Home Punjab ਸਿਵਲ ਸਰਜਨ ਨੇ ਮਹੀਨਾਵਾਰ ਮੀਟਿੰਗ ਵਿੱਚ ਸਿਹਤ ਸੇਵਾਵਾਂ ਦਾ ਕੀਤਾ ਮੁਲਾਂਕਣ

ਸਿਵਲ ਸਰਜਨ ਨੇ ਮਹੀਨਾਵਾਰ ਮੀਟਿੰਗ ਵਿੱਚ ਸਿਹਤ ਸੇਵਾਵਾਂ ਦਾ ਕੀਤਾ ਮੁਲਾਂਕਣ

32
0


ਰੂਪਨਗਰ, 15 ਅਪ੍ਰੈਲ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਸਿਵਲ ਸਰਜਨ ਰੂਪਨਗਰ ਡਾ. ਮਨੂ ਵਿਜ ਦੀ ਪ੍ਰਧਾਨਗੀ ਹੇਠ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਅਤੇ ਪ੍ਰੋਗਰਾਮ ਅਫਸਰਾਂ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਉਨ੍ਹਾਂ ਵਲੋ ਅਧਿਕਾਰੀਆਂ ਨੂੰ ਲੋਕਾਂ ਤੱਕ ਬਿਹਤਰ ਸਿਹਤ ਸਹੂਲਤਾਂ ਮੁਹੱਈਆਂ ਕਰਵਾਉਣ ਸਬੰਧੀ ਨਿਰਦੇਸ਼ ਦਿੱਤੇ ਗਏ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਸ਼ਤ-ਪ੍ਰਤੀਸ਼ਤ ਜਣੇਪੇ ਸੁਨਿਸ਼ਚਿਤ ਕੀਤੇ ਜਾਣ ਅਤੇ ਟੀਚੇ ਮੁਤਾਬਕ ਪ੍ਰਾਪਤੀਆਂ ਕਰਨੀਆਂ ਸੁਨਿਸ਼ਚਿਤ ਕੀਤੀਆਂ ਜਾਣ, ਜਿਲ੍ਹਾ ਪੱਧਰ ਉਤੇ ਭੇਜੀਆਂ ਜਾਣ ਵਾਲੀਆਂ ਰਿਪੋਰਟਾਂ ਸਮੇ ਸਿਰ ਭੇਜੀਆਂ ਜਾਣ।ਉਨ੍ਹਾਂ ਕਿਹਾ ਕਿ ਪਰਿਵਾਰ ਭਲਾਈ ਦੇ ਕੇਸਾਂ ਦੀ ਕਾਰਗੁਜਾਰੀ ਵਧਾਈ ਜਾਵੇ। ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਲੋਕਾਂ ਨੁੰ ਜਾਗਰੂਕ ਕੀਤਾ ਜਾਵੇ। ਮੈਟਰਨਲ ਡੈੱਥ ਅਤੇ ਬੱਚਾ ਮੋਤ ਦਰ ਨੂੰ ਘਟਾਉਣ ਲਈ ਹਾਈ ਰਿਸਕ ਕੇਸਾਂ ਦਾ ਨਿਰੰਤਰ ਫਾਲੋਅਪ ਕੀਤਾ ਜਾਵੇ।ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਇਹ ਵੀ ਸੁਨਿਸ਼ਚਿਤ ਕੀਤਾ ਜਾਵੇ ਆਈ.ਈ.ਸੀ./ਬੀ.ਸੀ.ਸੀ. ਗਤੀਵਿਧੀਆਂ ਅਧੀਨ ਕਰਵਾਈਆਂ ਜਾਣ ਵਾਲੀਆਂ ਵਰਕਸ਼ਾਪਾਂ ਦੇ ਆਯੋਜਨ ਸੰਬੰਧੀ ਟਾਰਗੇਟ ਗਰੁੱਪ ਦੀ ਸ਼ਮੂਲੀਅਤ ਵੱਧ ਤੋਂ ਵੱਧ ਕੀਤੀ ਜਾਵੇ।ਇੰਪੈਨਲ ਅਲਟਰਾਸਾਊਂਡ ਸੈਂਟਰਾਂ ਦੀ ਮਹੀਨਾਵਾਰ ਰਿਪੋਰਟ ਇਸ ਦਫਤਰ ਨੂੰ ਭੇਜਣੀ ਸੁਨਿਸ਼ਚਿਤ ਕੀਤੀ ਜਾਵੇ ਅਤੇ ਅਲਟਰਾਸਾਊਂਡ ਦੇ ਸੰਬੰਧ ਵਿੱਚ ਕਿਸੇ ਕੋਈ ਦਿੱਕਤ ਪੇਸ਼ ਨਾ ਆਵੇ।ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਗਾਇਤਰੀ ਦੇਵੀ , ਜਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੌਰ, ਐਸ.ਐਮ.ਓਜ਼. ਡਾ. ਚਰਨਜੀਤ ਕੁਮਾਰ, ਡਾ. ਅਨੰਦ ਘਈ, ਡਾ. ਗੋਬਿੰਦ ਟੰਡਨ, ਡਾ. ਵਿਧਾਨ ਚੰਦਰ , ਡਾ. ਅਮਰਜੀਤ ਸਿੰਘ, ਡਾ ਦਲਜੀਤ ਕੌਰ, ਜ਼ਿਲ੍ਹਾ ਐਪੀਡਮੋਲਜਿਸਟ ਡਾ. ਪ੍ਰਭਲੀਨ ਕੌਰ, ਸੁਖਜੀਤ ਕੰਬੋਜ਼ ਬੀ.ਸੀ.ਸੀ.ਕੋਆਰਡੀਨੇਟਰ ਅਤੇ ਸਮੂਹ ਸਟਾਫ ਮੈਂਬਰ ਹਾਜਰ ਸਨ।

LEAVE A REPLY

Please enter your comment!
Please enter your name here