ਲਹਿਰਾਗਾਗਾ 27 ਜਨਵਰੀ (ਜਸਵੀਰ ਸਿੰਘ ਕਣਕਵਾਲ )
ਇਲਾਕੇ ਦੀ ਨਾਮਵਰ ਸੰਸਥਾ ਗੁਰੁ ਹਰਗੋਬਿੰਦ ਪਬਲਿਕ ਸਕੂਲ ਫਤਹਿਗੜ੍ਹ ਦੇ ਚੇਅਰਮੈਨ ਗੁਰਦੀਪ ਸਿੰਘ ਤੱਗੜ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਕੁਲਵਿੰਦਰ ਕੌਰ ਤੱਗੜ ਨੇ ਦੱਸਿਆ ਕਿ ਸਾਨੂੰ ਇਹ ਦਸ ਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਸਕੂਲ ਦੇ ਹੋਣਹਾਰ ਵਿਦਿਆਰਥੀ ਲਵਕਰਨ ਸਿੰਘ ਪਿਤਾ ਸਰਦਾਰ ਪਵਿਤਰ ਸਿੰਘ ਵਾਸੀ ਪਿੰਡ ਲਦਾਲ ਨੇ ਇਸ ਵਾਰ ਦਿੱਲੀ ਦੇ ਵਿਚ ਹੋਈ ਗਣਤੰਤਰ ਦਿਵਸ ਮੌਕੇ ਪਰੇਡ ਵਿਚ ਹਿੱਸਾ ਲੈ ਕੇ ਸਕੂਲ ਮਾਤਾ ਪਿਤਾ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਦੀ ਪ੍ਰਿੰਸੀਪਲ ਪ੍ਰੀਤੀ ਤੱਗੜ ਨੇ ਦੱਸਿਆ ਕਿ ਇਹ ਵਿਦਿਆਰਥੀ ਸਕੂਲ ਵਿੱਚ ਪਹਿਲੀ ਜਮਾਤ ਤੋਂ ਦਸਵੀ ਜਮਾਤ ਤੱਕ ਇਸੇ ਸਕੂਲ ਦਾ ਵਿਦਿਆਰਥੀ ਰਿਹਾ ਹੈ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਵਕਰਨ ਸਿੰਘ ਚਾਹਿਲ ਪੜ੍ਹਾਈ ਦੇ ਨਾਲ-ਨਾਲ ਸਕੂਲ ਦੀ ਹਰ ਗਤੀਵਿਧੀ ਵਿਚ ਹਿੱਸਾ ਲੈਂਦਾ ਰਿਹਾ ਹੈ। ਇਸ ਮੌਕੇ ਸਕੂਲ ਮੈਨੇਜਮੈਂਟ ਨੇ ਕਿਹਾ ਕਿ ਸਕੂਲ ਵਲੋਂ ਇਸ ਵਿਦਿਆਰਥੀ ਦਾ ਵਿਸੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ ਅਤੇ ਭਵਿੱਖ ਵਿੱਚ ਵੀ ਇਹ ਵਿਦਿਆਰਥੀ ਹੋਰ ਮੱਲਾਂ ਮਾਰ ਕੇ ਅਪਣਾ ਨਾਮ ਸੁਨਹਿਰੀ ਅੱਖਰਾਂ ਵਿਚ ਦਰਜ ਕਰਵਾਏਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਧਿਆਪਕ ਕੁਲਦੀਪ ਸਿੰਘ ਜਖੇਪਲ ਵਿਕਰਮ ਸਿੰਘ ਕਣਕਵਾਲ ਮਨਦੀਪ ਸਿੰਘ ਆਲਮਪੁਰ ਹਰਜਿੰਦਰ ਕੌਰ ਸੀਮਾ ਰਾਣੀ ਅਤੇ ਸਮੂਹ ਸਟਾਫ ਹਾਜ਼ਿਰ ਸਨ।
