ਫਾਜ਼ਿਲਕਾ, 26 ਅਪ੍ਰੈਲ ( ਰਿਤੇਸ਼ ਭੱਟ, ਮਿਅੰਕ ਜੈਨ)-ਅਬੋਹਰ ਦੀ ਟਰੱਕ ਯੂਨੀਅਨ ਦੇ ਨੇੜੇ ਇਕ ਦਰਦਨਾਕ ਹਾਦਸਾ ਹੋਇਆ। ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਮਰਨ ਵਾਲਿਆਂ ਦੇ ਵਿਚ ਇਕ ਲੜਕੀ ਤੇ ਦੋ ਲੜਕੇ ਸ਼ਾਮਿਲ ਹਨ।ਹਾਦਸਾ ਤੇਲ ਟੈਂਕਰ ਦੇ ਨਾਲ ਹੋਇਆ ਜਿਸ ਦੇ ਹੇਠਾਂ ਮੋਟਰਸਾਈਕਲ ਸਵਾਰ ਤਿੰਨੇ ਜਣਿਆਂ ਦੇ ਆਉਣ ਨਾਲ ਉਨ੍ਹਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ।ਟੈਂਕਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਈ। ਐਸਐਚਓ ਮਨੋਜ ਕੁਮਾਰ ਪੁਲੀਸ ਟੀਮ ਦੇ ਨਾਲ ਪਹੁੰਚੇ ਅਤੇ ਉਨ੍ਹਾਂ ਵੱਲੋਂ ਮ੍ਰਿਤਕਾਂ ਦੀ ਪਹਿਚਾਣ ਦੇ ਲਈ ਉਨ੍ਹਾਂ ਦੇ ਆਧਾਰ ਕਾਰਡ ਸਣੇ ਹੋਰ ਕਾਗਜ਼ਾਤ ਕਬਜ਼ੇ ਵਿੱਚ ਲਏ ਗਏ ਹਨ ਫਿਲਹਾਲ ਪੁਲੀਸ ਨੂੰ ਮਰਨ ਵਾਲਿਆ ਦੀ ਪਹਿਚਾਣ ਵਿੱਚ ਲੱਗੀ ਹੈ।