ਚੰਡੀਗੜ੍ਹ, (ਬਿਊਰੋ) ਪ੍ਰਾਈਵੇਟ ਸਕੂਲਾਂ ਦੀਆਂ ਫ਼ੀਸਣ ਦੇ ਵਾਧੇ , ਕਿਤਾਬਾਂ ਅਤੇ ਵਰਦੀਆਂ ਬਾਰੇ ਭਗਵੰਤ ਮਾਨ ਦੇ ਕੀਤੇ ਐਲਾਨ ਤੇ ਅਮਲ ਲਈ ਸਰਕਾਰ ਵੱਲੋਂ ਰਸਮੀ ਹੁਕਮ ਜਾਰੀ ਕੀਤਾ ਗਿਆ ਹੈ ਪਰ ਫੀਸ ਵਾਧੇ ਬਾਰੇ ਇਸ ਵਿੱਚ ਗੋਲ-ਮੋਲ ਹੀ ਗੱਲ ਕੀਤੀ ਗਈ ਹੈ . ਇਸ ਨਵੇਂ ਹੁਕਮ ਵਿੱਚ ਫੀਸਾਂ ਦੇ ਵਾਧੇ ਬਾਰੇ ਕੋਈ ਬਹੁਤਾ ਸਪੱਸ਼ਟ ਨਹੀਂ ਲਿਖਿਆ ਗਿਆਜਦੋਂ ਭਗਵੰਤ ਮਾਨ ਨੇ ਇਹ ਐਲਾਨ ਕੀਤਾ ਸੀ ਕਿ ਨਵੇਂ ਸੈਸ਼ਨ ਤੋਂ ਕੋਈ ਵੀ ਪ੍ਰਾਈਵੇਟ ਸਕੂਲ ਵੱਧ ਨਹੀਂ ਕਰ ਸਕੇਗਾ ਪਰ ਇਸ ਹੁਕਮ ਵਿੱਚ ਅਜਿਹੀ ਕੋਈ ਸਪਸ਼ਟ ਗੱਲ ਨਹੀਂ ਕੀਤੀ ਗਈ । ਚੇਤੇ ਰਹੇ ਕਿ ਪ੍ਰਾਈਵੇਟ ਸਕੂਲ ਪ੍ਰਬੰਧਕ ਪਹਿਲਾਂ ਹੀ ਇਹ ਦਾਅਵਾ ਕਰ ਰਹੇ ਸਨ ਕਿ ਸਰਕਾਰ ਕੋਈ ਅਜਿਹਾ ਹੁਕਮ ਕਰ ਹੀ ਨਹੀਂ ਸਕਦੀ ਕਿਓਂਕਿ ਪਹਿਲਾਂ ਹੀ ਇਸ ਲਈ ਐਕਟ ਮੌਜੂਦ ਹੈ