19 ਸਾਲਾ ਅੰਕਿਤ ਯਾਦਵ ਹਲਵਾਈ ਦੀ ਦੁਕਾਨ ਤੇ ਕਰਦਾ ਸੀ ਕੰਮ
ਜਗਰਾਉਂ , 14 ਅਪ੍ਰੈਲ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )- ਇਥੋਂ ਨੇੜੇ ਪਿੰਡ ਅਖਾੜਾ ਵਿਖੇ ਨਿੱਜੀ ਸਵੀਟ ਸ਼ਾਪ ਤੇ ਕੰਮ ਕਰਦੇ ਪ੍ਰਵਾਸੀ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। 19 ਸਾਲਾ ਅੰਕਿਤ ਕੁਮਾਰ ਯਾਦਵ ਪੁੱਤਰ ਰਾਜ ਕੁਮਾਰ ਯਾਦਵ ਮੂਲ ਰੂਪ ਵਿਚ ਬਿਹਾਰ ਦੇ ਜ਼ਿਲਾ ਛਪਰਾ ਦੇ ਪਿੰਡ ਇਕਾਰੀ ਦਾ ਜੰਮਪਲ ਸੀ ਤੇ ਪਿੰਡ ਅਖਾੜਾ ਵਿਖੇ ਆਪਣੇ ਰਿਸ਼ਤੇਦਾਰ ਦੀਪਕ ਰਾਏ ਦੀ ਸਵੀਟ ਸ਼ਾਪ ਤੇ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਸੀ।ਇਹ ਘਟਨਾਕ੍ਰਮ ਉਸ ਵੇਲੇ ਵਾਪਰਿਆ ਜਦੋਂ ਉਹ ਦੇਰ ਸ਼ਾਮ ਦੁਕਾਨ ‘ਤੇ ਪੋਚਾ ਲਾ ਰਿਹਾ ਸੀ ਤਾਂ ਅਚਾਨਕ ਕਰਕੇ ਕਰੰਟ ਦੀ ਲਪੇਟ ਵਿਚ ਆ ਗਿਆ,ਜਿਸ ਕਾਰਨ ਉਸਨੂੰ ਮੌਕੇ ‘ਤੇ ਹੀ ਜਗਰਾਉਂ ਦੇ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ ,ਜਿੱਥੇ ਰਸਤੇ ਵਿਚ ਹੀ ਉਸਦੀ ਮੋਤ ਹੋ ਗਈ।ਇਥੇ ਦੱਸਣਯੋਗ ਹੈ ਕਿ ਮ੍ਰਿਤਕ ਅੰਕਿਤ ਯਾਦਵ ਨੇ ਦੋ ਦਿਨ ਬਾਅਦ ਆਪਣੇ ਪਿੰਡ ਭਰਾ ਦੇ ਵਿਆਹ ਦੀਆਂ ਖੁਸ਼ੀਆਂ ਵਿਚ ਸ਼ਾਮਿਲ ਹੋਣ ਜਾਣਾਂ ਸੀ ਪ੍ਰੰਤੂ ਅਚਾਨਕ ਇਹ ਦੁੱਖਦਾਈ ਭਾਣਾ ਵਾਪਰ ਗਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਅੰਕਿਤ ਕੁਮਾਰ ਦੇ ਘਰ ਉਸਦੇ ਭਰਾ ਦਾ 23 ਅਪ੍ਰੈਲ ਨੂੰ ਵਿਆਹ ਰੱਖਿਆ ਹੋਇਆ ਹੈ ਤੇ ਪਰਿਵਾਰ ਇਨ੍ਹੀਂ ਦਿਨ੍ਹੀਂ ਵਿਆਹ ਦੀਆਂ ਖ਼ੁਸ਼ੀਆਂ ਨੂੰ ਲ਼ੈ ਕੇ ਤਿਆਰੀਆਂ ਵਿਚ ਰੁੱਝਾ ਹੈ , ਪ੍ਰੰਤੂ ਘਰ ਦੇ ਛੋਟੇ ਚਿਰਾਗ ਦੇ ਬੁਝਣ ਨਾਲ ਘਰ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ।ਸਵੀਟ ਸ਼ਾਪ ਦੇ ਮਾਲਕ ਦੀਪਕ ਰਾਏ ਨੇ ਦੱਸਿਆ ਕਿ ਅੰਕਿਤ ਯਾਦਵ ਉਸਦੇ ਪੁੱਤਾਂ ਨਾਲੋਂ ਵੱਧਕੇ ਸੀ ਤੇ ਅੱਜ ਉਸਦੀ ਇਕ ਬਾਂਹ ਕੱਟੀ ਗਈ ਹੈ।ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਦੇ ਲਾਸ਼ ਘਰ ਵਿਚ ਰੱਖੀ ਗਈ ਹੈ।