ਜਗਰਾਉਂ, 8 ਮਈ ( ਮੋਹਿਤ ਜੈਨ)-ਲੋਕ ਸੇਵਾ ਸੁਸਾਇਟੀ ਵੱਲੋਂ ਵਰਿਆਮ ਸਿੰਘ ਮੈਮੋਰੀਅਲ ਆਦਰਸ਼ ਮਿਡਲ ਸਕੂਲ ਜਗਰਾਉਂ ਵਿਖੇ ਬੱਚਿਆਂ ਦੇ ਬੈਠਣ ਦੀ ਸਹੂਲਤ ਲਈ ਇੱਕ ਕਲਾਸ ਲਈ ਬਹੁਤ ਹੀ ਵਧੀਆ ਕੁਆਲਿਟੀ ਦੇ 15 ਬੈਂਚ ਅਤੇ 15 ਡੈਸਕ ਬਣਾ ਕੇ ਭੇਟ ਕੀਤੇ ਗਏ| ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਨੋਹਰ ਸਿੰਘ ਟੱਕਰ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸੁਸਾਇਟੀ ਵੱਲੋਂ ਇਸ ਸਕੂਲ ਦੇ ਛੋਟੇ ਬੱਚਿਆਂ ਲਈ 60 ਪਲਾਸਟਿਕ ਦੀਆਂ ਕੁਰਸੀਆਂ, ਡੋਰ ਲੈਚ, ਕੰਪਿਊਟਰ ਪ੍ਰਿੰਟਰ, ਬੱਚਿਆਂ ਲਈ ਗਰਮ ਜਰਸੀ ਅਤੇ ਬੂਟ, ਦੂਜੀ ਜਮਾਤ ਲਈ 10 ਬੈਂਚ ਅਤੇ ਸਟਾਫ਼ ਲਈ 10 ਡੈਸਕ ਅਤੇ ਕੁਰਸੀਆਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ| ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਪ੍ਰੀਤ ਕੌਰ ਅਤੇ ਮੈਨੇਜਮੈਂਟ ਮੈਂਬਰਾਂ ਰਵਿੰਦਰ ਸਿੰਘ ਓਬਰਾਏ ਅਤੇ ਅਮਨਦੀਪ ਸਿੰਘ ਓਬਰਾਏ ਨੇ ਸੁਸਾਇਟੀ ਦੇ ਸਹਿਯੋਗ ਲਈ ਧੰਨਵਾਦ ਕੀਤਾ| ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਰਾਜਿੰਦਰ ਜੈਨ ਕਾਕਾ, ਰਾਜੀਵ ਗੁਪਤਾ, ਕੰਵਲ ਕੱਕੜ, ਆਰ ਕੇ ਗੋਇਲ, ਮੁਕੇਸ਼ ਗੁਪਤਾ, ਅਨਿਲ ਮਲਹੋਤਰਾ, ਗੋਪਾਲ ਗੁਪਤਾ, ਪ੍ਰੇਮ ਬਾਂਸਲ ਸਮੇਤ ਸਕੂਲ ਸਟਾਫ਼ ਹਾਜ਼ਰ ਸੀ ।