ਜਗਰਾਉ, 11 ਨਵੰਬਰ ( ਹਰਪ੍ਰੀਤ ਸਿੰਘ ਸੱਗੂ )-ਸਿ੍ਰਸ਼ਟੀ ਰਚੇਤਾ ਭਗਵਾਨ ਵਿਸ਼ਵਕਰਮਾ ਜੀ ਦਾ ਆਗਮਨ ਦਿਹਾੜਾ ਗੁਰੂਦੁਆਰਾ ਸ਼੍ਰੀ ਵਿਸ਼ਵਕਰਮਾ ਮੰਦਰ, ਵਿਸ਼ਵਕਰਮਾਂ ਚੌਕ ਅੱਡਾ ਰਾਏਕੋਟ ਵਿਖੇ ਹਰ ਸਾਲ ਵਾਂਗ ਸ਼ਰਧਾ ਅਤੇ ਉਸਤਾਹ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਸੱਗੂ ਦੀ ਅਗਵਾਈ ਹੇਠ 13 ਨਵੰਬਰ ਦਿਨ ਸੋਮਵਾਰ ਨੂੰ ਮਨਾਇਆ ਜਾਵੇਗਾ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਰਾਮਗੜ੍ਹੀਆ ਵੈਲਫੇਅਰ ਕੌੰਸਲ ਅਤੇ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਮਾਗਮ ’ਚ 13 ਨਵੰਬਰ ਨੂੰ ਸਨੇਰੇ 7.30 ਵਜੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ, 8 ਤੋਂ 9 ਵਜੇ ਤੱਕ ਪਵਿੱਤਰ ਹਵਨ ਪੂਜਾ, 9:15 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ 10 ਤੋਂ 1 ਵਜੇ ਤੱਕ ਗੁਰਦੁਆਰਾ ਨਾਨਕਸਰ ਤੋਂ ਭਾਈ ਮਨਦੀਪ ਸਿੰਘ ਜੀ ਗਾ ਰਾਗੀ ਜਥਾ ਕਥਾ ਕੀਰਤਨ ਨਾਲ ਗੁਰ ਇਤਿਹਾਸ ਨਾਲ ਜੋੜੇਗਾ।