ਬਟਾਲਾ, 14 ਫਰਵਰੀ ( ਲਿਕੇਸ਼ ਸ਼ਰਮਾ – ਅਸ਼ਵਨੀ): ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਹਲਕਾ ਵਿਧਾਇਕ ਬਟਾਲਾ ਵਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਤਹਿਤ ਪੁਰਾਣੀ ਮਾਲ ਮੰਡੀ ਤੋਂ ਹੰਸਲੀ ਪੁਲ ਤੱਕ ਬਣਾਈ ਗਈ ਨਵੀਂ ਸੜਕ ਸਬੰਧੀ ਸ਼ਹਿਰ ਵਾਸੀਆਂ ਵਲੋਂ ਕਰਵਾਏ ਸਮਾਗਮ ਦੌਰਾਨ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਭਗਤ ਬਾਬਾ ਕੁਨਾਲ ਮਹਾਰਾਜ, ਗੱਦੀ ਨਸ਼ੀਨ ਬਾਬਾ ਬਾਲਕ ਨਾਥ ਜੀ, ਰਾਜੇਸ ਤੁਲੀ ਸਿਟੀ ਪ੍ਰਧਾਨ ਕਾਂਗਰਸ ਪਾਰਟੀ, ਇੰਜ. ਰੋਹਿਤ ਉੱਪਲ, ਪਰਮਜੀਤ ਸਿੰਘ ਸੋਹਲ, ਅਤਰ ਸਿੰਘ ਜਿਲਾ ਮੀਤ ਪ੍ਰਧਾਨ ਆਪ ਪਾਰਟੀ, ਯਸ਼ਪਾਲ ਚੌਰਾਨ ਆਪ ਪਾਰਟੀ ਦੇ ਸੀਨੀਅਰ ਆਗੂ, ਮਨਜੀਤ ਸਿੰਘ ਭੁੱਲਰ, ਆਸੂ ਗੋਇਲ, ਗਗਨ ਬਟਾਲਾ, ਮਾਣਿਕ ਮਹਿਤਾ, ਨਿੱਕੂ ਹੰਸਪਾਲ, ਮਨਜੀਤ ਸਿੰਘ ਅਤੇ ਆਪ ਪਾਰਟੀ ਦੇ ਆਗੂ ਤੇ ਵਰਕਰ ਮੋਜੂਦ ਸਨ।ਇਸ ਮੌਕੇ ਸ਼ਹਿਰਵਾਸੀਆਂ ਨੇ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੜਕ ਬਣਨ ਨਾਲ ਲੋਕਾਂ ਨੂੰ ਬਹੁਤ ਰਾਹਤ ਮਿਲੀ ਹੈ ਅਤੇ ਉਹ ਸ਼ਹਿਰਵਾਸੀਆਂ ਵਲੋਂ ਤੁਹਾਡਾ ਧੰਨਵਾਦ ਕਰਦੇ ਹਨ।ਇਸ ਮੌਕੇ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਉਹ ਇਤਿਹਾਸਕ ਤੇ ਧਾਰਮਿਕ ਸ਼ਹਿਰਬਟਾਲਾ ਦੇ ਸਰਬਪੱਖੀ ਵਿਕਾਸ ਕੰਮ ਕਰਨ ਲਈ ਵਚਨਬੱਧ ਹਨ ਅਤੇ ਲੋਕਾਂ ਨੇ ਜੋ ਭਰੋਸਾ ਨਾਂ ਉੱਪਰ ਜਿਤਾਇਆ ਹੈ, ਉਸਨੂੰ ਬਰਕਰਾਰ ਰੱਖਣ ਲਈ ਉਹ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਹਾਜਰ ਹਨ। ਉਨਾਂ ਕਿਹਾ ਕਿ ਸ਼ਹਿਰ ਅੰਦਰ ਵੱਖ-ਵੱਖ ਵਿਕਾਸ ਕਾਰਜ ਪ੍ਰਗਤੀ ਅਧੀਨ ਹਨ ਤੇ ਸ਼ਹਿਰ ਨੂੰ ਖੂਬਸੂਰਤ ਬਣਾਉਣ ਲਈ ਉਹ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਗੇ।
