ਜਗਰਾਓ, 21 ਜਨਵਰੀ ( ਜੈਪਾਲ ਚੋਪੜਾ) – ਪੰਜਾਬ ਸਰਕਾਰ ਨੇ ਲਿਖਿਤ ਹੁਕਮ ਜਾਰੀ ਕੀਤਾ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਹੁਣ ਮਰੀਜ਼ਾਂ ਨੂੰ ਬਾਹਰ ਤੋਂ ਮੁੱਲ ਲੈਣ ਵਾਲੀ ਦਵਾਈ ਨਹੀਂ ਲਿਖਣਗੇ। ਇਸ ਲਈ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ ਉਪਲੱਬਧ ਕਰਵਾਉਣ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਉਸ ਲਈ ਅਧਿਕਾਰੀ ਨਿਯੁਕਤ ਕੀਤੇ ਗਏ ਹਨ ਜੋ ਹਸਪਤਾਲਾਂ ਵਿੱਚ ਦਵਾਈਆਂ ਦਾ ਸਟਾਕ ਪੂਰਾ ਕਰਵਾਉਣਗੇ। ਪੜੋ ਸਰਕਾਰ ਵਲੋਂ ਜਾਰੀ ਪੱਤਰ ਵਿੱਚ ਦਿੱਤੇ ਹੁਕਮ।