Home Punjab ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਵੱਧ ਖਰਚਣ ਵਾਲੇ ਉਮੀਦਵਾਰ ਦੀ ਉਮੀਦਵਾਰੀ ਹੋ...

ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਵੱਧ ਖਰਚਣ ਵਾਲੇ ਉਮੀਦਵਾਰ ਦੀ ਉਮੀਦਵਾਰੀ ਹੋ ਸਕਦੀ ਹੈ ਰੱਦ – ਜਨਰਲ ਅਬਜ਼ਰਵਰ

28
0


ਅੰਮ੍ਰਿਤਸਰ 16 ਮਈ (ਰਾਜੇਸ਼ ਜੈਨ – ਲਿਕੇਸ਼ ਸ਼ਰਮਾ) : ਮੁੱਖ ਚੋਣ ਕਮਿਸਨ ਦੀਆਂ ਹਦਾਇਤਾਂ ਅਨੁਸਾਰ ਲੋਕਸਭਾ ਚੋਣਾਂ ਲੜ ਰਹੇ ਉਮੀਦਵਾਰ ਵੱਧ ਤੋਂ ਵੱਧ 95 ਲੱਖ ਰੁਪਏ ਖਰਚ ਕਰ ਸਕਦੇ ਹਨ ਤੋਂ ਵੱਧ ਰਾਸ਼ੀ ਖਰਚ ਕੀਤੇ ਜਾਣ ਦੀ ਸੂਰਤ ਵਿੱਚ ਜੇਤੂ ਉਮੀਦਵਾਰ ਦੀ ਉਮੀਦਵਾਰੀ ਵੀ ਰੱਦ ਕੀਤੀ ਜਾ ਸਕਦੀ ਹੈ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਅੰਮ੍ਰਿਤਸਰ ਲਈ ਨਿਯੁਕਤ ਕੀਤੇ ਗਏ ਚੋਣ ਨਿਗਰਾਨ ਜਨਰਲ ਸ੍ਰੀ ਰਾਧਾ ਬਿਨੋਦ ਸ਼ਰਮਾ ਨੇ ਚੋਣ ਲੜ ਰਹੇ ਉਮੀਦਵਾਰ ਅਤੇ ਉਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ। ਉਨਾਂ ਚੋਣ ਲੜ ਰਹੇ ਉਮੀਦਵਾਰਾਂ ਨੂੰ ਕਿਹਾ ਕਿ ਉਹ ਖੁਲ੍ਹ ਕੇ ਆਪਣਾ ਪ੍ਰਚਾਰ ਕਰਨ ਪਰ ਇਸ ਦਾ ਵੇਰਵਾ ਜਿਲ੍ਹਾ ਪ੍ਰਸਾਸਨ ਨਾਲ ਸਾਂਝਾ ਕਰਦੇ ਰਹਿਣ। ਉਨਾਂ ਕਿਹਾ ਕਿ ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਨਾਂ ਦੀ ਡਿਊਟੀ ਇਸ ਚੋਣ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹਨ ਲਈ ਅੰਮ੍ਰਿਤਸਰ ਵਿਖੇ ਲਗਾਈ ਗਈ ਹੈ ਅਤੇ ਉਹ ਬਿਨਾਂ ਕਿਸੇ ਦਬਾਅ ਅਤੇ ਪੱਖਪਾਤ ਤੋਂ ਆਪਣੀ ਡਿਊਟੀ ਨੂੰ ਪੂਰਾ ਕਰਨਗੇ। ਉਨਾਂ ਸਮੂਹ ਉਮੀਦਵਾਰਾਂ ਨੂੰ ਕਿਹਾ ਕਿ ਉਨਾਂ ਲਈ ਸਾਰੇ ਉਮੀਦਵਾਰ ਬਰਾਬਰ ਹਨ ਅਤੇ ਜੇਕਰ ਕਿਸੇ ਉਮੀਦਵਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਹੈ ਤਾਂ ਉਹ 1950 ਟੋਲ ਫ੍ਰੀ ਨੰਬਰ ਜਾਂ ਸੀਵਿਜੀਲ ਐਪ ਜਾਂ ਨਿੱਜੀ ਤੌਰ ਤੇ ਸੰਪਰਕ ਕਰ ਸਕਦਾ ਹੈ। ਉਨਾਂ ਕਿਹਾ ਕਿ ਕੋਈ ਵੀ ਰਾਜਨੀਤਿਕ ਪਾਰਟੀ ਜਾਂ ਉਸਦਾ ਉਮੀਦਵਾਰ ਕਿਸੇ ਦੂਸਰੀ ਰਾਜਨੀਤਿਕ ਪਾਰਟੀ ਜਾਂ ਉਮੀਦਵਾਰ ਦੇ ਪ੍ਰਚਾਰ, ਰੈਲੀ, ਜਲੂਸ ਵਿੱਚ ਵਿਘਨ ਨਹੀਂ ਪਾ ਸਕਦਾ। ਉਨਾਂ ਕਿਹਾ ਕਿ ਰੈਲੀ ਜਾਂ ਜਲੂਸ ਦੌਰਾਨ ਇਸ ਗੱਲ ਦਾ ਖਾਸਾ ਧਿਆਨ ਰੱਖਿਆ ਜਾਵੇ ਕਿ ਕਿਸੇ ਵੀ ਵਿਅਕਤੀ ਕੋਲ ਕੋਈ ਹਥਿਆਰ ਨਾ ਹੋਵੇ ਅਤੇ ਨਾ ਹੀ ਕੋਈ ਉਮੀਵਾਰ ਕਿਸੇ ਦੂਜੇ ਉਮੀਦਵਾਰ ਦੇ ਪ੍ਰਚਾਰ ਲਈ ਵਰਤੀ ਜਾਣ ਵਾਲੀ ਸਮੱਗਰੀ ਨੂੰ ਨੁਕਸਾਨ ਪਹੁੰਚਾਏ। ਜਨਰਲ ਅਬਜ਼ਰਵਰ ਨੇ ਕਿਹਾ ਕਿ ਕੋਈ ਵੀ ਉਮੀਦਵਾਰ ਕਿਸੇ ਤਰ੍ਹਾਂ ਦੀ ਰੈਲੀ ਜਾਂ ਪ੍ਰਚਾਰ ਰਾਤ ਦੇ 10:00 ਵਜੇ ਤੋਂ ਬਾਅਦ ਨਹੀਂ ਕਰੇਗਾ।ਮੀਟਿੰਗ ਨੂੰ ਸੰਬੋਧਨ ਕਰਦਿਆਂ ਚੋਣ ਨਿਗਰਾਨ ਖਰਚਾ ਗਨੇਸ਼ ਸੁਧਾਕਰ ਨੇ ਕਿਹਾ ਕਿ ਚੋਣ ਖਰਚੇ ਤੇ ਨਜ਼ਰ ਰੱਖਣ ਲਈ ਪ੍ਰਸ਼ਾਸਨ ਵਲੋਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਚੋਣ ਜਲਸਿਆਂ, ਰੈਲੀਆਂ ਤੇ ਨੁੱਕੜ ਮੀਟਿੰਗਾਂ ਦੀ ਵੀਡਿਓਗ੍ਰਾਫੀ ਵੀ ਕਰਵਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਸ਼ੋਸ਼ਲ ਮੀਡੀਆ ਤੇ ਪ੍ਰਚਾਰ ਕਰਨ ਲਈ ਐਮ ਸੀ ਐਮ ਸੀ ਸੈਲ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ ਤਾਂ ਜੋ ਉਸਦਾ ਖਰਚਾ ਬੁੱਕ ਕੀਤਾ ਜਾ ਸਕੇ ਅਤੇ ਇਸ ਖਰਚੇ ਦਾ ਹਿਸਾਬ ਤੁਹਾਡੇ ਵਲੋਂ ਕੀਤੇ ਖਰਚੇ ਨਾਲ ਮਿਲਾਇਆ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ ਨੇ ਸਾਰੇ ਉਮੀਦਵਾਰਾਂ ਅਤੇ ਉਨਾਂ ਦੇ ਏਜੰਟਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਵਿਸਥਾਰ ਨਾਲ ਜਾਣੂੰ ਕਰਵਾਇਆ। ਇਸ ਮੌਕੇ ਡਿਪਟੀ ਕੰਟਰੋਲਰ ਵਿੱਤ ਤੇ ਲੇਖਾ ਮਨੂ ਸ਼ਰਮਾ, ਜਿਲ੍ਹਾ ਲੋਕ ਸੰਪਰਕ ਅਧਿਕਾਰੀ ਸ: ਸ਼ੇਰਜੰਗ ਸਿੰਘ ਹੁੰਦਲ ਅਤੇ ਸ਼ੋਸ਼ਲ ਮੀਡੀਆ ਮਾਹਰ ਸੌਰਵ ਸ਼ਰਮਾ ਨੇ ਉਮੀਦਵਾਰਾਂ ਨੂੰ ਮੀਡੀਆ ਸਬੰਧੀ ਦਿਸ਼ਾ ਨਿਰਦੇਸ਼ਾਂ ਤੋਂ ਜਾਣੂੰ ਕਰਵਾਇਆ।

LEAVE A REPLY

Please enter your comment!
Please enter your name here