ਅੰਮਿ੍ਤਸਰ (ਵਿਕਾਸ ਮਠਾੜੂ) ਬਲਾਕ ਵਿਧਾਨ ਸਭਾ ਹਲਕਾ ਦੱਖਣੀ 2 ਅੰਮਿ੍ਤਸਰ ਦੇ ਪ੍ਰਧਾਨ ਜਸਵਿੰਦਰ ਸਿੰਘ ਸ਼ੇਰਗਿੱਲ ਨੇ ਬਲਾਕ ਕਾਂਗਰਸ ਕਮੇਟੀ ਅਤੇ ਸਮੂਹ ਅਹੁਦੇਦਾਰਾਂ ਦੀ ਹੰਗਾਮੀ ਮੀਟਿੰਗ ਆਪਣੇ ਦਫਤਰ ਵਿਖੇ ਰੱਖੀ, ਜਿਸ ਵਿਚ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਾਈਸ ਪ੍ਰਧਾਨ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵਿਸ਼ੇਸ਼ ਤੌਰ ‘ਤੇ ਪਹੁੰਚੇ। ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਇੰਦਰਬੀਰ ਸਿੰਘ ਬੁਲਾਰੀਆ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਭਾਰਤ ਜੋੜੋ ਯਾਤਰਾ ਨੇ ਨਫਰਤ ਦੇ ਬਾਜ਼ਾਰ ਵਿਚ ਮੁਹੱਬਤ ਦੀ ਦੁਕਾਨ ਖੋਲ੍ਹਣ ਦਾ ਕੰਮ ਕੀਤਾ ਹੈ। ਭਾਰਤ ਜੋੜੋ ਯਾਤਰਾ ਨੇ ਕਾਂਗਰਸੀਆਂ ਦੇ ਜਿੱਥੇ ਹੌਂਸਲੇ ਬੁਲੰਦ ਕੀਤੇ ਹਨ ਉਥੇ ਹੀ ਕਾਂਗਰਸੀ ਵਰਕਰਾਂ ਵਿਚ ਨਵੀਂ ਊਰਜਾ ਦਾ ਸੰਚਾਰ ਹੋਇਆ ਹੈ। ਇਸ ਮੌਕੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਸ਼ੇਰਗਿੱਲ ਕੌਂਸਲਰ ਮੋਹਨ ਸਿੰਘ ਮਾੜੀਮੇਘਾ, ਦਲਬੀਰ ਸਿੰਘ ਮੰਮਣਕੇ ਤੇ ਸਮੂਹ ਕਾਂਗਰਸੀ ਵਰਕਰਾਂ ਨੇ ਇੰਦਰਬੀਰ ਸਿੰਘ ਬੁਲਾਰੀਆ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ਅਤੇ ਕੇਕ ਕੱਟ ਕੇ ਇੰਦਰਬੀਰ ਬੁਲਾਰੀਆ ਦਾ ਜਨਮ ਦਿਨ ਮਨਾਇਆ। ਇਸ ਮੌਕੇ ਪੀਏ ਅਰਵਿੰਦਰਪਾਲ ਸਿੰਘ ਭਾਟੀਆ, ਬਲਜੀਤ ਸਿੰਘ ਡੇਅਰੀ ਵਾਲੇ, ਸੁਖਵਿੰਦਰ ਬਾਵਾ, ਮਨੂ ਸ਼ਰਮਾ, ਰਾਜਬੀਰ ਿਢੱਲੋਂ, ਹਰਜੀਤ ਪ੍ਰਧਾਨ, ਇੰਦਰ ਚੰਦੀ, ਹੈਪੀ ਭਾਟੀਆ, ਸੁੱਚਾ ਸਿੰਘ, ਬੰਟੀ ਅਰੋੜਾ, ਮੌਂਟੂ ਨਰੂਲਾ, ਗੁਰਬਾਜ ਸਿੰਘ, ਮਟ, ਕੈਪਟਨ, ਬਲਕਾਰ ਆਦਿ ਹਾਜਰ ਸਨ।