ਅੰਮਿ੍ਤਸਰ (ਭੰਗੂ) ਮਾਰਚ ਮਹੀਨੇ ਵਿੱਚ ਚੌਗਾਵਾਂ ਤੋਂ ਦੁੱਧ ਲੈ ਕੇ ਘਰ ਜਾ ਰਹੇ ਸੇਵਾਮੁਕਤ ਫੌਜੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ‘ਚੋਂ ਵਾਰਦਾਤ ‘ਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਮਹਿੰਦਰਪ੍ਰਰੀਤ ਸਿੰਘ ਉਰਫ਼ ਟਿੰਡਾ ਉਰਫ਼ ਰਜਤ ਵਾਸੀ ਰਾਮ ਦੀਵਾਲੀ ਹਿੰਦੂਆ ਤੇ ਗੁਰਲਾਲ ਸਿੰਘ ਉਰਫ਼ ਹੈਰੀ ਵਾਸੀ ਪਿੰਡ ਰਾਮ ਦੀਵਾਲੀ ਹਿੰਦੂਆ ਵਜੋਂ ਹੋਈ ਹੈ।ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਇਨਾਂ੍ਹ ਕੋਲੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ। ਥਾਣਾ ਕੱਥੂਨੰਗਲ ਦੇ ਇੰਚਾਰਜ ਇੰਸਪੈਕਟਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਬੀਤੀ 9 ਮਾਰਚ ਨੂੰ ਮਨਜੀਤ ਸਿੰਘ ਵਾਸੀ ਰਾਮ ਦੀਵਾਲੀ ਹਿੰਦੂਆ ਥਾਣਾ ਕੱਥੂਨੰਗਲ ਨੇ ਥਾਣਾ ਕੱਥੂਨੰਗਲ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਭਰਾ ਕੰਵਲਜੀਤ ਸਿੰਘ ਜੋ ਕਿ ਫੌਜ ਤੋਂ ਰਿਟਾਇਰ ਹੋਇਆ ਸੀ, ਹਰ ਰੋਜ਼ ਸ਼ਾਮ ਨੂੰ ਘਰੋਂ ਦੁੱਧ ਲੈਣ ਜਾਂਦਾ ਸੀ। ਹਰ ਵਾਰ ਦੀ ਤਰਾਂ੍ਹ 9 ਮਾਰਚ 2024 ਦੀ ਸ਼ਾਮ ਨੂੰ ਉਸ ਦਾ ਭਰਾ ਕੰਵਲਜੀਤ ਸਿੰਘ ਪੈਦਲ ਹੀ ਰਾਣਾ ਪਟਵਾਰੀ ਵਾਸੀ ਚੌਗਾਵਾਂ ਦੇ ਘਰ ਦੁੱਧ ਲੈਣ ਗਿਆ ਸੀ। ਇਸੇ ਦੌਰਾਨ ਸ਼ਾਮ ਕਰੀਬ 7:10 ਵਜੇ ਉਸ ਦੇ ਭਰਾ ਕੰਵਲਜੀਤ ਸਿੰਘ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਜਦੋਂ ਉਹ ਦੁੱਧ ਲੈ ਕੇ ਆ ਰਿਹਾ ਸੀ ਤਾਂ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਸ ‘ਤੇ ਗੋਲ਼ੀਆਂ ਚਲਾ ਦਿੱਤੀਆਂ।ਇਸ ਘਟਨਾ ‘ਚ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਥਾਣਾ ਕੱਥੂਨੰਗਲ ਦੀ ਪੁਲਿਸ ਨੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਸੀ। 15 ਮਾਰਚ 2024 ਨੂੰ ਕੰਵਲਜੀਤ ਸਿੰਘ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ ਸੀ।ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਤਕਨੀਕੀ ਸਹਾਇਤਾ ਤੇ ਸੂਝ-ਬੂਝ ਨਾਲ ਮੁਲਜ਼ਮਾਂ ਦੀ ਪਛਾਣ ਕਰ ਲਈ ਅਤੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ। ਉਨਾਂ੍ਹ ਕਿਹਾ ਕਿ ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਜੇਕਰ ਕਿਸੇ ਹੋਰ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।