Home ਧਾਰਮਿਕ ਸ਼੍ਰੀ ਰਾਮਲੱਲਾ ਜੀ ਦੇ ਰੰਗ ਵਿੱਚ ਰੰਗਣ ਲੱਗਾ ਜਗਰਾਉ

ਸ਼੍ਰੀ ਰਾਮਲੱਲਾ ਜੀ ਦੇ ਰੰਗ ਵਿੱਚ ਰੰਗਣ ਲੱਗਾ ਜਗਰਾਉ

49
0

ਜਗਰਾਉ(ਰੋਹਿਤ ਗੋਇਲ)ਅਯੋਧਿਆ ਵਿੱਚ 22 ਜਨਵਰੀ ਨੂੰ ਭਗਵਾਨ ਸ੍ਰੀ ਰਾਮ ਜੀ ਦੇ ਮੰਦਰ ਦੀ ਪ੍ਰਾਨ ਪ੍ਰਤਿਸ਼ਠਾ ਵਿੱਚ ਜਗਰਾਉਂ ਦੇ ਵੱਖ-ਵੱਖ ਮੰਦਰਾਂ , ਬਾਜ਼ਾਰਾਂ, ਧਰਮਸ਼ਾਲਾ ਵਿੱਚ ਕਈ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਗਰਾਓ ਸ਼ਹਿਰ ਭਗਵਾਨ ਸ੍ਰੀ ਰਾਮਲੱਲਾ ਦੇ ਰੰਗ ਵਿੱਚ ਰੰਗਨਾ ਸ਼ੁਰੂ ਹੋ ਚੁੱਕਾ ਹੈ । ਵਿਸ਼ਵ ਹਿੰਦੂ ਪਰਿਸ਼ਦ ਦੇ ਜਿਲਾ ਸੰਯੋਜਕ ਹਰਵਿੰਦਰ ਬਾਂਸਲ ਅਤੇ ਬਜਰੰਗ ਦਲ ਦੇ ਜਿਲਾ ਸੰਯੋਜਕ ਹਰਸ਼ ਸਿੰਗਲਾ ਨੇ ਦੱਸਿਆ ਕਿ 21 ਜਨਵਰੀ ਨੂੰ ਭਗਵਾਨ ਸ੍ਰੀ ਰਾਮ ਲਲਾ ਜੀ ਦੇ ਮੰਦਰ ਦੀ ਪ੍ਰਾਨ ਪ੍ਰਤਿਸ਼ਠਾ ਦੇ ਉਤਸਵ ਦੀ ਖੁਸ਼ੀ ਵਿੱਚ ਪੈਦਲ ਯਾਤਰਾ ਕੱਢੀ ਜਾਵੇਗੀ ਜੋ ਕਿ ਪ੍ਰਾਚੀਨ ਸ਼੍ਰੀ ਹਨੂਮਾਨ ਮੰਦਿਰ ਘਾਸ ਮੰਡੀ ਤੋ ਸ਼ੁਰੂ ਹੋ ਕੇ ਸ਼ਾਸਤਰੀ ਨਗਰ 4 ਨੰਬਰ ਗਲੀ ਸ੍ਰੀ ਸ਼ਿਵ ਮੰਦਿਰ ਵਿੱਚ ਸਮਾਪਤ ਹੋਵੇਗਾ। ਇਸ ਪੈਦਲ ਯਾਤਰਾ ਵਿੱਚ ਸਮੂਹ ਰਾਮ ਭਗਤ ਭਗਵਾਨ ਰਾਮ ਜੀ ਦਾ ਸੰਕੀਰਤਨ ਕਰਨਗੇ ਅਤੇ 22 ਜਨਵਰੀ ਨੂੰ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਅਲੱਗ-ਅਲੱਗ ਮੰਦਰਾਂ ਵਿੱਚ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ ਅਤੇ ਕਈ ਕੁਇੰਟਲ ਲੱਡੂ ਬਾਜ਼ਾਰਾਂ ਵਿੱਚ ਵੰਡੇ ਜਾਣਗੇ। ਰਾਮ ਭਗਤ ਨਿਤਿਕਾ ਸਿੰਗਲਾ ਨੇ ਦੱਸਿਆ ਕਿ 22 ਜਨਵਰੀ ਨੂੰ ਜਲੰਧਰ ਕਲੋਨੀ ਅੱਗੇ ਸ੍ਰੀ ਖਾਟੂ ਸ਼ਾਮ ਮਹਿਲਾ ਮੰਡਲ ਵੱਲੋਂ ਵਿਸ਼ਾਲ ਭੰਡਾਰਾ ਲਗਾਇਆ ਜਾਵੇਗਾ। ਗਊ ਭਗਤ ਨਵੀਨ ਗੋਇਲ ਨੇ ਦੱਸਿਆ ਕਿ ਡਿਸਪੋਜਲ ਰੋਡ ਵਾਲੀ ਗਊਸ਼ਾਲਾ ਵਿੱਚ ਵੀ ਭਗਵਾਨ ਸ਼੍ਰੀ ਰਾਮ ਜੀ ਦਾ ਤਿਲਕ , ਮਹਾ ਆਰਤੀ ਅਤੇ ਦੀਪਮਾਲਾ ਸਮੇਤ ਕਈ ਧਾਰਮਿਕ ਪ੍ਰੋਗਰਾਮ ਕੀਤੇ ਜਾਣਗੇ। ਵਾਤਾਵਰਨ ਪ੍ਰੇਮੀ ਸਤਪਾਲ ਸਿੰਘ ਨੇ ਕਿਹਾ ਕਿ 22 ਜਨਵਰੀ ਨੂੰ ਭਗਵਾਨ ਰਾਮ ਜੀ ਦੇ ਨਾਮ ਤੇ ਜਗਰਾਓ ਵਿੱਚ ਜਗ੍ਹਾ ਜਗ੍ਹਾ ਰੁੱਖ ਅਤੇ ਟ੍ਈ ਗਾਰਡ ਲਗਾਏ ਜਾਣਗੇ ਜਿਸ ਉੱਤੇ ਭਗਵਾਨ ਸ਼੍ਰੀ ਰਾਮ ਜੀ ਦਾ ਨਾਮ ਲਿਖਿਆ ਜਾਵੇਗਾ। ਅਗਰਵਾਲ ਸਮਾਜ ਦੇ ਯੁਵਾ ਨੇਤਾ ਪਿਯੂਸ਼ ਗਰਗ ਨੇ ਦੱਸਿਆ ਕਿ 22 ਜਨਵਰੀ ਨੂੰ ਗੀਤਾ ਪ੍ਰਚਾਰ ਮੰਦਰ ਵਿਖੇ ਸ਼ਾਮ ਨੂੰ ਭਗਵਾਨ ਸ੍ਰੀ ਰਾਮ ਜੀ ਦੇ ਨਾਮ ਤੇ ਵਿਸ਼ਾਲ ਸੰਕੀਰਤਨ ਕੀਤਾ ਜਾਵੇਗਾ । ਜਗਰਾਉਂ ਅਗਰਵਾਲ ਸਮਾਜ ਦੇ ਪ੍ਰਧਾਨ ਅਨਮੋਲ ਗਰਗ ਨੇ ਕਿਹਾ ਕਿ 22 ਜਨਵਰੀ ਸ਼ਾਮ ਨੂੰ ਸ਼੍ਰੀ ਗੀਤਾ ਪ੍ਰਚਾਰ ਮੰਦਰ ਵਿੱਚ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ ਅਤੇ ਸਮੂਹ ਅਗਰਵਾਲ ਭਾਈਚਾਰਾ ਆਪਣੇ ਘਰਾਂ ਵਿੱਚ ਦੀਪਮਾਲਾ ਕਰੇਗਾ। ਕੌਂਸਲਰ ਹਿਮਾਂਸ਼ੂ ਮਲਿਕ , ਕੌਂਸਲਰ ਵਿਕਰਮ ਜੱਸੀ ਅਤੇ ਯੂਥ ਨੇਤਾ ਗੌਰਵ ਸੋਨੀ ਨੇ ਸਮੂਹ ਦੇਸ਼ ਵਾਸੀਆਂ ਨੂੰ 22 ਜਨਵਰੀ ਨੂੰ ਆਪਣੇ ਘਰਾਂ ਵਿੱਚ ਦੀਪਮਾਲਾ ਕਰਕੇ ਦਿਵਾਲੀ ਮਨਾਉਣ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here