Home Protest ਡੀਟੀਐਫ ਬਲਾਕ ਸੁਧਾਰ ਨੇ 8 ਅਗਸਤ ਦੀ ਜ਼ਿਲ੍ਹਾ ਪੱਧਰੀ ਰੈਲੀ ਲਈ ਖਿੱਚੀ...

ਡੀਟੀਐਫ ਬਲਾਕ ਸੁਧਾਰ ਨੇ 8 ਅਗਸਤ ਦੀ ਜ਼ਿਲ੍ਹਾ ਪੱਧਰੀ ਰੈਲੀ ਲਈ ਖਿੱਚੀ ਤਿਆਰੀ

39
0

ਗੁਰੂਸਰ ਸੁਧਾਰ 2 ਅਗਸਤ(ਜਸਵੀਰ ਸਿੰਘ ਹੇਰਾਂ):ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਅਧਿਆਪਕਾਂ ਦੀਆਂ ਵਿੱਤੀ ਮੰਗਾਂ ਨੂੰ ਲੈ ਕੇ 8ਅਗਸਤ ਨੂੰ ਜ਼ਿਲ੍ਹਾ ਪੱਧਰ ਤੇ ਡੀ ਸੀ ਦਫ਼ਤਰਾਂ ਦੇ ਅੱਗੇ ਰੋਹ ਭਰਪੂਰ ਮੁਜ਼ਾਹਰੇ ਕੀਤੇ ਜਾਣਗੇ। ਜ਼ਿਲ੍ਹਾ ਲੁਧਿਆਣਾ ਵੱਲੋਂ ਕੀਤੀ ਜਾ ਰਹੀ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਬਲਾਕ ਸੁਧਾਰ ਤੋਂ ਅਧਿਆਪਕਾਂ ਦਾ ਇੱਕ ਵੱਡਾ ਜੱਥਾ ਸ਼ਾਮਲ ਹੋਵੇਗਾ। ਇਸ ਸਬੰਧ ਵਿੱਚ ਡੀਟੀਐਫ ਬਲਾਕ ਸੁਧਾਰ ਦੀ ਇੱਕ ਜ਼ਰੂਰੀ ਮੀਟਿੰਗ ਬਲਾਕ ਪ੍ਰਧਾਨ ਗੁਰਦੀਪ ਸਿੰਘ ਹੇਰਾਂ ,ਬਲਾਕ ਸਕੱਤਰ ਜਗਵਿੰਦਰ ਸਿੰਘ ਅਕਾਲਗੜ੍ਹ ਦੀ ਅਗਵਾਈ ਵਿੱਚ ਹੋਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਧਿਆਪਕ ਆਗੂਆਂ ਨੇ ਦੱਸਿਆ ਕਿ ਕਾਂਗਰਸ ਸਰਕਾਰ ਵੱਲੋ ਕੱਟੇ ਗਏ 37 ਤਰ੍ਹਾਂ ਦੇ ਭੱਤੇ, ਬੰਦ ਕੀਤੀ ਏ ਸੀ ਪੀ ਸਕੀਮ, ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਅਤੇ ਕਰਮਚਾਰੀਆਂ ਤੇ ਜਬਰੀ ਥੋਪੇ ਕੇਂਦਰੀ ਪੇ ਸਕੇਲ ਨੂੰ ਰੱਦ ਕਰਵਾਉਣ ਲਈ 8ਅਗਸਤ 2023ਨੂੰ ਜ਼ਿਲ੍ਹਾ ਪੱਧਰੀ ਰੈਲੀ ਡੀ ਸੀ ਦਫ਼ਤਰ ਲੁਧਿਆਣਾ ਵਿਖੇ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਜ਼ਿਲ੍ਹਾ ਸਕੱਤਰ ਹਰਜੀਤ ਸਿੰਘ ਸੁਧਾਰ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਉਸ ਦੇ ਲੀਡਰਾਂ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ ਤੇ ਸਾਰੇ ਤਰਾਂ ਦੇ ਕੱਟੇ ਹੋਏ ਭੱਤੇ ਬਹਾਲ ਕੀਤੇ ਜਾਣਗੇ ਪ੍ਰੰਤੂ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਸਰਕਾਰ ਵੱਲੋਂ ਇਹਨਾਂ ਭੱਤਿਆਂ ਨੂੰ ਬਹਾਲ ਨਹੀਂ ਕੀਤਾ ਗਿਆ। ਇਸ ਲਈ ਮੁਲਾਜ਼ਮਾਂ ਵਿਚ ਸਰਕਾਰ ਪ੍ਰਤੀ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਉਹਨਾਂ ਨੇ ਇਸ ਮੌਕੇ ਤੇ ਸਮੂਹ ਅਧਿਆਪਕਾਂ ਨੂੰ ਰੈਲੀ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਧਿਆਪਕ ਆਗੂ ਰਣਜੀਤ ਸਿੰਘ ਜਾਂਗਪੁਰ, ਬਲਵਿੰਦਰ ਸਿੰਘ ਹੇਰਾਂ, ਸੁਖਵਿੰਦਰ ਸਿੰਘ ਅੱਬੂਵਾਲ,ਸਤਵੰਤ ਸਿੰਘ ,ਰਾਜ ਕੁਮਾਰ ਸੁਧਾਰ,ਅਵਤਾਰ ਸਿੰਘ ਹਲਵਾਰਾ ਅਤੇ ਮੈਡਮ ਸਰਬਜੀਤ ਕੌਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here