Home Punjab ਖਪਤਕਾਰ ਵੀ.ਡੀ.ਐਸ.ਸਕੀਮ ਰਾਹੀਂ 24 ਅਪ੍ਰੈਲ ਤੱਕ ਆਪਣਾ ਲੋਡ ਵਧਾ ਸਕਦੇ ਹਨ-ਐਕਸੀਅਨ ਸਿੱਧੂ

ਖਪਤਕਾਰ ਵੀ.ਡੀ.ਐਸ.ਸਕੀਮ ਰਾਹੀਂ 24 ਅਪ੍ਰੈਲ ਤੱਕ ਆਪਣਾ ਲੋਡ ਵਧਾ ਸਕਦੇ ਹਨ-ਐਕਸੀਅਨ ਸਿੱਧੂ

30
0

ਜਗਰਾਉਂ, 4 ਅਪ੍ਰੈਲ ( ਰਾਜੇਸ਼ ਜੈਨ, ਭਗਵਾਨ ਭੰਗੂ )- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਿਜਲੀ ਖਪਤਕਾਰਾਂ ਨੂੰ ਵੱਡੀ ਸਹੂਲਤ ਦਿੰਦੇ ਹੋਏ ਸਵੈਇਛੁੱਕ ਪ੍ਰਗਟਾਵਾ ਸਕੀਮ (ਵੀ.ਡੀ.ਐਸ.) ਜਾਰੀ ਕੀਤੀ ਗਈ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਬਿਜਲੀ ਵਿਭਾਗ ਜਗਰਾਉਂ ਦੇ ਐਕਸੀਅਨ ਇੰਜ:ਗੁਰਪ੍ਰੀਤਮਹਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਕੀਮ ਤਹਿਤ ਗੈਰ ਰਿਹਾਇਸ਼ੀ/ ਵਪਾਰਿਕ, ਘਰੇਲੂ ਅਤੇ ਖੇਤੀਬਾੜੀ ਟਿਊਬਵੈਲ (ਏ.ਪੀ.) ਨਾਲ ਸਬੰਧਿਤ ਬਿਜਲੀ ਖਪਤਕਾਰ 24 ਅਪ੍ਰੈਲ 2024 ਤੱਕ ਆਪਣਾ ਲੋਡ ਵਧਾਕੇ ਨਿਯਮਤ ਕਰਵਾ ਸਕਦੇ ਹਨ। ਉਹਨਾਂ ਹੋਰ ਦੱਸਿਆ ਕਿ ਗੈਰ ਰਿਹਾਇਸ਼ੀ/ ਵਪਾਰਿਕ ਅਤੇ ਘਰੇਲੂ ਸ਼੍ਰੇਣੀਆਂ ਦੇ ਖਪਤਕਾਰਾਂ ਲਈ ਸਰਵਿਸ ਕੁਨੈਕਸ਼ਨ ਚਾਰਜਿਜ਼ ਪਹਿਲਾਂ ਨਿਰਧਾਰਿਤ ਦਰਾਂ ਦੀ ਬਜਾਏ 50 ਪ੍ਰਤੀਸ਼ਤ ਦੀ ਦਰ ਤੇ ਲਏ ਜਾਣਗੇ ਅਤੇ 50 ਕਿਲੋਵਾਟ/ਕੇ.ਵੀ.ਏ. ਤੋਂ ਜ਼ਿਆਦਾ ਅਤੇ 100 ਕੇ.ਵੀ.ਏ. ਤੱਕ (50 ਪ੍ਰਤੀਸ਼ਤ) ਵੈਰੀਏਬਲ ਚਾਰਜਿਜ਼ ਵੀ, ਸਰਵਿਸ ਕੁਨੈਕਸ਼ਨ ਚਾਰਜਿਜ਼ ਦੇ ਤੌਰਤੇ ਲਏ ਜਾਣਗੇ। ਐਕਸੀਅਨ ਸਿੱਧੂ ਨੇ ਦੱਸਿਆ ਕਿ ਖੇਤੀਬਾੜੀ ਖਪਤਕਾਰਾਂ ਵੀ ਵੀ.ਡੀ.ਐਸ.ਸਕੀਮ ਰਾਹੀਂ ਆਪਣਾ ਲੋਡ 24 ਅਪ੍ਰੈਲ 2024 ਤੱਕ ਨਿਯਮਤ ਕਰਵਾ ਸਕਦੇ ਹਨ ਅਤੇ ਖੇਤੀਬਾੜੀ ਟਿਊਬਵੈਲ (ਏ.ਪੀ.) ਖਪਤਕਾਰਾਂ ਨੂੰ ਵਾਧੂ ਲੋਡ ਨਿਯਮਤ ਕਰਵਾਉਣ ਲਈ ਸਰਵਿਸ ਕੁਨੈਕਸ਼ਨ ਚਾਰਜਿਜ਼ ਪ੍ਰਤੀ ਹਾਰਸ ਪਾਵਰ 4750-00 ਰੁਪਏ ਦੀ ਬਜਾਏ 2500-00 ਰੁਪਏ ਪ੍ਰਤੀ ਹਾਰਸ ਪਾਵਰ ਅਤੇ ਸੁਰੱਖਿਆ (ਖਪਤ) 400-00 ਰੁਪਏ ਦੀ ਬਜਾਏ 200-00 ਰੁਪਏ ਪ੍ਰਤੀ ਹਾਰਸ ਪਾਵਰ ਦੇ ਹਿਸਾਬ ਨਾਲ ਭੁਗਤਾਨ ਕਰਨਾ ਪਵੇਗਾ। ਉਹਨਾਂ ਦੱਸਿਆ ਕਿ ਖਪਤਕਾਰਾਂ ਨੂੰ ਲੋਡ ਵਧਾਉਣ ਲਈ ਲੋੜੀਂਦਾ ਸਵੈ-ਘੋਸ਼ਣਾ/ਨਿਰਧਾਰਿਤ ਫਾਰਮ ਸਬੰਧਿਤ ਉਪ ਮੰਡਲ ਦਫ਼ਤਰ ਵੱਲੋਂ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ ਅਤੇ ਵੀ.ਡੀ.ਐਸ. ਸਕੀਮ ਦੀ ਚੋਣ ਕਰਨ ਵਾਲੇ ਖਪਤਕਾਰਾਂ ਤੋਂ ਤਾਜਾ ਏ.ਐਂਡ.ਏ.ਫਾਰਮ/ ਟੈਸਟ ਰਿਪੋਰਟ ਆਦਿ ਨਹੀਂ ਲਏ ਜਾਣਗੇ। ਐਕਸੀਅਨ ਇੰਜ:ਗੁਰਪ੍ਰੀਤਮਹਿੰਦਰ ਸਿੰਘ ਸਿੱਧੂ ਨੇ ਸਮੂਹ ਬਿਜਲੀ ਖਪਤਕਾਰਾਂ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਉਹ ਆਪਣੇ ਏਰੀਏ ਨਾਲ ਸਬੰਧਿਤ ਉਪ ਮੰਡਲ ਦਫਤਰਾਂ ਵਿੱਚ ਪਹੁੰਚਕੇ 24 ਅਪ੍ਰੈਲ ਤੋਂ ਪਹਿਲਾਂ-ਪਹਿਲਾਂ ਆਪਣਾ ਲੋਡ ਨਿਯਮਤ ਕਰਵਾਉਣ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਜਾਰੀ ਕੀਤੀ ਗਈ ਸਵੈਇਛੁੱਕ ਪ੍ਰਗਟਾਵਾ ਸਕੀਮ (ਵੀ.ਡੀ.ਐਸ.) ਦਾ ਲਾਹਾ ਲੈਣ।

LEAVE A REPLY

Please enter your comment!
Please enter your name here