Home Health ਟੀਐੱਲਐੱਫ ਸਕੂਲ ਵਿਖੇ ਕੋਵਿਡ ਵੈਕਸੀਨੇਸ਼ਨ ਕੈਂਪ ਲਗਾਇਆ

ਟੀਐੱਲਐੱਫ ਸਕੂਲ ਵਿਖੇ ਕੋਵਿਡ ਵੈਕਸੀਨੇਸ਼ਨ ਕੈਂਪ ਲਗਾਇਆ

61
0


ਮੋਗਾ 28 ਮਾਰਚ ( ਕੁਲਵਿੰਦਰ ਸਿੰਘ) -ਟੀਐੱਲਐੱਫ ਵਿਖੇ ਸਕੂਲ ਚੇਅਰਮੈਨ ਇੰਜੀ. ਜਨੇਸ਼ ਗਰਗ ਤੇ ਚੇਅਰਪਰਸਨ ਡਾ. ਮੁਸਕਾਨ ਗਰਗ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾ ਤੇ 12 ਸਾਲ ਤੋਂ ਉਪਰ ਦੇ ਬੱਚਿਆ ਦੇ ਕੋਵਿਡ ਵੈਕਸੀਨੇਸ਼ਨ ਲਾਉਣ ਲਈ ਕੈਂਪ ਲਾਇਆ ਗਿਆ। ਇਸ ਕੈਂਪ ਦੌਰਾਨ ਸਿਹਤ ਵਿਭਾਗ ਮੋਗਾ ਦੀ ਟੀਮ ਵੱਲੋਂ ਕੋਰੋਨਾ ਤੋਂ ਬਚਾਅ ਲਈ 12 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਦੇ ਵੈਕਸੀਨੇਸ਼ਨ ਕੀਤਾ। ਇਸ ਮੌਕੇ ਸਕੂਲ ਚੇਅਰਮੈਨ ਇੰਜੀ. ਜਨੇਸ਼ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋਂ ਸਿਹਤ ਵਿਭਾਗ ਨੇ ਇਹ ਹਦਾਇਤਾਂ ਜਾਰੀ ਕੀਤੀਆਂ ਹਨ ਕਿ 12 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਦੇ ਲਈ ਟੀਕਾਕਰਨ ਜਰੂਰੀ ਹੈ।ਇਨ੍ਹਾਂ ਹਦਾਇਤਾਂ ਦੀ ਪਾਲਨਾ ਕਰਦੇ ਹੋਏ ਟੀਐੱਲਐੱਫ ਸਕੂਲ ਵਿਖੇ ਟੀਕਾਕਰਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ।ਸਕੂਲ ਦੇ ਵਿਦਿਆਰਥੀਆਂ ਦੇ ਇਲਾਵਾ ਹੋਰਨਾਂ ਵਿਦਿਆਰਥੀਆਂ ਨੇ ਵੀ ਜਿਨ੍ਹਾਂ ਦੀ ਉਮਰ 12 ਸਾਲ ਤੋਂ ਵੱਧ ਸੀ, ਨੇ ਇਸ ਕੈਂਪ ਦਾ ਲਾਭ ਲਿਆ।ਇਸ ਮੌਕੇ ਸਮਰਿਤੀ ਭੱਲਾ ਨੇ ਕਿਹਾ ਕਿ ਸਕੂਲ ਸਮੇਂ-ਸਮੇਂ ਤੇ ਮਨੁੱਖਤਾ ਦੀ ਭਲਾਈ ਨੂੰ ਸਮਰਪਿਤ ਇਸ ਤਰ੍ਹਾਂ ਦੇ ਕੈਂਪ ਦਾ ਆਯੋਜਨ ਕਰਦਾ ਰਹਿੰਦਾ ਹੈ।ਇਸ ਕੈਂਪ ਤੋਂ ਪਹਿਲਾ ਵੀ ਸਕੂਲ ਵਿਚ ਵੈਕਸੀਨੇਸ਼ਨ ਕੈਂਪ ਲਗਾਏ ਜਾ ਚੁੱਕੇ ਹਨ। ਉਨਾਂ੍ਹ ਕਿਹਾ ਕਿ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਸਾਨੂੰ ਸਾਰਿਆਂ ਨੂੰ ਆਪਸੀ ਸਹਿਯੋਗ ਨਾਲ ਹਦਾਇਤਾਂ ਦਾ ਪਾਲਨ ਕਰਨ ਦੀ ਲੋੜ ਹੈ। ਉਨਾਂ੍ਹ ਸਿਹਤ ਵਿਭਾਗ ਦੀ ਟੀਮ ਦਾ ਵਿਦਿਆਰਥੀਆਂ ਦਾ ਵੈਕਸੀਨੇਸ਼ਨ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਅਕੈਡਮਿਕ ਡੀਨ ਜੈ ਸਿੰਘ ਰਾਜਪੂਤ, ਅਕੈਡਮਿਕ ਐਡਵਾਈਜ਼ਰ ਰਮਨ ਬਾਂਸਲ, ਚੀਫ ਅਕੈਡਮਿਕ ਕੋਆਡੀਨੇਟਰ ਵਿਕਰਮਜੀਤ ਸਿੰਘ, ਐਕਟੀਵਿਟੀ ਕੋਆਡੀਨੇਟਰ ਹਰਪ੍ਰਰੀਤ ਕੌਰ ਆਦਿ ਅਧਿਆਪਕ ਹਾਜ਼ਰ ਸਨ।

LEAVE A REPLY

Please enter your comment!
Please enter your name here