ਮਾਮਲਾ : ਪੈਸਿਆਂ ਦੇ ਲੈਣ-ਦੇਣ ਤੋਂ ਪ੍ਰੇਸ਼ਾਨ ਨੌਜਵਾਨ ਵਲੋਂ ਕੀਤੀ ਖੁਦਕਸ਼ੀ ਦਾ
ਜਗਰਾਓਂ, 6 ਦਸੰਬਰ ( ਭਗਵਾਨ ਭੰਗੂ, ਜਗਰੂਪ ਸੋਹੀ )-ਪਿਛਲੇ ਦਿਨੀ ਪੈਸਿਆਂ ਦੇ ਲੈਣ-ਦੇਣ ਤੋਂ ਪ੍ਰੇਸ਼ਾਨ ਇਕ 38 ਸਾਲਾ ਨੌਜਵਾਨ ਨੇ ਆਪਣੇ ਘਰ ’ਚ ਖੁਦਕੁਸ਼ੀ ਕਰ ਲਈ ਸੀ। ਉਸ ਵਲੋਂ ਲਿਖੇ ਗਏ ਸੁਸਾਈਡ ਨੋਟ ਅਤੇ ਉਸ ਦੇ ਪਿਤਾ ਅਨੂਪ ਮਾਨਿਕ ਦੇ ਬਿਆਨਾਂ ਦੇ ਆਧਾਰ ’ਤੇ ਅੱਡਾ ਰਾਏਕੋਟ ਨੇੜੇ ਮਲਹੋਤਰਾ ਕੈਟਰਿੰਗ ਦੇ ਨਾਮ ਹੇਠ ਕੰਮ ਕਰਨ ਵਾਲੇ ਧੀਰਜ ਮਲਹੋਤਰਾ, ਪ੍ਰਿੰਸ ਮਲਹੋਤਰਾ ਅਤੇ ਉਨਾਂ ਦੇ ਪਿਤਾ ਵਿਪਨ ਮਲਹੋਤਰਾ ਤੋਂ ਇਲਾਵਾ ਬਲਦੇਵ ਸਿੰਘ ਵਾਸੀ ਕੋਠੇ ਰਾਹਲਾਂ ਅਤੇ ਭੋਲਾ ਹਲਵਾਈ ਪਿੰਡ ਰੂਮੀ ਖ਼ਿਲਾਫ਼ ਥਾਣਾ ਸਿਟੀ ਜਗਰਾਓਂ ਵਿਖੇ ਧਾਰਾ 306, 34 ਆਈਪੀਸੀ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਪੁਲੀਸ ਨੇ ਭੋਲਾ ਹਲਵਾਈ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਬਾਕੀ ਚਾਰ ਵਿਅਕਤੀ ਹਾਲੇ ਪੁਲੀਸ ਦੀ ਪਹੁੰਚ ਤੋਂ ਬਾਹਰ ਹਨ। ਇਸ ਸਬੰਧੀ ਪੀੜਤ ਅਨੂਪ ਮਾਨਿਕ ਨੇ ਆਪਣੇ ਪਰਿਵਾਰਕ ਮੈਂਬਰਾਂ, ਸ਼ਹਿਰ ਦੇ ਪਤਵੰਤਿਆਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਮੈਂਬਰਾਂ ਨਾਲ ਬੁੱਧਵਾਰ ਨੂੰ ਐੱਸਐੱਸਪੀ ਨਵਨੀਤ ਸਿੰਘ ਬੈਂਸ ਨੂੰ ਮਿਲ ਕੇ ਉਸ ਦੇ ਨੌਜਵਾਨ ਪੁੱਤਰ ਨੂੰ ਮਰਨ ਲਈ ਮਜਬੂਰ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਜਿਸ ’ਤੇ ਐਸਐਸਪੀ ਬੈਂਸ ਨੇ ਸਾਰੇ ਵਿਅਕਤੀਆ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਨੌਜਵਾਨ ਸੰਨੀ ਮਾਣਿਕ ਵਾਸੀ ਨਿੰਮ ਵਾਲੀ ਗਲੀ, ਅਨਾਰਕਲੀ ਬਾਜ਼ਾਰ ਜਗਰਾਉਂ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਲਿਖੇ ਸੁਸਾਈਡ ਨੋਟ ’ਚ ਦੱਸਿਆ ਕਿ ਉਸ ਦੀ ਅੱਡਾ ਰਾਏਕੋਟ ਨੇੜੇ ਗਊ ਸ਼ਾਲਾ ਦੀ ਜਗ੍ਹਾ ’ਤੇ ਕਰਿਆਨੇ ਦੀ ਦੁਕਾਨ ਹੈ ਅਤੇ ਇਸ ਤੋਂ ਇਲਾਵਾ ਉਸ ਦਾ ਭੱਠਾ ਵੀ ਨਜ਼ਦੀਕ ਪੁਲ ਸੂਆ ਰਾਏਕੋਟ ਰੋਡ ਵਿਖੇ ਹੈ। ਅੱਡਾ ਰਾਏਕੋਟ ’ਚ ਮਲਹੋਤਰਾ ਕੈਟਰਿੰਗ ਦੇ ਨਾਂ ’ਤੇ ਕੰਮ ਕਰਦੇ ਧੀਰਜ ਮਲਹੋਤਰਾ, ਪ੍ਰਿੰਸ ਮਲਹੋਤਰਾ ਅਤੇ ਉਸ ਦੇ ਪਿਤਾ ਵਿਪਨ ਮਲਹੋਤਰਾ ਤੋਂ ਸੰਨੀ ਮਾਣਿਕ ਨੇ ਰਾਸ਼ਨ ਦੇ 17 ਲੱਖ ਰੁਪਏ ਲੈਣੇ ਸਨ, ੋ ਕਿ ਉਹ ਦੇ ਨਹੀ ਰਹੇ ਸਨ ਅਤੇ ਉਲਟਾ ਉਸ ਨੂੰ ਧਮਕੀਆਂ ਦਿੰਦੇ ਸਨ। ਭੋਲਾ ਹਲਵਾਈ ਪਿੰਡ ਰੂਮੀ ਵਿੱਚ ਹਲਵਾਈ ਦੀ ਦੁਕਾਨ ਅਤੇ ਕੇਟਰਿੰਗ ਦਾ ਕਾਰੋਬਾਰ ਕਰਦਾ ਹੈ। ਉਸ ਤੋਂ ਸਨੀ ਮਾਣਿਕ ਨੇ 10 ਲੱਖ ਰੁਪਏ ਲੈਣੇ ਸਨ, ਜੋ ਕਿ ਉਹ ਵੀ ਨਹੀਂ ਦੇ ਰਿਹਾ ਸੀ। ਇਸਤੋਂ ਇਲਾਵਾ ਸੰਨੀ ਮਾਣਿਕ ਨੇ ਬਲਦੇਵ ਸਿੰਘ ਵਾਸੀ ਕੋਠੇ ਰਹਿਲਾਂ ਤੋਂ ਕੁਝ ਪੈਸੇ ਉਧਾਰ ਲਏ ਸਨ, ਜਿਸ ਦਾ ਇੱਕ ਚੈੱਕ ਬਲਦੇਵ ਸਿੰਘ ਕੋਲ ਸੀ, ਜਿਸ ਨੂੰ ਉਹ ਵਾਪਸ ਨਹੀਂ ਕਰ ਰਿਹਾ ਸੀ ਅਤੇ ਉਲਟਾ ਧਮਕੀਆਂ ਦਿੰਦਾ ਸੀ। ਇਸ ਸਭ ਤੋਂ ਪ੍ਰੇਸ਼ਾਨ ਸਨੀ ਮਾਨਿਕ ਨੇ ਵੀਰਵਾਰ ਸਵੇਰੇ ਘਰ ਦੇ ਸਟੋਰ ਰੂਮ ’ਚ ਜਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਸੁਸਾਈਡ ਨੋਟ ਅਤੇ ਉਸ ਦੇ ਪਿਤਾ ਅਨੂਪ ਮਾਣਿਕ ਦੇ ਬਿਆਨਾਂ ’ਤੇ ਧੀਰਜ ਮਲਹੋਤਰਾ, ਪ੍ਰਿੰਸ ਮਲਹੋਤਰਾ, ਉਸ ਦੇ ਪਿਤਾ ਵਿਪਨ ਮਲਹੋਤਰਾ, ਭੋਲਾ ਹਲਵਾਈ ਪਿੰਡ ਰੂਮੀ ਅਤੇ ਬਲਦੇਵ ਸਿੰਘ ਕੋਠੇ ਰਾਹਲਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਜਿਸਤੋਂ ਬਾਅਦ ਭੋਲਾ ਹਲਵਾਈ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਾ ਹੇ ਅਤੇ ਬਾਕੀਆਂ ਦੀ ਗਿ੍ਰਫਤਾਰੀ ਅਜੇ ਬਾਕੀ ਹੈ।