ਜਗਰਾਉਂ, 13 ਅਪ੍ਰੈਲ ( ਭਗਵਾਨ ਭੰਗੂ)-” ਫਸਲਾਂ ਦੀ ਮੁੱਕ ਗਈ ਰਾਖੀ ਓ ਜੱਟਾ ਆਈ ਵਿਸਾਖੀ” ਦੇ ਮਹਾਵਾਕ ਅਨੁਸਾਰ ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀ• ਸੈ• ਸਕੂਲ ਜਗਰਾਉਂ ਵਿਖੇ ਪ੍ਰਿੰਸੀਪਲ ਨੀਲੂ ਨਰੂਲਾ ਦੀ ਅਗਵਾਈ ਅਧੀਨ ਵਿਸਾਖੀ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਜਯੰਤੀ ਮਨਾਈ ਗਈ। ਦਿਵਸ ਦੀ ਸ਼ੁਰੂਆਤ ਵੰਦਨਾ ਅਤੇ ਦੀਪ ਪ੍ਰਜ੍ਵਲਿਤ ਕਰਕੇ ਕੀਤੀ ਗਈ।
ਉਪਰੰਤ ਵਿਸਾਖੀ ਦੇ ਤਿਉਹਾਰ ਮਨਾਉਣ ਦੇ ਸੰਦਰਭ ਵਿੱਚ ਜਮਾਤ ਪ੍ਰੀ• ਨਰਸਰੀ ਤੋਂ ਦੂਸਰੀ ਤੱਕ ਦੇ ਬੱਚੇ ਪੰਜਾਬੀ ਕੱਪੜੇ ਅਤੇ ਪੰਜਾਬੀ ਖਾਣਾ ਲੈ ਕੇ ਆਏ ਹੋਣ ਕਰਕੇ ਬੱਚਿਆਂ ਨੂੰ ਵਿਸਾਖੀ ਸੰਬੰਧਿਤ ਗੀਤ ਜਿਵੇਂ “ਫ਼ਸਲਾਂ ਦੀ ਮੁੱਕ ਗਈ ,ਰਾਖੀ ਓ ਜੱਟਾ ਆਈ ਵਿਸਾਖੀ”,” ਚੱਲ ਨੀ ਪਰੇਮੀਏ ਵਿਸਾਖੀ ਚੱਲੀਏ ” ਆਦਿ ਗੀਤਾਂ ਤੇ ਨੱਚ -ਗਾ ਕੇ ਆਪਣਾ ਮਨੋਰੰਜਨ ਕਰਦਿਆਂ , ਪੰਜਾਬੀ ਖਾਣੇ ਦਾ ਲੁਤਫ਼ ਉਠਾਉਂਦੇ ਹੋਏ ਖੂਬ ਆਨੰਦ ਮਾਣਿਆ।
ਫਿਰ ਬਾਲ ਵਰਗ ਦੇ ਬੱਚਿਆਂ ਦੁਆਰਾ ਵਿਸਾਖੀ ਤਿਉਹਾਰ ਨਾਲ ਸੰਬੰਧਿਤ ਕਵਿਤਾਵਾਂ ਜਿਵੇਂ “ਆਇਆ ਵਿਸਾਖੀ ਦਾ ਤਿਉਹਾਰ, ਪੱਕ ਗਈ ਵਾਢੀ ਦੀ ਫਸਲ” ਆਦਿ ਗਾਇਆਂ। ਜਿਸਦਾ ਸਭ ਨੇ ਖੂਬ ਆਨੰਦ ਮਾਣਿਆ।ਉਪਰੰਤ ਕਿਸ਼ੋਰ ਵਰਗ ਦੇ ਬੱਚਿਆਂ ਦੁਆਰਾ ਡਾਕਟਰ ਭੀਮ ਰਾਓ ਅੰਬੇਦਕਰ ਜਯੰਤੀ ਉੱਪਰ ਕਵਿਤਾਵਾਂ ਅਤੇ ਅੰਬੇਦਕਰ ਜੀ ਦੇ ਜੀਵਨ ਦੇ ਮਹੱਤਵਪੂਰਨ ਪਹਿਲੂਆਂ ਦੀ ਜਾਣਕਾਰੀ ਦਿੱਤੀ।
ਇਸ ਮੌਕੇ ਤੇ ਪ੍ਰਿੰਸੀਪਲ ਨੀਲੂ ਨਰੂਲਾ ਜੀ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅਸੀਂ ਸਭ ਬਹੁਤ ਹੀ ਖੁਸ਼ਕਿਸਮਤ ਹਾਂ ਕਿਉਂਕਿ ਅਸੀਂ ਉਸ ਮਹਾਨ ਧਰਤੀ ਤੇ ਜਨਮ ਲਿਆ ਜਿੱਥੇ ਵੱਡੇ-ਵੱਡੇ ਯੁੱਗ ਪੁਰਖਾਂ ਅਤੇ ਮਹਾਪੁਰਸ਼ਾਂ ਦਾ ਜਨਮ ਹੋਇਆ ਹੈ ਤੇ ਅਜਿਹੇ ਯੁੱਗ ਪੁਰਖਾਂ ਵਿੱਚੋ ਡਾਕਟਰ ਭੀਮ ਰਾਓ ਅੰਬੇਦਕਰ ਇੱਕ ਬਹੁਤ ਹੀ ਅਦੁੱਤੀ ਸ਼ਖ਼ਸੀਅਤ ਦੇ ਮਾਲਕ ਸਨ ।ਜਿਨ੍ਹਾਂ ਸਦਕਾ ਭਾਰਤ ਦੇਸ਼ ਨੂੰ ਖੁਦ ਦਾ ਸੰਵਿਧਾਨ ਪ੍ਰਾਪਤ ਹੋਇਆ ਤੇ ਮੈਂ ਉਹਨਾਂ ਨੂੰ ਨਮਨ ਕਰਦੀ ਹਾਂ। ਅੰਤ ਵਿੱਚ ਸਭ ਨੂੰ ਵਿਸਾਖੀ ਦੇ ਪਾਵਨ ਤਿਉਹਾਰ ਬਾਰੇ ਵਧਾਈਆਂ ਦੇ ਕੇ ਇਸ ਪਵਿੱਤਰ ਦਿਹਾੜੇ ਦਾ ਸਮਾਪਨ ਕੀਤਾ।