਾਇਟੀ ਵੱਲੋਂ ਸਨਮਤੀ ਸਰਕਾਰੀ ਸਾਇੰਸ ਤੇ ਖੋਜ ਕਾਲਜ ਜਗਰਾਓਂ ਨੂੰ ਏਅਰ ਕੰਡੀਸ਼ਨ ਭੇਂਟ ਕੀਤਾ| ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਾਜਿੰਦਰ ਜੈਨ, ਪ੍ਰਧਾਨ ਕੰਵਲ ਕੱਕੜ ਦੀ ਅਗਵਾਈ ਹੇਠ ਸੁਸਾਇਟੀ ਮੈਂਬਰਾਂ ਨੇ ਸਾਇੰਸ ਕਾਲਜ ਦੀ ਲਾਇਬ੍ਰੇਰੀ ਨੂੰ ਏ ਸੀ ਭੇਂਟ ਕਰਦਿਆਂ ਕਿਹਾ ਕਿ ਸੁਸਾਇਟੀ ਹਮੇਸ਼ਾ ਹੀ ਵਿੱਦਿਆ ਦੇ ਮੰਦਰ ਸਕੂਲਾਂ ਤੇ ਕਾਲਜਾਂ ਦੀ ਮਦਦ ਲਈ ਤਤਪਰ ਹੈ| ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸੁਸਾਇਟੀ ਵੱਲੋਂ ਸਾਇੰਸ ਕਾਲਜ ਨੂੰ ਇੱਕ ਏ ਸੀ, ਵਿਦਿਆਰਥੀਆਂ ਦੇ ਬੈਠਣ ਲਈ ਸੀਮਿੰਟ ਦੇ ਬੈਂਚ, ਛੱਤ ਵਾਲੇ ਪੱਖੇ ਆਦਿ ਲੋੜੀਂਦਾ ਸਮਾਨ ਦਿੱਤਾ ਜਾ ਚੁੱਕਾ ਹੈ| ਇਸ ਮੌਕੇ ਕਾਲਜ ਦੀ ਡਾਇਰੈਕਟਰ ਪ੍ਰੋ: ਕਿਰਪਾਲ ਕੌਰ ਅਤੇ ਲਾਇਬ੍ਰੇਰੀ ਦੀ ਇੰਚਾਰਜ ਡਾ: ਸਰਬਜੀਤ ਕੌਰ ਸਿੱਧੂ ਨੇ ਸੁਸਾਇਟੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਜਿੱਥੇ ਸੁਸਾਇਟੀ ਵੱਲੋਂ ਨਿਰਵਿਘਨ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ ਉੱਥੇ ਉਨ੍ਹਾਂ ਸਾਇੰਸ ਕਾਲਜ ਵੱਲੋਂ ਵਿਦਿਆਰਥੀਆਂ ਦੇ ਵਿੱਦਿਅਕ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਉਪਰਾਲਿਆਂ ਦੀ ਜਾਣਕਾਰੀ ਵੀ ਸਾਂਝੀ ਕੀਤੀ| ਇਸ ਮੌਕੇ ਵਾਈਸ ਡਾਇਰੈਕਟਰ ਨਿਧੀ ਮਹਾਜਨ, ਪ੍ਰੋ ਸੁਮਿਤ ਸੋਨੀ, ਸੁਰਿੰਦਰ ਸ਼ਰਮਾ ਸਮੇਤ ਸੁਸਾਇਟੀ ਦੇ ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਸੁਨੀਲ ਬਜਾਜ , ਪ੍ਰਵੀਨ ਜੈਨ, ਪੀ ਆਰ ਓ ਨੀਰਜ ਮਿੱਤਲ ਤੇ ਸੁਖਦੇਵ ਗਰਗ, ਰਾਜਿੰਦਰ ਜੈਨ ਕਾਕਾ, ਗੋਪਾਲ ਗੁਪਤਾ, ਪ੍ਰੇਮ ਬਾਂਸਲ, ਆਰ ਕੇ ਗੋਇਲ, ਅਨਿਲ ਮਲਹੋਤਰਾ, ਮਨੋਹਰ ਸਿੰਘ ਟੱਕਰ, ਮੁਕੇਸ਼ ਗੁਪਤਾ, ਡਾ: ਭਾਰਤ ਭੂਸ਼ਨ ਬਾਂਸਲ ਆਦਿ ਹਾਜ਼ਰ ਸਨ|