Home Political ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਵੋਟਾਂ ਬਣਾਉਣ ਲਈ 18 ਅਤੇ 21...

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਵੋਟਾਂ ਬਣਾਉਣ ਲਈ 18 ਅਤੇ 21 ਜਨਵਰੀ ਨੂੰ ਸਪੈਸ਼ਲ ਕੈਂਪ ਲੱਗਣਗੇ

31
0


ਬਟਾਲਾ, 15 ਜਨਵਰੀ (ਲਿਕੇਸ਼ ਸ਼ਰਮਾ – ਅਸ਼ਵਨੀ) ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਜਾਰੀ ਹੁਕਮ ਵਿੱਚ ਕਿਹਾ ਗਿਆ ਕਿ ਕਮਿਸ਼ਨਰ, ਗੁਰਦੁਆਰਾ ਚੋਣਾਂ, ਪੰਜਾਬ ਵੱਲੋਂ ਜਾਰੀ ਕੀਤੇ ਗਏ ਰਿਵਾਈਜ਼ਡ ਸ਼ਡਿਊਲ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਵੋਟਾਂ ਬਣਾਉਣ ਦਾ ਕੰਮ ਮਿਤੀ 29.02.2024 ਤੱਕ ਮੁਕੰਮਲ ਕੀਤਾ ਜਾਣਾ ਹੈ। ਪਿਛਲੀਆਂ ਐਸ.ਜੀ.ਪੀ.ਸੀ. ਚੋਣਾਂ-2011 ਵਿਚ ਬਣੀਆਂ 397926 ਦੇ ਮੁਕਾਬਲੇ ਹਾਲੇ ਤੱਕ ਜ਼ਿਲ੍ਹੇ ਵਿਚ 96676 ਵੋਟਾਂ ਬਣੀਆਂ ਹਨ।ਜਾਰੀ ਹੁਕਮ ਵਿੱਚ ਅੱਗੇ ਕਿਹਾ ਗਿਆ ਹੈ ਕਿ ਕਿ ਉਕਤ ਟੀਚੇ ਨੂੰ ਪੂਰਾ ਕਰਨ ਲਈ ਮਿਤੀ 18.01.2024 (ਵੀਰਵਾਰ) ਅਤੇ ਮਿਤੀ 21.01.2024 (ਐਤਵਾਰ) ਨੂੰ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਸਪੈਸ਼ਲ ਕੈਂਪ ਲਗਾਏ ਜਾਣਗੇ। ਸਪੈਸ਼ਲ ਕੈਂਪਾਂ ਦੌਰਾਨ ਪਟਵਾਰੀਆਂ ਅਤੇ ਬੀ.ਐਲ.ਓਜ਼. ਵੱਲੋਂ ਆਪਣੇ ਏਰੀਏ ਵਿਚ ਡੋਰ ਟੂ ਡੋਰ ਜਾ ਕੇ ਯੋਗ ਬਿਨੈਕਾਰਾ ਪਾਸੋਂ ਫਾਰਮ ਪ੍ਰਾਪਤ ਕੀਤੇ ਜਾਣਗੇ। ਸਪੈਸ਼ਲ ਕੈਂਪ ਦੀ ਸਮਾਪਤੀ ਉਪਰੰਤ ਪਟਵਾਰੀਆਂ ਵੱਲੋਂ ਆਪਣੇ ਏਰੀਏ ਦੇ ਬੀ.ਐਲ.ਓਜ਼. ਪਾਸੋਂ ਫਾਰਮ ਇੱਕਤਰ ਕਰਕੇ ਸਬੰਧਤ ਰਿਵਾਈਜ਼ਿੰਗ ਅਥਾਰਟੀਜ਼ ਪਾਸ ਜਮ੍ਹਾ ਕਰਵਾਏ ਜਾਣਗੇ।ਇਸ ਲਈ ਸਮੂਹ ਰਿਵਾਈਜ਼ਿੰਗ ਅਥਾਰਟੀਜ਼ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਸਪੈਸ਼ਲ ਕੈਂਪਾਂ ਦੀ ਪ੍ਰਗਤੀ ਰਿਪੋਰਟ ਉਕਤ ਮਿਤੀਆਂ ਨੂੰ ਸ਼ਾਮ 5.00 ਵਜੇ ਵਟਸਅੱਪ ਗਰੁੱਪ ਵਿਚ ਸ਼ੇਅਰ ਕੀਤੀ ਜਾਵੇ ਅਤੇ ਇਹ ਸੂਚਨਾਂ ਪਿੰਡ/ਵਾਰਡਵਾਈਜ਼ ਗੂਗਲ ਸ਼ੀਟ ਤੇ ਅਪਡੇਟ ਕੀਤੀ ਜਾਵੇ। ਬਿਨੈਕਾਰਾਂ ਪਾਸੋਂ ਫਾਰਮ ਪ੍ਰਾਪਤ ਕਰਦੇ ਸਮੇਂ ਫਾਰਮ 3 (1) ਵਿੱਚ ਦਰਜ ਹਦਾਇਤਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ।

LEAVE A REPLY

Please enter your comment!
Please enter your name here