ਜੱਥੇਦਾਰ ਧੁਮਾਂ ਵਲੋਂ ਹਰ ਸਿੱਖ ਨੂੰ ਪੰਜ ਬੱਚੇ ਪੈਦਾ ਕਰਨ ਦਾ ਸੁਨੇਹਾ
ਦਮਦਮੀ ਟਕਸਾਲ ਦਾ ਸਥਾਨ ਸਿੱਖ ਕੌਮ ਲਈ ਬਹੁਤ ਮਹੱਤਵਪੂਰਨ ਹੈ। ਟਕਸਾਲ ਦੇ ਸਭ ਤੋਂ ਪਹਿਲੇ ਜਥੇਦਾਰ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਨ। ਉਹਨਾਂ ਤੋਂ ਬਾਅਦ ਸਮੇਂ-ਸਮੇਂ ’ਤੇ ਦਮਦਮੀ ਟਕਸਾਲ ਨੇ ਕੌਮ ਨੂੰ ਕਈ ਜਥੇਦਾਰ, ਸਿੱਖ ਪ੍ਰਚਾਰਕ, ਮਹਾਨ ਕੀਰਤਨੀਏ ਅਤੇ ਨਾਮੀ ਕਥਾ ਵਾਚਕ ਦਿੱਤੇ। ਸਮੇਂ ਸਮੇਂ ਤੇ ਦਮਦਮੀ ਟਕਸਾਲ ਨੇ ਕੌਮ ਹਿਤ ਵਿਚ ਅਨੇਕਾ ਸ਼ਾਨਾਮੱਤੇ ਫੈਸਲੇ ਲਏ। ਇਸ ਸਮੇਂ ਦਮਦਮੀ ਤੱਤਕਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁਮਾਂ ਹਨ। ਉਨ੍ਹਾਂ ਪਿਛਲੇ ਦਿਨੀਂ ਇਕ ਧਾਰਮਿਕ ਸਮਾਗਮ ’ਚ ਸਿੱਖ ਸੰਗਤ ਨੂੰ ਭਾਵਪੂਰਤ ਅਪੀਲ ਕੀਤੀ ਹੈ ਕਿ ਹੁਣ ਸਿੱਖਾਂ ਨੂੰ ’ਹਮ ਦੋ ਹਮਾਰੇ ਦੋ’ ਦੇ ਸਿਧਾਂਤ ਤੋਂ ਬਾਹਰ ਆ ਕੇ ਚਾਰ ਪੰਜ ਬੱਚੇ ਪੈਦਾ ਕਰਨੇ ਚਾਹੀਦੇ ਹਨ ਤਾਂ ਹੀ ਅਸੀਂ ਕੌਮ ਨੂੰ ਭਵਿੱਖ ਵਿਚ ਸੁਰਖਿਅਤ ਰੱਖ ਸਕਾਂਗੇ, ਨਹੀਂ ਤਾਂ ਅਸੀਂ ਆਪਣੇ ਗੁਰੂਆਂ ਦੀ ਧਰਤੀ ਪੰਜਾਬ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਾਂਗੇ। ਜੇਕਰ ਕੋਈ ਸਿੱਖ ਦੋ ਤੋਂ ਵੱਧ ਬੱਚੇ ਪਾਲਣ ਵਿਚ ਦਿੱਕਤ ਮਹਿਸੂਸ ਕਰੇਗਾ ਤਾਂ ਦਮਦਮੀ ਟਕਸਾਲ ਬੱਚਿਆਂ ਨੂੰ ਪਾਲਣ ਦੀ ਜਿੰਮੇਵਾਰੀ ਲਏਗੀ। ਅੱਜ ਪੰਜਾਬ ਜੋ ਦੇ ਹਾਲਾਤ ਬਣ ਰਹੇ ਹਨ ਉਨ੍ਹਾਂ ਨੂੰ ਦੇਖਦੇ ਹੋਏ ਬਾਬਾ ਹਰਨਾਮ ਸਿੰਘ ਧੁਮਾਂ ਵੋਲੰ ਕੀਤੀ ਗਈ ਇਹ ਅਪੀਲ ਬੇਹੱਦ ਮਹਤੱਵ ਰੱਖਦੀ ਹੈ। ਮੌਜੂਦਾ ਹਾਲਾਤਾਂ ਅਨੁਸਾਰ ਉਹ ਦਿਨ ਦੂਰ ਨਹੀਂ ਜਦੋਂ ਦੂਜੇ ਰਾਜਾਂ ਤੋਂ ਆਉਣ ਵਾਲੇ ਲੋਕ ਸਾਡੇ ਉੱਤੇ ਹਾਵੀ ਹੋ ਜਾਣਗੇ। ਸਾਡਾ ਸਾਰਾ ਰਾਜ ਭਾਗ ਉਨ੍ਹਾਂ ਦੇ ਹੱਥਾਂ ’ਚ ਆਏਗਾ ਅਤੇ ਅਸੀਂ ਪੰਜਾਬ ’ਚ ਰਹਿਣ ਵਾਲੇ ਆਪਣੇ ਗੁਰੂਆਂ ਦੇ ਸਿਧਾਂਤਾਂ ਤੇ ਚੱਲਣ ਦੀ ਬਜਾਏ ਉਨ੍ਹਾਂ ਦੇ ਸਿਧਾਂਤਾਂ ’ਤੇ ਚੱਲਣ ਲਈ ਮਜਬੂਰ ਹੋਵਾਂਗੇ। ਪੰਜਾਬ ’ਚ ਵਧੇਰੇਤਰ ਪਰਿਵਾਰ ਸਿਰਫ ਹੁਣ ਇੱਕ ਬੱਚੇ ਤੱਕ ਹੀ ਸੀਮਤ ਰਹਿ ਗਏ ਹਨ. ਸਾਡੇ ਬਹੁਤੇ ਬੱਚੇ ਵਿਦੇਸ਼ਾਂ ’ਚ ਜਾ ਕੇ ਵਸ ਗਏ ਹਨ। ਉਨ੍ਹਾਂ ਦੇ ਪਰਿਵਾਰ ਵੀ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ’ਚ ਆਪਣੇ ਪਿਤਾ ਪੁਰਖਿਥਆਂ ਦੀ ਕਮਾਈ ਨਾਲ ਤਿਆਰ ਕੀਤੀਆਂ ਹੋਈਆਂ ਕਰੋੜਾਂ ਰੁਪਏ ਖਰਚ ਕੇ ਬਣਾਈਆਂ ਹੋਈਆਂ ਕੋਠੀਆਂ ਨੂੰ ਖਾਲੀ ਛੱਡ ਕੇ ਬਾਹਰੀ ਸੂਬਿਆਂ ਦੇ ਲੋਕਾਂ ਦੇ ਰਹਿਮੋ ਕਰਮ ਤੇ ਛੱਡ ਕੇ ਵਿਦੇਸ਼ਾਂ ਵਿਚ ਜਾ ਰਹੇ ਹਨ ਅਤੇ ਹੁਣ ਉਨ੍ਹਾਂ ਦੀਆਂ ਕੋਠੀਆਂ ਵਿਚ ਬਾਹਰਲੇ ਸੂਬਿਆਂ ਤੋਂ ਆਏ ਲੋਕ ਰਹਿ ਰਹੇ ਹਨ। ਅੱਜ ਸਾਡੇ ਨੌਜਵਾਨ ਪੰਜਾਬ ਵਿੱਚ ਨਹੀਂ ਰਹਿਣਾ ਚਾਹੁੰਦੇ ਅਤੇ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਵਿਦੇਸ਼ਾਂ ਵਿੱਚ ਜਾ ਰਹੇ ਹਨ। ਇਥੇ ਜੋ ਬਚ ਗਏ ਹਨ ਉਨ੍ਹਾਂ ਵਿਚੋਂ ਵੀ 70% ਬੱਚੇ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਬਹੁਤੀ ਲੰਬੀ ਨਹੀਂ ਹੈ। ਪੰਜਾਬ ਵਿੱਚ ਬਾਹਰੋਂ ਆਏ ਰਾਜਾਂ ਦੇ ਲੋਕਾਂ ਵਲੋਂ ਜੋ ਕੰਮ ਸਾਡੇ ਪੰਜਾਬ ਦੇ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੇ ਬੱਚੇ ਕਰਦੇ ਸਨ ਉਹ ਸਾਰੇ ਕੰਮਾਂ ਤੇ ਅਧਿਕਾਰ ਸਥਾਪਤ ਕਰ ਚੁੱਕੇ ਹਨ। ਪੰਜਾਬ ਵਿੱਚ ਰੇਹੜੀ, ਫੜ੍ਹੀ, ਸਬਜ਼ੀ, ਫਰੂਟ, ਫਾਸਟਫੂਡ ਦੇ ਕੰਮ ਅਤੇ ਰਿਕਸ਼ਾ, ਆਟੋ ਵਰਗੇ ਧੰਦਿਆਂ ਤੇ ਸੌ ਪ੍ਰਤੀਸ਼ਤ ਕਾਬਜ਼ ਹਨ। ਸਾਡੀਆਂ ਸਰਕਾਰਾਂ ਸਾਡੇ ਲੋਕਾਂ ਨੂੰ ਰੁਜਗਾਰ ਦੇਣ ਦੀ ਬਜਾਏ ਪੰਜ ਕਿਲੋ ਰਾਸ਼ਨ ਅਤੇ ਬਿਜਲੀ ਮੁਫਤ ਦੇ ਕੇ ਚੁੱਪ ਕਰਵਾ ਚੁੱਕੀਆਂ ਹਨ। ਵੈਸੇ ਤਾਂ ਇਹ ਸਥਿਤੀ ਪੂਰੇ ਪੰਜਾਬ ਦੀ ਹੀ ਹੈ ਪਰ ਲੁਧਿਆਣਾ ਵਰਗੇ ਜਿਲ੍ਹੇ ਵਿਚ ਤਾਂ ਸੌ ਪ੍ਰਤੀਸ਼ਤ ਇੰਡਸਟਰੀ ਵੀ ਬਾਹਰਲੇ ਰਾਜਾਂ ਦੇ ਲੋਕਾਂ ਤੇ ਹੀ ਨਿਰਭਰ ਹੋ ਕੇ ਰਹਿ ਚੁੱਕੀ ਹੈ। ਇਸ ਲਈ ਉਹ ਸਮਾਂ ਦੂਰ ਨਹੀਂ ਜਦੋਂ ਅਸੀਂ ਆਪਣੇ ਘਰ ਵਿਚ ਹੀ ਬਾਹਰਲਿਆਂ ਤੇ ਨਿਰਭਰ ਹੋਣ ਲਈ ਮਜ਼ਬੂਰ ਹੋਵਾਂਗੇ ਅਤੇ ਜੇਕਰ ਕੋਈ ਆਵਾਜ਼ ਬੁਲੰਦ ਕਰੇਗਾ ਤਾਂ ਕੁੱਟ ਖਾਏਗਾ। ਇਸ ਲਈ ਬਾਬਾ ਹਰਨਾਮ ਸਿੰਘ ਧੂਮਾ ਦੀ ਇਹ ਦਲੀਲ ਦਮਦਾਰ ਹੈ। ਜੇਕਰ ਉਸਤੇ ਗੌਰ ਨਾ ਕੀਤੀ ਗਈ ਤਾਂ ਅਸੀਂ ਜਲਦੀ ਹੀ ਆਪਣੇ ਮਾੜੇ ਹਾਲਾਤਾਂ ਨੂੰ ਦੇਖਣ ਲਈ ਮਜ਼ਬੂਰ ਹੋ ਜਾਵਾਂਗੇ। ਇਥੇ ਇਕ ਹੋਰ ਗੱਲ ਜੋ ਸਾਹਮਣੇ ਆਉਂਦੀ ਹੈ ਉਸ ਵਿਚ ਹਰ ਸਿੱਖ ਦਾ ਕੌਮ ਦੀ ਧਾਰਮਿਕ ਨੁਮਾਇੰਦਗੀ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਵਾਲ ਕਰਨਾ ਬਣਦਾ ਹੈ। ਸਾਡੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦਾ ਅਰਬਾਂ ਰੁਪਏ ਦਾ ਸਲਾਨਾ ਬਜਟ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਸਾਡੇ ਆਪਣੇ ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਵਿਚ ਬੁਰੀ ਤਰ੍ਹਾਂ ਨਮਾਲ ਫੇਲ ਸਾਬਿਤ ਹੋਈ ਹੈ। ਜਦੋਂ ਕਿ ਦੂਸਰੇ ਧਰਮਾਂ ਦੇ ਲੋਕਾਂ ਪਾਸ ਧਾਰਮਿਕ ਫੰਡ ਨਾ ਹੋਣ ਦੇ ਬਾਵਜੂਦ ਵੀ ਉਹ ਪੰਜਾਬ ਭਰ ਲਦੇ ਹਰ ਸ਼ਇਙ੍ਰਸ਼ ਇਝ੍ਰਏ ਇ੍ਹਛ ਸ਼ਖਊ੍ਰ, ਕਾਲਡ, ਯੂਨੀਵਸਿਟੀਆਂ, ਹਸਪਤਾਲ ਅਤੇ ਮੈਡੀਕਲ ਕਾਲਜ ਖੋਲ੍ਹ ਕੇ ਸਫਲਤਾ ਪੂਰਨਕ ਚਲਾ ਰਹੇ ਹਨ। ਸਾਡੇ ਲੋਕ ਹੀ ਉਨ੍ਹਾਂ ਦੇ ਸਕਊਲਾਂ ਕਾਲਜਾਂ ਵਿਚ ਾਪਣੇ ਬੱਚਿਆਂ ਨੂੰ ਦਾਖਲਾ ਦਵਾਉਣ ਲਈ ਤਰਲੋਮੱਛੀ ਹੁੰਦੇ ਹਨ। ਜੇਕਰ ਸਾਡੇ ਬੱਚੇ ਹੋਰਨਾਂ ਧਰਮਾਂ ਦੇ ਸਕੂਲਾਂ ਕਾਲਜਾਂ ਵਿਚੋਂ ਸਿੱਖਿਆ ਲੈਣਗੇ ਤਾਂ ਅਸੀਂ ਆਪਣੇ ਧਰਮ ਬਾਰੇ ਬੱਚਿਆਂ ਨੂੰ ਕਿਵੇਂ ਸਿਖਿਅਤ ਕਰ ਸਕਦੇ ਹਾਂ ? ਅਸੀਂ ਅਰਬਾਂ ਰੁਪਿਏ ਦਾ ਧਾਰਮਿਕ ਫੰਡ ਹੋਣ ਦੇ ਬਾਵਜੂਦ ਵੀ ਬਾਹਰਲੇ ਰਾਜਾਂ ਦੀ ਗੱਲ ਤਾਂ ਛੱਡੋ, ਪੰਜਾਬ ਦੇ ਹਰ ਸ਼ਹਿਰ ਅਤੇ ਜ਼ਿਲ੍ਹੇ ਵਿੱਚ ਸਕੂਲ, ਕਾਲਜ ਅਤੇ ਹਸਪਤਾਲ ਨਹੀਂ ਖੋਲ੍ਹ ਸਕੇ। ਇਸ ਲਈ ਸਭ ਤੋਂ ਪਹਿਲਾਂ ਦਮਦਮੀ ਟਕਸਾਲ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਮਿਲ ਕੇ ਵਿਚਾਰ ਕਰਨ ਕਿ ਅਸੀਂ ਆਪਣੀ ਕੌਮ ਲਈ ਇਸ ਪਾਸੇ ਕਦਮ ਕਿਉਂ ਨਹੀਂ ਵਧਾ ਸਕੇ ਜਾਂ ਕਿਉਂ ਨਹੀਂ ਵਧਾ ਸਕਦੇ ? ਜੇਕਰ ਅਸੀਂ ਸਿੱਖ ਬੱਚਿਆਂ ਨੂ ਅੱਜ ਵੀ ਸੰਭਾਲ ਨਹੀਂ ਸਕੇ ਤਾਂ ਭਵਿੱਖ ਵਿੱਚ ਅਸੀਂ ਕੌਮ ਨੂੰ ਹਨੇਰੇ ਦੇ ਖੂਹ ਵਿੱਚ ਡਿੱਗਣ ਤੋਂ ਨਹੀਂ ਬਚਾ ਸਕਾਂਗੇ। ਬਿੱਲੀ ਦੇ ਅੱਗੇ ਅੱਖਾਂ ਬੰਦ ਕਰਕੇ ਬੈਠੇ ਕਬੂਤਰ ਨੂੰ ਜਿਸ ਤਰ੍ਹਾਂ ਭੁਲੇਖਾ ਹੁੰਦਾ ਹੈ ਕਿ ਮੈਨੂੰ ਬਿੱਲੀ ਨਜ਼ਰ ਨਹੀਂ ਆ ਰਹੀ ਤਾਂ ਹੁਣ ਬਿੱਲੀ ਉਸਨੂੰ ਖਾਏਗੀ ਨਹੀਂ। ਅੱਖਾਂ ਬੰਦ ਕਰਕੇ ਬੈਠੇ ਕਬੂਤਰ ਨੂੰ ਤਾਂ ਬਿੱਲੀ ਨੇ ਦਬੋਚ ਹੀ ਲੈਣਾ ਹੈ। ਲਹੁਣ ਇਹ ਫੈਸਲਾ ਕੌਮ ਦੇ ਸਿਰਮੌਰ ਆਗੂਆਂ ਤੇ ਹੈ ਕਿ ਉਹ ਕੌਮ ਦੇ ਭਵਿੱਖ ਨੂੰ ਕਿਸ ਤਰ੍ਹਾਂ ਬਚਾ ਸਕਣਗੇ। ਹੁਣ ਉਹ ਸਮਾਂ ਦੂਰ ਨਹੀਂ ਹੈ ਬਲਕਿ ਆਉਣ ਵਾਲੇ ਦਸ ਪੰਦਰਾਂ ਸਾਲ ਦੇ ਸਮੇਂ ਵਿਚ ਹੀ ਪੰਜਾਬ ਵਿਚ ਹੈਰਾਨੀਜਨਕ ਬਦਲਾਅ ਦੇਖਣ ਨੂੰ ਮਿਲੇਗਾ। ਜਿਸ ਲਸਈ ਸਿੱਧੇ ਤੌਰ ਤੇ ਜਿੰਮੇਵਾਰ ਵੀ ਕੌਮ ਦੀ ਨੁਮਾਇੰਦਗੀ ਕਰਨ ਵਾਲੇ ਹੀ ਹੋਣਗੇ। ਫਿਰ ਸਾਡੇ ਹੱਥਾਂ ਵਿੱਚ ਕੁਝ ਨਹੀਂ ਰਹੇਗਾ।
ਹਰਵਿੰਦਰ ਸਿੰਘ ਸੱਗੂ।