Home crime ਗੈਂਗਸਟਰ ਅਰਸ਼ ਡਾਲਾ ਪੁਲਿਸ ਲਈ ਸਿਰਦਰਦੀ ਬਣਿਆ ਭਾਰੀ ਸਿਰਦਰਦੀ

ਗੈਂਗਸਟਰ ਅਰਸ਼ ਡਾਲਾ ਪੁਲਿਸ ਲਈ ਸਿਰਦਰਦੀ ਬਣਿਆ ਭਾਰੀ ਸਿਰਦਰਦੀ

62
0

ਡਾਲਾ ਨੂੰ ਕੈਨੇਡਾ ਤੋਂ ਪੰਜਾਬ ਨੂੰ ਵਾਪਸ ਲਿਆਉਣਾ ਹੈ ਬਹੁਤ ਗੁੰਝਲਦਾਰ

ਜਗਰਾਉਂ, 23 ਜਨਵਰੀ ( ਹਰਵਿੰਦਰ ਸਿੰਘ ਸੱਗੂ )-ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਅੱਤਵਾਦੀ ਐਲਾਣਿਆ ਗਿਆ ਗੈਂਗਸਟਰ ਅਰਸ਼ ਡਾਲਾ ਪੁਲਿਸ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਗੈਂਗਸਟਰ ਅਰਸ਼ ਡਾਲਾ (ਜੋ ਕੈਨੇਡਾ ’ਚ ਬੈਠਾ ਹੈ) ਨੇ 3 ਜਨਵਰੀ ਨੂੰ ਦੇਰ ਰਾਤ ਸੋਸ਼ਲ ਮੀਡੀਆ ’ਤੇ ਪੋਸਟ ਵਾਇਰਲ ਕਰਕੇ ਜਗਰਾਓਂ ਇਲਾਕੇ ਦੇ ਪਿੰਡ ਬਾੜੇਕੇ ’ਚ 50 ਸਾਲਾ ਪਰਮਜੀਤ ਸਿੰਘ ਨੂੰ ਦਿਨ ਦਿਹਾੜੇ ਉਸ ਦੇ ਘਰ ’ਚ ਦਾਖਲ ਹੋ ਕੇ ਗੋਲੀਆਂ ਮਾਰ ਕੇ ਕਤਲ ਕਰਨ ਦੀ ਘਟਨਾ ਦੀ ਆਪਣੇ ਆਪ ਨੂੰ ਬੰਬੀਹਾ ਗਰੁੱਪ ਦਾ ਮੈਂਬਰ ਦੱਸਦਿਆਂ ਪਰਮਜੀਤ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀੇ। ਜਿਸ ਦਾ ਕਾਰਨ ਉਸ ਨੇ ਪਰਮਜੀਤ ਸਿੰਘ ਦੇ ਪਰਿਵਾਰ ਨੂੰ ਆਪਣੇ ਦੋਸਤ ਦਿਲਪ੍ਰੀਤ ਸਿੰਘ ਧਾਲੀਵਾਲ ਵਾਸੀ ਪਿੰਡ ਮੀਨੀਆ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਬਾਰੇ ਦੱਸਿਆ ਅਤੇ ਉਸਦੀ ਮੌਤ ਦਾ ਬਦਲਾ ਲੈਣ ਦੀ ਗੱਲ ਕਹੀ ਸੀ। ਕਤਲ ਦੀ ਜਿੰਮੇਵਾਰੀ ਲੈਣ ਤੋਂ ਬਾਅਦ ਪੁਲਿਸ ਨੇ ਉਸਨੂੰ ਪਰਮਜੀਤ ਦੰ ਕਤਲ ਕੇਸ ਵਿਚ ਬਕਾਇਦਾ ਨਾਮਜਦ ਕਰ ਲਿਆ ਸੀ। ਅਰਸ਼ ਡਾਲਾ ਵਲੋਂ ਉਸ ਸਮੇਂ ਤੋਂ ਹੀ ਪੰਜਾਬ ਵਿੱਚ ਲਗਾਤਾਰ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਦਾ ਸਿਲਸਿਲਾ ਸਾਹਮਣੇ ਆਉਣ ਲੱਗਾ।

ਅਰਸ਼ ਡਾਲਾ ਦੇ ਨਾਂ ’ਤੇ ਲੋਕਾਂ ਨੂੰ ਧਮਕੀਆਂ-ਪਰਮਜੀਤ ਸਿੰਘ ਦੇ ਕਤਲ ਤੋਂ ਬਾਅਦ ਇਕਦਮ ਸੁਰਖੀਆਂ ’ਚ ਆਏ ਗੈਂਗਸਟਰ ਅਰਸ਼ ਡਾਲਾ ਸੰਬੰਧੀ ਪੁਲਸ ਦੀ ਕੀਤੀ ਜਾਂਚ ’ਚ ਸਾਹਮਣੇ ਆਇਆ ਕਿ ਪਰਮਜੀਤ ਸਿੰਘ ਦੇ ਕਤਲ ਤੋਂ ਪਹਿਲਾਂ ਵੀ ਅਰਸ਼ ਡਾਲਾ ਦੇ ਨਾਮ ਤੇ ਫਿਰੋਜਪੁਰ ਇਲਾਕੇ ਵਿਚ ਕੁਝ ਲੋਕਾਂ ਨੂੰ ਫਿਰੌਤੀ ਮੰਗਣ ਲਈ ਧਮਕੀ ਦੀਆਂ ਕਾਲਾਂ ਆਈਆਂ ਅਤੇ ਪਰਮਜੀਤ ਸਿੰਘ ਦੇ ਕਤਲ ਤੋਂ ਕੁਝ ਘੰਟਿਆਂ ਬਾਅਦ ਫਿਰੋਜ਼ਪੁਰ ਵਿਚ ਇਕ ਵਿਅਕਤੀ ਨੂੰ ਵਿਦੇਸ਼ੀ ਨੰਬਰ ਤੋਂ ਫਿਰੌਤੀ ਲਈ ਡਾਲਾ ਦੇ ਨਾਮ ਤੇ ਕਾਲ ਆਈ ਸੀ ਅਤੇ ਉਸ ਤੋਂ ਬਾਅਦ ਇਹ ਸਿਲਸਿਲਾ ਹੁਣ ਤੱਕ ਜਾਰੀ ਹੈ। ਜਿਸ ਵਿਚ ਜਗਰਾਓਂ ਦੇ ਇਕ ਫਰਨੀਚਰ ਵਪਾਰੀ ਨੂੰ ਜਗਰਾਓਂ ’ਚ ਫਿਰੌਤੀ ਮੰਗਣ ਦੀ ਕਾਲ ਆਉਣ ਦਾ ਮਾਮਲਾ ਸਾਹਮਣੇ ਆਇਆ।

ਸ਼ੂਟਰਾਂ ਵਿੱਚੋਂ ਕੋਈ ਨਹੀਂ ਆਇਆ ਹਥ-ਬਾਰਦੇਕੇ ਵਿੱਚ ਪਰਮਜੀਤ ਸਿੰਘ ਦੇ ਕਤਲ ਦੀ ਸੀਸੀਟੀਵੀ ਫੁਟੇਜ ਵਿੱਚ ਉਸਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਤਿੰਨ ਵਿਅਕਤੀਆਂ ਦਾ ਖੁਲਾਸਾ ਹੋਇਆ ਸੀ। ਜਿਸ ਦੇ ਸਬੰਧ ’ਚ ਪੁਲਿਸ ਨੇ ਅਰਸ਼ ਡਾਲਾ ਦੇ ਪਿਤਾ ਚਰਨਜੀਤ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਫਰੀਦਕੋਟ ਜੇਲ ’ਚੋਂ ਲਿਆ ਕੇ ਉਸਦੇ ਸਮੇਤ 8 ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਪਿੰਡ ਬਾਰਦੇਕੇ ਵਿੱਚ ਪਰਮਜੀਤ ਸਿੰਘ ਦਾ ਕਤਲ ਕਰਨ ਵਾਲੇ ਸ਼ੂਟਰ ਅਭਿਨਵ ਕਾਲੀਆ ਅਤੇ ਤੇਜਵੀਰ ਸਿੰਘ ਜੋ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ, ਦੀ ਪਛਾਣ ਹੋ ਗਈ ਹੈ ਅਤੇ ਤੀਜੇ ਸ਼ੂਟਰ ਦੀ ਪਛਾਣ ਪੁਲੀਸ ਨੂੰਂ ਅਜੇ ਤੱਕ ਨਹੀਂ ਹੋ ਸਕੀ। ਪਰਮਜੀਤ ਦੇ ਕਤਲ ਦੀ ਅਸਲ ਵਿਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇਹ ਤਿੰਨੇ ਸ਼ੂਟਰ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ।

ਸ਼ੂਟਰ ਅਭਿਨਵ ਫੂਡ ਸਪਲਾਇਰ ਸੀ-ਪੁਲਿਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ 3 ਜਨਵਰੀ ਨੂੰ ਪਰਮਜੀਤ ਸਿੰਘ ਦਾ ਕਤਲ ਕਰਨ ਵਾਲੇ ਸ਼ੂਟਰਾਂ ’ਚੋਂ ਇੱਕ ਅਭਿਨਵ ਕਾਲੀਆ ਸੀ, ਜੋ ਉੱਥੇ ਇੱਕ ਪ੍ਰਾਈਵੇਟ ਕੰਪਨੀ ’ਚ ਫੂਡ ਸਪਲਾਇਰ ਵਜੋਂ ਕੰਮ ਕਰਦਾ ਸੀ। ਜਦੋਂ ਕਿ ਦੂਜਾ ਸ਼ੂਟਰ ਤੇਜਵੀਰ ਸਿੰਘ ਕੁਝ ਮਹੀਨੇ ਪਹਿਲਾਂ ਹੀ ਅਸਲਾ ਐਕਟ ਤਹਿਤ ਕੇਸ ਵਿੱਚ ਜ਼ਮਾਨਤ ’ਤੇ ਆਇਆ ਸੀ।

ਜੇਕਰ ਕੋਈ ਸਾਥੀ ਫੜਿਆ ਜਾਂਦਾ ਤਾਂ ਉਸਨਾਲ ਸੰਬੰਧ ਨਹੀ ਰੱਖਦਾ-ਪੁਲਿਸ ਸੂਤਰਾਂ ਅਨੁਸਾਰ ਅਰਸ਼ ਡਾਲਾ ਬਹੁਤ ਸ਼ਾਤਰ ਦਿਮਾਗ ਵਾਲਾ ਵਿਅਕਤੀ ਹੈ। ਉਹ ਕੈਨੇਡਾ ਵਿੱਚ ਬੈਠ ਕੇ ਪੰਜਾਬ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ। ਪੰਜਾਬ ’ਚ ਉਸਦੇ ਇਸ਼ਾਰੇ ’ਤੇ ਕਮਾਂਡ ਸੰਭਾਲਣ ਵਾਲੇ ਉਸਦੇ ਗੁਰਗਿਆਂ ਵਿਚੋਂ ਜੇਕਰ ਕਦੇ ਵੀ ਪੁਲਿਸ ਦੇ ਹੱਥਾਂ ’ਚ ਆ ਜਾਂਦਾ ਹੈ ਤਾਂ ਇਹ ਉਹਨਾਂ ਨਾਲ ਰਿਸ਼ਤਾ ਪੂਰੀ ਤਰ੍ਹਾਂ ਖਤਮ ਕਰ ਦਿੰਦਾ ਹੈ।

ਪਿਤਾ ਨੂੰ ਜੇਲ ਚੋਂ ਲਿਆਉਣ ਤੋਂ ਹੈ ਪਰੇਸ਼ਾਨ-ਜਦੋਂ ਤੋਂ ਜ਼ਿਲ੍ਹਾ ਲੁਧਿਆਣਾ ਦੇਹਾਤ ਦੀ ਪੁਲਿਸ ਉਸ ਦੇ ਪਿਤਾ ਚਰਨਜੀਤ ਸਿੰਘ ਨੂੰ ਪਰਮਜੀਤ ਸਿੰਘ ਕਤਲ ਕੇਸ ਦੇ ਸਬੰਧ ਵਿੱਚ ਪ੍ਰੋਟੈਕਸ਼ਨ ਵਾਰੰਟ ’ਤੇ ਜੇਲ੍ਹ ’ਚੋਂ ਲਿਆ ਕੇ ਪੁਲਿਸ ਰਿਮਾਂਡ ਲੈਂਦੀ ਰਹੀ। ਪੁਲਿਸ ਵਲੋਂ ਉਸਦੇ ਪਿਤਾ ਨੂੰ ਕਈ ਵਾਰ ਲਗਾਤਾਰ ਪੁਲਿਸ ਰਿਮਾਂਡ ਤੇ ਰੱਖਮ ਤੋਂ ਸਖਤ ਪ੍ਰੇਸ਼ਾਨ ਹੈ ਅਰਸ਼ ਡਾਲਾ।

ਕੈਨੇਡਾ ਤੋਂ ਲਿਆਉਣਾ ਗੁੰਝਲਦਾਰ-ਪੁਲਿਸ ਸੂਤਰਾਂ ਦਾ ਮੰਨਣਾ ਹੈ ਕਿ ਅਰਸ਼ ਡਾਲਾ ਕੈਨੇਡਾ ਵਿੱਚ ਬੈਠਾ ਹੈ ਅਤੇ ਉਥੋਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ। ਉਹ ਭਲੀ ਭਾਂਤ ਜਾਣਦਾ ਹੈ ਕਿ ਉਸ ਨੂੰ ਕੈਨੇਡਾ ਤੋਂ ਪੰਜਾਬ ਲਿਜਾਣਾ ਆਸਾਨ ਨਹੀਂ ਹੈ। ਜੇਕਰ ਪੁਲਿਸ ਉਸ ਨੂੰ ਪੰਜਾਬ ਲਿਆਉਣਾ ਚਾਹੁੰਦੀ ਹੈ ਤਾਂ ਵੀ ਉਸ ਨੂੰ ਕਾਫੀ ਕਾਨੂੰਨੀ ਕਾਰਵਾਈਆਂ ਵਿੱਚੋਂ ਲੰਘਣਾ ਪਵੇਗਾ।

LEAVE A REPLY

Please enter your comment!
Please enter your name here