ਸ੍ਰੀ ਫਤਿਹਗੜ੍ਹ ਸਾਹਿਬ 28 ਮਾਰਚ ( ਰਿਤੇਸ਼ ਭੱਟ, ਵਿਕਾਸ ਮਠਾੜੂ)-ਦੇਸ਼ ਭਰ ਵਿੱਚ ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸੱਦੇ ਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਤਹਿਗੜ੍ਹ ਸਾਹਿਬ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਨੇ ਕਿਹਾ ਕਿ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਪ੍ਰੰਤੂ ਕੇਂਦਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਤੋਂ ਕਤਰਾ ਰਹੀ ਹੈ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਵਧ ਰਹੀਆਂ ਲੋਕ ਵਿਰੋਧੀ ਨੀਤੀਆਂ, ਨਿੱਜੀਕਰਨ ਦੇ ਖ਼ਿਲਾਫ਼ ਦੇਸ਼ ਨੂੰ ਬਚਾਉਣ ਲਈ ਦੁਨੀਆ ਭਰ ਦੇ ਮਜ਼ਦੂਰੇ ਇੱਕ ਹੈ ਜਾਓ ਦਾ ਨਾਅਰਾ ਨੇ ਇਕੱਠੇ ਹੋ ਕੇ ਅੱਜ ਸੜਕਾਂ ਉੱਤੇ ਹਨ। ਕੇਂਦਰ ਸਰਕਾਰ ਲਗਾਤਾਰ ਕਾਰਪੋਰੇਟ ਘਰਾਇਆਂ ਨਾਲ ਮਿਲ ਕੇ ਦੇਸ਼ ਦੇ ਲੋਕਤੰਤਰੀ ਢਾਂਚੇ ਨੂੰ ਖ਼ਤਮ ਕਰਦੇ ਹੋਏ ਪੂੰਜੀਵਾਦ ਵਿੱਚ ਬਦਲ ਰਹੀ ਹੈ।ਪੋਸ਼ਣ ਵਰਗੀ ਭਿਆਨਕ ਬੀਮਾਰੀ ਤੇ ਕੰਮ ਕਰ ਰਹੀਆਂ ਦੇਸ਼ ਦੀਆਂ ਪੰਜਾਹ ਲੱਖ ਦੇ ਕਰੀਬ ਆਸ਼ਾ ਵਰਕਰਾ, ਆਚਾਣਵਾੜੀ ਵਰਕਰਾਂ, ਹੈਲਪਰਾਂ ਨੂੰ ਬਿਨਾ ਹਥਿਆਰ ਦਿੱਤੇ ਲੜਨ ਲਈ ਮਜਬੂਰ ਕੀਤਾ ਜਾ ਰਿਹਾ ਹੈ । ਜਿੱਥੇ ਬਹੁਤ ਹੀ ਨਿਗੂਏ ਜਿਹੇ ਆਏ ਕੁੱਤੇ ਵਿਚ ਵਰਕਰ ਹੈਲਪਰ ਕੰਮ ਕਰ ਰਹੀਆਂ ਹਨ ਉਥੇ ਉਸੇ ਹੀ ਮਾਣ ਭੱਤੇ ਵਿੱਚੋਂ ਖਰਚ ਕਰ ਕੁਪੋਸ਼ਟ ਦੇ ਪੰਜਾਬ ਲਈ ਪੰਨਿਓ ਸਾਮਾਨ ਖਰੀਦ ਰਹੀਆਂ ਹਨ । ਬਿਨਾ ਮੋਬਾਇਲ ਦਿੱਤੇ ਆਨਲਾਈਨ ਕੰਮ ਕਰਨ ਦੇ ਲਈ ਵਰਕਰ ਹੈਲਪਰਾਂ ਨੂੰ ਮਜਬੂਰ ਕੀਤਾ ਜਾਂਦਾ ਹੈ । ਜਿਸ ਤੋਂ ਸਰਕਾਰ ਦੀ ਨੀਅਤ ਸਾਫ ਝਲਕਦੀ ਹੈ ਕਿ ਸਰਕਾਰ ਨਹੀਂ ਸਕਤੀਕਰਨ ਦੀਆਂ ਕੁਪੋਸ਼ਣ ਵਰਗੀ ਭਿਆਨਕ ਬਿਮਾਰੀ ਉੱਤੇ ਕਾਬੂ ਪਾਉਣ ਦੀਆਂ ਸਿਰਫ ਗੱਲਾਂ ਹੀ ਕਰ ਰਹੀ ਹੈ ।ਦੇਸ਼ ਵਿੱਚ ਵੱਧ ਰਹੀ ਲਗਾਤਾਰ ਮਹਿੰਗਾਈ ਦੀ ਮਾਰ ਇਨ੍ਹਾਂ ਵੀ ਸਮੂਹ ਸਕੀਮ ਵਰਕਰਾਂ ਦੇ ਘਰਾਂ ਨੂੰ ਝੱਲਣੀ ਪੈ ਰਹੀ ਹੈ।
