ਜਗਰਾਓਂ, 19 ਦਸੰਬਰ ( ਲਿਕੇਸ਼ ਸ਼ਰਮਾਂ)-ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਦਿਹਾੜੇ ਨੁੰ ਸਮਰਪਿਤ ਗ੍ਰੀਨ ਪੰਜਾਬ ਮਿਸ਼ਨ ਜਗਰਾਓਂ ਦੀ ਟੀਮ ਵੱਲੋਂ ਜਗਰਾਓਂ ਦੇ 12 ਸਕੂਲਾਂ ਦੇ ਬੱਚਿਆਂ ਦੇ ਗਲੋਬਲ ਵਾਰਮਿੰਗ ਅਤੇ ਹਰਿਆਵਾਲ ਨਾਲ ਸੰਬੰਧਤ ਪੇਂਟਿੰਗ ਮੁਕਾਬਲੇ ਕਰਵਾਏ ਗਏ ਸੀ। ਇਸ ਮੁਕਾਬਲੇ ਚ ਸੀਨੀਅਰ ਕੈਟਾਗਾਰੀ ਵਿੱਚ ਮਹਾਪਰਾਗਯਾ ਸਕੂਲ ਦੀ ਗੁਰਨੂਰ ਕੌਰ ਚਾਹਲ ਨੇ ਪਹਿਲਾਂ ਸਥਾਨ ਹਾਸਿਲ ਕੀਤਾ ਸੀ ਜਦਕਿ ਦਸ਼ਮੇਸ਼ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਚਿਨ ਨੇ ਪ੍ਰਾਇਮਰੀ ਕੈਟਾਗੈਰੀ ਚ ਪਹਿਲਾਂ ਸਥਾਨ ਹਾਸਿਲ ਕੀਤਾ। ਇਨ੍ਹਾਂ ਦੋਨੋ ਬੱਚਿਆਂ ਦੀ ਪੈਂਟਿੰਗ ਅੱਜ ਏ ਡੀ ਸੀ ਮੇਜਰ ਅਮਿਤ ਸਰੀਨ ਨੇ ਅਪਣੇ ਦਫ਼ਤਰ ਵਿੱਚ ਲਗਾਈ ਅਤੇ ਬੱਚਿਆਂ ਨੁੰ ਹੋਰ ਮੇਹਨਤ ਨਾਲ ਕੰਮ ਕਰਨ ਲਈ ਕਿਹਾ । ਉਹਨਾਂ ਇਸ ਮੌਕੇ ਬੱਚਿਆਂ ਨੁੰ ਪੇਂਟਿੰਗ ਕਰਨ ਵਾਲਾ ਸਾਮਾਨ ਵੀ ਅਪਣੇ ਵੱਲੋਂ ਦੇਣ ਦੀ ਗੱਲ ਆਖੀ। ਇਸ ਮੌਕੇ ਗ੍ਰੀਨ ਪੰਜਾਬ ਮਿਸ਼ਨ ਦੇ ਮੁੱਖ ਸੇਵਾਦਾਰ ਸੱਤ ਪਾਲ ਸਿੰਘ ਦੇਹੜਕਾ,ਡਾਇਰੈਕਟਰ ਵਿਸ਼ਾਲ ਜੈਨ,ਮੈਡਮ ਕੰਚਨ ਗੁਪਤਾ, ਕੈਪਟਨ ਨਰੇਸ਼ ਵਰਮਾ, ਮੇਜਰ ਸਿੰਘ ਛੀਨਾ,ਮੈਡਮ ਅਨੀਤਾ,ਕੇਵਲ ਮਲਹੋਤਰਾ ਅਤੇ ਨਾਨਕਸਰ ਕਲੇਰਾਂ ਤੋਂ ਭਾਈ ਧਰਮਿੰਦਰ ਸਿੰਘ ਵਿਸ਼ੇਸ਼ ਰੂਪ ਚ ਹਾਜ਼ਿਰ ਸਨ। ਇਸ ਮੌਕੇ ਮੇਜਰ ਅਮਿਤ ਸਰੀਨ ਨੇ ਗ੍ਰੀਨ ਪੰਜਾਬ ਮਿਸ਼ਨ ਟੀਮ ਦੀ ਜਗਰਾਓਂ ਨੁੰ ਹਰਿਆਵਾਲ ਵੱਲ ਲਿਜਾਣ ਦੀ ਭਰਪੂਰ ਸ਼ਲਾਂਘਾ ਕੀਤੀ।