ਕਾਦੀਆਂ,14 ਫਰਵਰੀ (ਵਿਕਾਸ ਮਠਾੜੂ – ਅਸ਼ਵਨੀ ) ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਸੂਬਾ ਵਾਸੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਵੱਖ-ਵੱਖ ਵਿਭਾਗਾਂ ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਦਿੱਤੀਆਂ ਹਦਾਇਤਾਂ ਤਹਿਤ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਕਾਦੀਆਂ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ।ਵਿਸ਼ੇਸ਼ ਕੈਂਪ ਸਬੰਧੀ ਜਾਣਕਾਰੀ ਦਿੰਦੀਆਂ Dr. Shayari Bhandari ਐੱਸ.ਡੀ.ਐੱਮ. ਬਟਾਲਾ ਨੇ ਦੱਸਿਆਂ ਕਿ ਪ੍ਰਸ਼ਾਸ਼ਨ ਵੱਲੋਂ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਦੇ ਮਕਸਦ ਨਾਲ ਵੱਖ- ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਲੋਕਾਂ ਤੱਕ ਪਹੁੰਚ ਕੀਤੀ ਜਾਂਦੀ ਹੈ ਤੇ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ ਜਾਂਦਾ । ਇਸ ਦੇ ਨਾਲ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।ਇਸ ਮੌਕੋ ਪਿੰਡ ਭਾਮੜੀ, ਢੱਪਈ, ਬਸਰਾਏ, ਨੰਗਲ ਝੋੜ ਅਤੇ ਭਰਥ ਦੇ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਇਨ੍ਹਾਂ ਪਿੰਡਾਂ ਦੇ ਸਰਪੰਚਾਂ ਅਤੇ ਲੋਕਾਂ ਨੇ ਆਪਣੀਆਂ ਮੁਸ਼ਕਲਾ ਤੋਂ ਜ਼ਿਲ੍ਹਾਂ ਪ੍ਰਸ਼ਾਸ਼ਨ ਨੂੰ ਜਾਣੂ ਕਰਵਾਇਆ ਗਿਆ।ਪਿੰਡਾਂ ਦੀਆਂ ਪੰਚਾਇਤਾਂ ਨੇ ਆਪਣੇ ਪਿੰਡਾ ਦੀਆਂ ਮੁਸ਼ਕਲਾ ਦੱਸੀਆਂ, ਜਿਵੇਂ ਰਾਸ਼ਨ ਕਾਰਡ ਬਨਾਉਣ, ,ਕਣਕ ਨਾ ਮਿਲਣ ਦੀ ਸਮੱਸਿਆ ਪੈਨਸ਼ਨ ਸਕੀਮ, ਕੱਚੇ ਕੋਠਿਆਂ ਤੇ ਫਲੱਸ਼ਾ ਦੀ ਗ੍ਰਾਂਟ ਜਾਰੀ ਕਰਨ ਸਮੇਤ ਵੱਖ ਵੱਖ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ।ਇਸ ਮੌਕੇ ਜੱਸਾ ਸਿੰਘ ਐਸ.ਡੀ.ਓ. ਕਾਦੀਆਂ , ਸੁਖਵਿੰਦਰ ਸਿੰਘ ਜੇਈ, ਪਰਲੋਕ ਸਿੰਘ ਬੀ.ਪੀ.ਈ.ਓ, ਡਾ. ਸੁਨੀਤਾ ਕੌਂਸਲ ਪ੍ਰਿੰਸੀਪਲ ਕਾਦੀਆਂ, ਕੁਲਦੀਪ ਸਿੰਘ ਹੈਲਥ ਵਰਕਰ, ਗੁਰਵੰਤ ਸਿੰਘ, ਮਨਿੰਦਰ ਸਿੰਘ ਹੈਲਥ ਵਰਕਰ, ਸੁਖਪਾਲ ਕੌਰ, ਰਾਜਬੀਰ ਕੌਰ ਕਮਿਊਨਟੀ ਹੈਲਥ ਅਫਸਰ, ਪ੍ਰੀਤੀ ਕਮਿਊਨਟੀ ਹੈਲਥ ਅਫਸਰ, ਨੀਤਨ ਸ਼ਰਮਾਂ ਜੇਈ ਲੋਕ ਨਿਰਮਾਣ ਵਿਭਾਗ, ਬਲਵਿੰਦਰ ਸਿੰਗ ਜੇਈ ਵਾਟਰ ਸਪਲਾਈ, ਇੰਦਰਪ੍ਰੀਤ ਸਿੰਘ ਨਗਰ ਕੌਂਸਲ ਕਾਦੀਆਂ, ਕਮਲ ਪ੍ਰੀਤ ਸਿੰਘ, ਰਾਜਵਿੰਦਰ ਕੌਰ ਐਸ.ਪੀ.ਈ.ਓ. ਆਦਿ ਹਾਜ਼ਰ ਸਨ।