ਲੁਧਿਆਣਾ (ਭਗਵਾਨ ਭੰਗੂ-ਲਿਕੇਸ ਸ਼ਰਮਾ )ਜਮਾਲਪੁਰ ਭਾਮੀਆਂ ਦੇ ਗਾਰਡਨ ਕਲੋਨੀ ਇਲਾਕੇ ਵਿਚ ਕਲ ਹੋਏ ਇਕ ਮਹਿਲਾ ਟੀਚਰ ਦੇ ਕਤਲ ਦੇ ਮਾਮਲੇ ਨੂੰ ਪੁਲਿਸ ਵਲੋਂ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ। ਪੁਲਿਸ ਕਮਿਸ਼ਨਰ ਮੰਦੀਪ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਇਹ ਕਤਲ ਮਹਿਲਾ ਦੇ ਪਤੀ ਨੇ ਹੀ ਕੀਤਾ ਸੀ ਜੋ ਕਿ ਘਰ ਵਿੱਚ ਕਲੇਸ਼ ਤੋਂ ਤੰਗ ਆ ਕੇ ਰੰਜਸ਼ ਰੱਖ ਚੁਕਾ ਸੀ। ਇਹ ਇਹਨਾਂ ਦੋਨਾਂ ਦਾ ਦੂਜਾ ਵਿਆਹ ਸੀ ਅਤੇ ਦੋਨਾਂ ਵਿਚ ਅਣਬਣ ਰਹਿੰਦੀ ਸੀ। ਆਰੋਪੀ ਨੇ ਕਤਲ ਤੋਂ ਪਹਿਲਾਂ ਪੂਰੀ ਸਾਜਸ਼ ਬਣਾਈ ਸੀ ਅਤੇ ਸ਼ਾਮ ਨੂੰ ਘਰੋਂ ਬਾਹਰ ਆਪਣੇ ਭਰਾ ਕੋਲ ਫਗਵਾੜਾ ਚਲਾ ਗਿਆ ਜਿਥੋਂ ਸਬੂਤ ਬਣਾਉਨ ਵਾਸਤੇ ਆਪਣੇ ਸਹੁਰੇ ਵੀਡੀਓ ਕਾਲ ਰਾਹੀਂ ਕਈ ਘੰਟੇ ਗਲਬਾਤ ਵੀ ਕੀਤੀ ਤਾਕਿ ਪੱਕਾ ਹੋ ਜਾਵੇ ਕਿ ਉਹ ਬਾਹਰ ਹੀ ਸੀ। ਫੇਰ ਇਹ ਬੱਸ ਰਾਹੀਂ ਲੁਧਿਆਣੇ ਆਇਆ ਅਤੇ ਆਪਣੀ ਨੌਕਰੀ ਵਾਲੀ ਥਾਂ ਤੇ ਰੱਖੀ ਬਾਈਕ ਨੂੰ ਚੁੱਕਣ ਦੀ ਬਜਾਇ ਆਟੋ ਟੇ ਘਰ ਆਇਆ ਜਿਥੇ ਇਸ ਦਾ ਆਪਣੀ ਪਤਨੀ ਨਾਲ ਝਗੜਾ ਹੋਇਆ ਅਤੇ ਇਸਨੇ ਕੱਟਰ ਨਾਲ ਆਪਣੀ ਪਤਨੀ ਦਾ ਗਲਾ ਵੱਢ ਦਿਤਾ ਅਤੇ ਘਰ ਦਾ ਸਾਮਾਨ ਖਿਲਾਰ ਕੇ ਫੇਰ ਫਗਵਾੜਾ ਚਲਾ ਗਿਆ। ਸਵੇਰੇ ਵੱਡੇ ਮੁੰਡੇ ਵਲੋਂ ਗਵਾਂਢੀ ਦੇ ਫੋਨ ਤੋਂ ਜਦੋਂ ਜਾਣਕਾਰੀ ਮਿਲੀ ਤਾਂ ਲੁਧਿਆਣੇ ਆਕੇ ਪੁਲਿਸ ਸਾਮਣੇ ਵੀ ਕਾਫ਼ੀ ਰੋਣ ਦੇ ਡਰਾਮੇ ਕੀਤੇ। ਪੁਲਿਸ ਨੇ ਜਦੋਂ ਜਾਂਚ ਕੀਤੀ ਤੇ ਵੇਖਿਆ ਕਿ ਮਹਿਲਾ ਦੇ ਗਲੇ ਦੀ ਚੈਨ ਅਤੇ ਕਨ ਦੇ ਗਹਿਣੇ ਉਂਵੇ ਹੀ ਸਨ। ਜਿਸ ਤੋਂ ਇਸ ਵਿੱਚ ਲੁੱਟ ਦੀ ਥਿਊਰੀ ਨਿਕਲ ਗਈ । ਜਦੋਂ ਆਲੇ ਦੁਆਲੇ ਜਾਂਚ ਕੀਤੀ ਤਾਂ ਮਿਆਂ ਬੀਵੀ ਚ ਝਗੜੇ ਬਾਰੇ ਖੁਲਾਸਾ ਹੋਇਆ। ਅਤੇ ਪਤੀ ਨੇ ਪੁੱਛ ਗਿੱਛ ਚ ਸਾਰੀ ਕਹਾਣੀ ਉਗਲ ਦਿਤੀ। ਇਹ ਵੀ ਪਤਾ ਲਗਿਆ ਕਿ ਕਤਲ ਬਾਰੇ ਵਡੇ ਮੂੰਡੇ ਨੇ ਪਤਾ ਲਗ ਗਿਆ ਸੀ ਪਰ ਊਸ ਨੇ ਇਸ ਗੱਲ।ਨੂੰ ਲੂਕਾ ਲਿਆ। ਬੱਚਾ ਹੋਣ ਕਰਕੇ ਅਤੇ ਉਸ ਦੀ ਅਗਰੇਲੀ ਜਿੰਦਗੀ ਨੂੰ ਵੇਖਦਿਆਂ ਪੁਲਿਸ ਨੇ ਊਸ ਤੇ ਕੋਈ ਕਾਰਵਾਈ ਨਹੀਂ ਕੀਤੀ ਹੈ