Home ਧਾਰਮਿਕ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ

ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ

64
0


ਜਗਰਾਉਂ, 12 ਨਵੰਬਰ ( ਅਨਿਲ ਕੁਮਾਰ, ਸੰਜੀਵ ਗੋਇਲ )-ਗੁਰਦੁਆਰਾ ਵਿਸ਼ਵਕਰਮਾਂ ਮੰਦਿਰ ਅੱਡਾ ਰਾਏਕੋਟ ਵਿਖੇ ਰਾਮਗੜ੍ਹੀਆ ਵੈਲਫੇਅਰ ਕੌਂਸਲ ਅਤੇ ਬਿਲਡਿੰਗ ਠੇਤੇਦਾਰ ਐਸੋਸੀਏਸ਼ਨ ਦੇ ਸਹਿਯੋਗ ਨਾਲੰ ਭਗਵਾਨ ਵਿਸ਼ਵਕਰਮਾ ਜੀ ਦਾ ਅਵਤਾਰ ਦਿਹਾੜਾ ਗੁਰਦੁਆਰਾ ਸਾਹਿਬ ਦੇ ਸਰਪ੍ਰਸਤ ਦਰਸ਼ਨ ਸਿੰਘ ਉੱਭੀ, ਪ੍ਰਧਾਨ ਜਸਵੰਤ ਸਿੰਘ ਸੱਗੂ ਦੀ ਅਗਵਾਈ ਹੇਠ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸੰਦਰਭ ਵਿੱਚ 10 ਨਵੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਪ੍ਰਕਾਸ਼ ਕੀਤਾ ਗਿਆ, ਜਿਸ ਦੇ ਭੋਗ ਸੋਮਵਾਰ ਨੂੰ ਪਾਏ ਗਏ। ਇਸ ਸਮੇਂ ਹਵਨ ਪੂਜਨ ਯੱਗ ਮੋਹਨ ਸਿੰਘ ਸੂਤਰਧਾਰ ਸਪੇਨ ਵਾਲੇ ਵਲੋਂ ਕੀਤਾ ਗਿਆ ਅਤੇ ਨਿਸ਼ਾਨ ਸਾਹਿਬ ’ਤੇ ਝੰਡਾ ਲਹਿਰਾਉਣ ਦੀ ਸੇਵਾ ਸਮਾਜ ਸੇਵੀ ਚਰਨਜੀਤ ਸਿੰਘ ਝੰਡੇਆਣਾ ਵਲੋਂ ਕੀਤੀ ਗਈ। ਇਸ ਮੌਕੇ ਬੋਲਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਵਿਧਾਇਕ ਐਸ.ਆਰ.ਕਲੇਰ, ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਦੀ ਅਪਾਰ ਕਿਰਪਾ ਸਦਕਾ ਅੱਜ ਮਨੁੱਖ ਚੰਦਰਮਾ ਰਾਹੀਂ ਮੰਗਲ ਗ੍ਰਹਿ ’ਤੇ ਪਹੁੰਚਿਆ ਹੈ। ਬ੍ਰਹਿਮੰਡ ਦੇ ਸਿਰਜਣਹਾਰ ਭਗਵਾਨ ਵਿਸ਼ਵਕਰਮਾ ਦਾ ਅਵਤਾਰ ਦਿਹਾੜਾ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਇਸੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਨੇ ਦੁਨਿਆਵੀ ਕੰਮ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕਰਨ ਦਾ ਉਪਦੇਸ਼ ਦਿਤਾ। ਉਨ੍ਹਾਂ ਭਗਵਾਨ ਵਿਸ਼ਵਕਰਮਾ ਦੇ ਅਵਤਾਰ ਦਿਹਾੜੇ ’ਤੇ ਸਾਰਿਆਂ ਨੂੰ ਵਧਾਈ ਦਿੱਤੀ। ਇਸ ਸਮੇਂ ਭਾਈ ਮਨਦੀਪ ਸਿੰਘ ਨਾਨਕਸਰ ਵਾਲਿਆਂ ਨੇ ਕਥਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਦਰਸ਼ਨ ਸਿੰਘ ਸੱਗੂ, ਰਾਮਗੜ੍ਹੀਆ ਵੈਲਫੇਅਰ ਕੌਂਸਲ ਦੇ ਸਰਪ੍ਰਸਤ ਬਾਬਾ ਮੋਹਨ ਸਿੰਘ ਸੱਗੂ, ਹਰਜਿੰਦਰ ਸਿੰਘ ਗੁੱਲੂ, ਹਰਪ੍ਰੀਤ ਸਿੰਘ ਸੱਗੂ, ਸੋਹਣ ਸਿੰਘ ਸੱਗੂ, ਐਸ.ਡੀ.ਓ ਸੁਰਜੀਤ ਸਿੰਘ, ਸਤਵਿੰਦਰ ਸਿੰਘ ਸੱਗੂ, ਦਵਿੰਦਰ ਸਿੰਘ ਸੱਗੂ, ਰੁਪਿੰਦਰ ਸਿੰਘ ਸੱਗੂ, ਜਥੇਦਾਰ ਭੁਪਿੰਦਰ ਸਿੰਘ, ਰਜਿੰਦਰ ਸਿੰਘ ਅਤੇ ਵਿਸ਼ਵਕਰਮਾ ਭਵਨ ਅਗਵਾੜ ਲੋਪੋ, ਵਿਸ਼ਵਕਰਮਾ ਕਮੇਟੀ ਕਾਉਕੇ ਕਲਾਂ, ਵਿਸ਼ਵਕਰਮਾ ਭਵਨ ਪਿੰਡ ਮਲਕ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਅਤੇ ਹੋਰ ਪਤਵੰਤੇ ਹਾਜ਼ਰ ਸਨ।

LEAVE A REPLY

Please enter your comment!
Please enter your name here