ਤਰਨ ਤਾਰਨ, 16 ਮਈ (ਰਾਜੇਸ਼ ਜੈਨ) : ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ-2024 ਲਈ ਲੋਕ ਸਭਾ ਹਲਕਾ ਖਡੂਰ ਸਾਹਿਬ ਲਈ ਤਾਇਨਾਤ ਕੀਤੇ ਗਏ ਜਨਰਲ ਚੋਣ ਅਬਜਰਵਰ ਸ੍ਰੀ ਅਭਿਮਨਿਊ ਕੁਮਾਰ ਆਈ. ਏ. ਐੱਸ. ਦੀ ਨਿਗਰਾਨੀ ਹੇਠ ਚੋਣ ਅਮਲੇ ਦੀ ਰੈਂਡੇਮਾਇਜੇਸ਼ਨ ਕੀਤੀ ਗਈ।ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਤਰਨ ਤਾਰਨ ਸੰਦੀਪ ਕੁਮਾਰ ਨੇ ਦੱਸਿਆ ਕਿ 4544 ਕਰਮਚਾਰੀਆਂ ਨੂੰ ਪੋਲਿੰਗ ਡਿਊਟੀ ਲਈ ਇਸ ਰੈਂਡੇਮਾਈਜੇਸ਼ਨ ਦੌਰਾਨ ਪੋਲਿੰਗ ਪਾਰਟੀਆਂ ਵਿੱਚ ਲਗਾਇਆ ਗਿਆ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ 904 ਪੋਲਿੰਗ ਬੂਥ ਹਨ। ਉਹਨਾਂ ਕਿਹਾ ਕਿ ਮਤਦਾਨ 01 ਜੂਨ ਨੂੰ ਹੋਣਾ ਹੈ। ਇਹ ਰੈਂਡੇਮਾਈਜੇਸ਼ਨ ਚੋਣ ਕਮਿਸ਼ਨ ਦੇ ਸਾਫਟਵੇਅਰ ਨਾਲ ਕੀਤੀ ਗਈ।ਇਸ ਮੌਕੇ ਨੋਡਲ ਅਫ਼ਸਰ ਜਸਲੀਨ ਕੌਰ, ਜ਼ਿਲ੍ਹਾ ਸੂਚਨਾ ਤਕਨੀਕ ਅਫ਼ਸਰ ਵਿਜੇਂਦਰ ਸਿੰਘ ਅਤੇ ਚੋਣ ਕਾਨੂੰਨਗੋ ਦਿਲਬਾਗ ਸਿੰਘ ਵੀ ਹਾਜ਼ਰ ਸਨ।