ਅੰਮ੍ਰਿਤਸਰ, 13 ਨਵੰਬਰ (ਰਾਜੇਸ਼ ਜੈਨ – ਮੁਕੇਸ਼) – ਜਿੱਥੇ ਇੱਕ ਪਾਸੇ ਸਾਰੀ ਦੁਨੀਆ ਕੱਲ ਦੇ ਦਿਵਾਲੀ ਅਤੇ ਬੰਦੀ ਛੋੜ ਦਿਵਸ ਦਾ ਤਿਉਹਾਰ ਬੜੀ ਸ਼ਰਧਾ ਤੇ ਖੁਸ਼ੀ ਦੇ ਨਾਲ ਮਨਾ ਰਹੀ ਸੀ ਉੱਥੇ ਹੀ ਦੀਪ ਮਾਲਾਕਾਰ ਅਤੇ ਪਟਾਕੇ ਚਲਾ ਕੇ ਖੁਸ਼ੀਆਂ ਮਨਾ ਰਹੀ ਸੀ ਉਥੇ ਹੀ ਦੂਸਰੇ ਪਾਸੇ ਦੋ ਗਰੁੱਪ ਦੇਰ ਰਾਤ ਆਪਸੀ ਰੰਜਿਸ਼ ਕਰਕੇ ਭਿੜ ਗਏ ਅਤੇ ਇਸ ਗਰੁੱਪ ਦੇ ਇੱਕ ਵਿਅਕਤੀ ਨੂੰ ਗੋਲੀ ਲੱਗਣ ਗਾ ਕੇ ਮੌਕੇ ਤੇ ਹੀ ਮੌਤ ਹੋ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਏਸੀਪੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਡੇਢ ਵਜੇ ਦੀ ਘਟਨਾ ਹੈ ਅਤੇ ਇਸ ਲੜਾਈ ਦੇ ਦੌਰਾਨ ਇੱਕ ਵਿਅਕਤੀ ਦੀ ਮੌਤ ਵੀ ਹੋਈ ਹੈ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਸ਼ਮਸ਼ੇਰ ਸਿੰਘ ਸ਼ੇਰਾ ਗਰੁੱਪ ਅਤੇ ਲਾਡੀ ਗਰੁੱਪ ਦੇ ਵਿੱਚ ਦੇਰਾ ਤੇ ਡੇਢ ਵਜੇ ਪੁਰਾਣੀ ਰੰਜਿਸ਼ ਦੇ ਚਲਦੇ ਗੋਲੀਆਂ ਚੱਲੀਆਂ ਹਨ ਅਤੇ ਕਰੀਬ 25 ਰੌਂਦ ਫਾਇਰ ਹੋਏ ਹਨ ਅਤੇ ਪੁਲਿਸ ਨੂੰ ਮੌਕੇ ਦੇ ਉੱਤੇ 12 ਖੋਲ ਵੀ ਬਰਾਮਦ ਹੋਏ ਹਨ ਅਤੇ ਇੱਕ ਮੈਗਜੀਨ ਵੀ ਬਰਾਮਦ ਹੋਇਆ ਹੈ। ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਵਿੱਚ ਆਪਸ ਚ ਜੂਏ ਨੂੰ ਲੈ ਕੇ ਜੇਕਰ ਲੜਾਈ ਹੋਈ ਹੈ ਤਾਂ ਇਹ ਇੱਕ ਇਨਵੈਸਟੀਗੇਸ਼ਨ ਦਾ ਮਾਮਲਾ ਹੈ ਅਤੇ ਜਲਦ ਹੀ ਇਸ ਤੇ ਵੀ ਪਰਦਾ ਚੁੱਕਿਆ ਜਾਵੇਗਾ।ਉਹਨਾਂ ਦਾ ਕਹਿਣਾ ਹੈ ਕਿ ਅਜੇ ਤੱਕ ਉਹਨਾਂ ਨੂੰ ਸ਼ਮਸ਼ੇਰ ਸਿੰਘ ਸ਼ੇਰਾ ਅਤੇ ਲਾਡੀ ਦੋਨਾਂ ਦੀ ਭਾਲ ਹੈ ਅਤੇ ਜਦੋਂ ਉਹ ਉਹਨਾਂ ਦੀ ਗ੍ਰਿਫਤ ਚ ਹੋਣਗੇ ਉਸ ਤੋਂ ਬਾਅਦ ਹੀ ਸਾਰੀ ਸਥਿਤੀ ਸਾਫ ਹੋ ਜਾਵੇਗੀ ਲੇਕਿਨ ਇਸ ਗੋਲੀਬਾਰੀ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ ਅਤੇ ਦੋ ਨੌਜਵਾਨ ਬੁਰੀ ਤਰ੍ਹਾਂ ਨਾਲ ਘਾਇਲ ਹਨ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਦੋਨਾਂ ਗਰੁੱਪ ਦੇ ਸਰਗਣਾਵਾਂ ਨੂੰ ਫੜ ਕੇ ਉਹਨਾਂ ਤੋਂ ਸਖਤੀ ਦੇ ਨਾਲ ਪੁੱਛਗਿਛ ਵੀ ਕੀਤੀ ਜਾਵੇਗੀ ਅਤੇ ਇਹਨਾਂ ਦੋਨਾਂ ਦੇ ਖਿਲਾਫ ਪਹਿਲਾ ਵੀ ਅਪਰਾਧਿਤ ਮਾਮਲੇ ਦਰਜ ਹਨ।ਇੱਥੇ ਹੀ ਦੱਸਣ ਯੋਗ ਹੈ ਕਿ ਜਿੱਥੇ ਇੱਕ ਪਾਸੇ ਸਾਰਾ ਦੇਸ਼ ਅੱਜ ਦੇ ਦਿਨ ਨੂੰ ਬੰਦੀਛੋੜ ਦਿਵਸ ਅਤੇ ਦਿਵਾਲੀ ਦੇ ਤਿਹਾਰ ਨੂੰ ਮਨਾ ਰਿਹਾ ਸੀ ਉਥੇ ਹੀ ਦੋ ਗਰੁੱਪਾਂ ਦੇ ਵਿੱਚ ਹੋਈ ਆਪਸੀ ਬੋਲੀਬਾਰੀ ਦੇ ਵਿੱਚ ਇੱਕ ਵਿਅਕਤੀ ਦੇ ਮੌਤ ਹੋਣ ਦੀ ਖਬਰ ਵੀ ਪ੍ਰਾਪਤ ਹੋਈ ਹੈ। ਉੱਥੇ ਹੀ ਦੂਸਰੇ ਪਾਸੇ ਪੁਲਿਸ ਵੱਲੋਂ ਵੱਡੇ ਵੱਡੇ ਨਾਕੇ ਲਗਾ ਕੇ ਜਾਂਚ ਕਰਨ ਦੀ ਗੱਲ ਕੀਤੀ ਜਾ ਰਹੀ ਸੀ ਅਤੇ ਕਿਸੇ ਵੀ ਅੰਸੁਖਾਵੀ ਘਟਨਾ ਨੂੰ ਅੰਜਾਮ ਨਾ ਦਿੱਤਾ ਜਾ ਸਕੇ। ਇਸ ਦੇ ਵੀ ਵੱਡੇ ਦਾਅਵੇ ਕੀਤੇ ਜਾ ਰਹੇ ਸਨ, ਲੇਕਿਨ ਐਡੀ ਵੱਡੀ ਘਟਨਾ ਸਾਹਮਣੇ ਆਉਣੀ ਜਰੂਰ ਪੁਲਿਸ ਦੇ ਕੰਮ ਤੇ ਵੀ ਸਵਾਲੀਆ ਨਿਸ਼ਾਨ ਖੜੇ ਕਰਦੀ ਹੈ ਅਤੇ ਪੰਜੀ ਰੋਂਦ ਫਾਇਰ ਹੋਣਾ ਇਹ ਵੀ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਇਹਨਾਂ ਦੋਵਾਂ ਗਰੁੱਪਾਂ ਦੇ ਵੱਡੇ ਲੀਡਰਾਂ ਨੂੰ ਫੜਦੀ ਹੈ ਅਤੇ ਉਹਨਾਂ ਤੇ ਕੀ ਪੁੱਛਗਿਸ਼ ਕੀਤੀ ਜਾਂਦੀ ਹੈ।