Home Chandigrah ਆਂਗਨਵਾੜੀ ਵਰਕਰਾਂ ਨਾਲ ਸੌ ਫ਼ੀਸਦੀ ਵੋਟਿੰਗ ਸਬੰਧੀ ਕੀਤੀ ਇਕੱਤਰਤਾ

ਆਂਗਨਵਾੜੀ ਵਰਕਰਾਂ ਨਾਲ ਸੌ ਫ਼ੀਸਦੀ ਵੋਟਿੰਗ ਸਬੰਧੀ ਕੀਤੀ ਇਕੱਤਰਤਾ

38
0


ਨਿਹਾਲ ਸਿੰਘ ਵਾਲਾ (ਭੰਗੂ) ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੁਲਵੰਤ ਸਿੰਘ ਤੇ ਸਹਾਇਕ ਰਿਟਰਨਿੰਗ ਅਫ਼ਸਰ ਸ਼ਿਵਾਤੀ ਟਿਵਾਣਾ ਨਿਹਾਲ ਸਿੰਘ ਵਾਲਾ ਦੀਆਂ ਹਦਾਇਤਾਂ ਅਨੁਸਾਰ ਸਵੀਪ ਪੋ੍ਗਰਾਮ ਤਹਿਤ ਬਲਾਕ ਸਵੀਪ ਨੋਡਲ ਅਫਸਰ ਕੁਲਵਿੰਦਰ ਸਿੰਘ ਧਾਲੀਵਾਲ, ਜਗਤਾਰ ਸਿੰਘ ਨੋਡਲ ਇੰਚਾਰਜ, ਸੀਡੀਪੀਓ ਅਨੂ ਪਿ੍ਰਆ ਨੋਡਲ ਇੰਚਾਰਜ 85 ਪਲਸ ਵੋਟਰਜ ਨਿਹਾਲ ਸਿੰਘ ਵਾਲਾ ਵੱਲੋਂ ਆਂਗਨਵਾੜੀ ਵਰਕਰਜ਼ ਸਰਕਲ ਬਿਲਾਸਪੁਰ ਵੱਲੋਂ ਘਰੋਂ-ਘਰੀ ਵੋਟਰ ਜਾਗਰੂਕਤਾ ਪੋ੍ਗਰਾਮ ਆਰੰਭ ਕੀਤਾ ਗਿਆ।ਇਸ ਮੌਕੇ ਨੋਡਲ ਇੰਚਾਰਜ ਕੁਲਵਿੰਦਰ ਸਿੰਘ ਵੱਲੋਂ 1 ਜੂਨ ਨੂੰ ਲੋਕ ਸਭਾ ਚੋਣਾਂ-2024 ਵੋਟ ਦੇ ਇਸਤੇਮਾਲ ਪ੍ਰਤੀ ਆਂਗਨਵਾੜੀ ਵਰਕਰਾਂ ਨੂੰ ਉਤਸ਼ਾਹਿਤ ਕੀਤਾ ਗਿਆ ਅਤੇ ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਪਰਵ ਦੇਸ਼ ਦਾ ਗਰਵ ਅਤੇ ਇਸ ਵਾਰ 70 ਪਾਰ ਦਾ ਟੀਚਾ ਪ੍ਰਰਾਪਤ ਕਰਨ ਲਈ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਨਾਲ ਆਪਣੀ ਵੋਟ ਪਾਉਣ ਲਈ ਜ਼ਰੂਰ ਜਾਣਗੇ। ਉਨ੍ਹਾਂ ਦੱਸਿਆ ਕਿ 85 ਸਾਲ ਤੋਂ ਵਧੇਰੀ ਉਮਰ ਦੇ ਵਿਅਕਤੀ ਜੋ ਵੋਟ ਪਾਉਣ ਲਈ ਬੂਥ ‘ਤੇ ਨਹੀਂ ਜਾ ਸਕਦੇ, ਉਹ ਘਰ ਬੈਠੇ ਹੀ ਵੋਟ ਪਾ ਸਕਦੇ ਹਨ। ਇਸ ਤੋਂ ਇਲਾਵਾ ਜਗਤਾਰ ਸਿੰਘ ਨੇ ਦੱਸਿਆ ਕਿ ਪੀਡਬਲਯੂਡੀ ਵੋਟਰਜ਼ ਲਈ ਚੋਣ ਕਮਿਸ਼ਨ ਵੱਲੋਂ ਵਾਲੰਟੀਅਰ, ਵ੍ਹੀਲ ਚੇਅਰ ਆਦਿ ਵੋਟਰਾਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਹਨ ਤਾਂ ਜੋ ਹਰ ਵੋਟਰ ਆਪਣੀ ਵੋਟ ਪਾ ਸਕੇ। ਅਨੂ ਪਿ੍ਰਆ ਸੀਡੀਪੀਓ ਨਿਹਾਲ ਸਿੰਘ ਵਾਲਾ ਵੱਲੋਂ ਸਮੂਹ ਆਂਗਨਵਾੜੀ ਵਰਕਰਜ਼ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਵੋਟਰਜ਼ ਨੂੰ ਅਵੇਅਰ ਕਰਨ ਤਾਂ ਜੋ ਵੋਟ ਫ਼ੀਸਦੀ ਵਧਾਈ ਜਾ ਸਕੇ। ਇਸ ਮੌਕੇ ਹਰਜੀਵਨ ਸਿੰਘ, ਜਿਤੇਸ਼ ਕੁਮਾਰ, ਹੀਰਾ ਮਨੀ ਸ਼ਰਮਾ, ਅਮਨਦੀਪ ਕੌਰ, ਚਰਨਜੀਤ ਕੌਰ, ਰੁਪਿੰਦਰਪ ਕੌਰ, ਅਮਰਜੀਤ ਕੌਰ, ਬਲਜਿੰਦਰ ਕੌਰ, ਬਲਜੀਤ ਕੌਰ, ਅਮਨਦੀਪ ਕੌਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here