Home Punjab ਲਾਇਨਜ਼ ਕਲੱਬ ਮਿੱਡ ਟਾਊਨ ਦੀ ਨਵੀਂ ਟੀਮ ਦੀ ਹੋਈ ਚੋਣ

ਲਾਇਨਜ਼ ਕਲੱਬ ਮਿੱਡ ਟਾਊਨ ਦੀ ਨਵੀਂ ਟੀਮ ਦੀ ਹੋਈ ਚੋਣ

28
0


ਜਗਰਾਓਂ, 4 ਅਪ੍ਰੈਲ ( ਰਾਜਨ ਜੈਨ)- ਪ੍ਰਮੁੱਖ ਇੰਟਰਨੈਸ਼ਨਲ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਮਿੱਡ ਟਾਊਨ ਦੀ ਜਗਰਾਓਂ ਇਕਾਈ ਦੀ ਨਵੀਂ ਟੀਮ ਦੀ ਚੋਣ ਸਰਬ ਸੰਮਤੀ ਨਾਲ ਬੁੱਧਵਾਰ ਦੀ ਦੇਰ ਰਾਤ ਨੂੰ ਨੋਮੀਨੇਸ਼ਨ ਕਮੇਟੀ ਦੇ ਚੇਅਰਮੈਨ ਡਾਕਟਰ ਪਰਮਿੰਦਰ ਸਿੰਘ ਦੀ ਰਹਿਨੁਮਾਈ ਹੇਠ ਲਾਇਨ ਭਵਨ ਕੱਚਾ ਕਿੱਲਾ ਜਗਰਾਉਂ ਵਿਖੇ ਹੋਈ। ਇਸ ਇਲੈੱਕਸ਼ਨ ਮੀਟਿੰਗ ਵਿੱਚ ਸਤੀਸ਼ ਗਰਗ ਨੂੰ ਸਰਬਸੰਮਤੀ ਨਾਲ ਸਾਲ 2024-25 ਦਾ ਪ੍ਰਧਾਨ ਨਿਯੁਕਤ ਕਰਨ ਦੇ ਨਾਲ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਨੂੰ ਸੈਕਟਰੀ, ਲਲਿਤ ਅਗਰਵਾਲ ਨੂੰ ਕੈਸ਼ੀਅਰ ਅਤੇ ਲਾਕੇਸ਼ ਟੰਡਨ ਨੂੰ ਪੀ ਆਰ ਓ ਨਿਯੁਕਤ ਕੀਤਾ ਗਿਆ। ਇਸ ਮੌਕੇ ਰੀਜਨ ਚੇਅਰਮੈਨ ਰਾਕੇਸ਼ ਜੈਨ ਅਤੇ ਸੀਨੀਅਰ ਮੈਂਬਰ ਸੁਭਾਸ਼ ਗਰਗ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਉਮੀਦ ਜਿਤਾਈ ਕੇ ਇਹ ਟੀਮ ਸਮਾਜ ਸੇਵਾ ਦੇ ਕੰਮਾਂ ਵਿੱਚ ਕਲੱਬ ਦਾ ਨਾਮ ਰੌਸ਼ਨ ਕਰੇਗੀ। ਇਸ ਮੌਕੇ ਨਵ ਟੀਮ ਦੇ ਪ੍ਰਧਾਨ ਸਤੀਸ਼ ਗਰਗ ਨੇ ਸਮੂਹ ਮੈਂਬਰਾਂ ਦਾ ਉਹਨਾਂ ਨੂੰ ਜ਼ਿੰਮੇਵਾਰੀ ਸੌਂਪਣ ’ਤੇ ਜਿੱਥੇ ਧੰਨਵਾਦ ਕੀਤਾ ਉੱਥੇ ਵਿਸ਼ਵਾਸ ਦਿਵਾਇਆ ਕਿ ਉਹ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਕਲੱਬ ਦੀ ਬਿਹਤਰੀ ਲਈ ਕੰਮ ਕਰਨਗੇ। ਇਸ ਮੌਕੇ ਨੋਮੀਨੇਸ਼ਨ ਕਮੇਟੀ ਦੇ ਮੈਂਬਰ ਭੂਸ਼ਣ ਗੋਇਲ, ਕਲੱਬ ਦੇ ਮੌਜੂਦਾ ਪ੍ਰਧਾਨ ਕ੍ਰਿਸ਼ਨ ਵਰਮਾ, ਸੈਕਟਰੀ ਸੁਖਦੇਵ ਗਰਗ ਅਤੇ ਕਲੱਬ ਦੇ ਹੋਰ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here