ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਚੋਣ ਮੈਨੀਫੈਸਟੋ
ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਮੌਸਮ ਚੱਲ ਰਿਹਾ ਹੈ। ਹਰ ਪਾਰਟੀ ਦੇ ਨੇਤਾ ਚੋਣ ਮੀਟਿੰਗ ਵਿੱਚ ਵੋਟਾਂ ਮੰਗਣ ਅਤੇ ਵੋਟਰਾਂ ਨੂੰ ਭਰਮਾਉਣ ਲਈ ਵੱਡੇ-ਵੱਡੇ ਲੋਲੀਪੌਪਾਂ ਨਾਲ ਬੈਗ ਭਰ ਕੇ ਘੁੰਮ ਰਹੇ ਹਨ ਅਤੇ ਲੋਕਾਂ ਨੂੰ ਖੁੱਲ੍ਹੇ ਦਿਲ ਨਾਲ ਲਾਲੀਪੌਪ ਵੰਡ ਰਹੇ ਹਨ ਤਾਂ ਜੋ ਲੋਕ ਵੋਟ4ਾ ਦੇ ਦਿਨ ਤੱਕ ਉਸ ਲਾਲੀਪ ਮੂੰਹ ਵਿਚ ਰੱਖ ਕੇ ਚੂਸਦੇ ਰਹਿਣ। ਜਦੋਂ ਵੋਟਿੰਗ ਹੋ ਜਾਵੇਗੀ ਤਾਂ ਉਹ ਇਸ ਲਾਲੀਪੌਪ ਰੱਖਣ ਜਾਂ ਸੁੱਟ ਦੇਣ ਇਸ ਨਾਲ ਨੇਤਾ ਜੀ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਹੈ। ਨੇਤਾ ਲੋਕ ਇਹ ਜਰੂਰ ਚਾਹੁੰਦੇ ਹਨ ਕਿ ਜਦੋਂ ਤੱਕ ਵੋਟਿੰਗ ਨਹੀਂ ਹੁੰਦੀ, ਉਦੋਂ ਤੱਕ ਹਰ ਇੱਕ ਦੇ ਮੂੰਹ ਵਿੱਚ ਇੱਕ ਮਿੱਠਾ ਲਾਲੀਪਾਪ ਹੋਵੇ। ਚੋਣਾਂ ਤੋਂ ਪਹਿਲਾਂ ਨੇਤਾ ਜੀ ਵੱਡੇ-ਵੱਡੇ ਦਾਅਵੇ ਕਰਦੇ ਹਨ ਕਿ ਅਸੀਂ ਇਹ ਕਰਾਂਗੇ, ਅਸੀਂ ਓਹ ਕਰਾਂਗੇ। ਪਰ ਦੇਸ਼ ਦਾ ਇਤਿਹਾਸ ਹੈ ਕਿ ਨੇਤਾ ਜੀ ਸਿਰਫ ਓਦੋਂ ਤੱਕ ਹੀ ਕਹਿੰਦੇ ਹਨ ਜਦੋਂ ਤੱਕ ਵੋਟਾਂ ਨਹੀਂ ਪੈ ਜਾਂਦੀਆਂ। ਉਸਤੋਂ ਬਾਅਦ ਮੁੜ ਚੋਣਾਂ ਆਉਣ ਤੱਕ ਨੇਤਾ ਜੀ ਗਾਇਬ ਹੋ ਜਾਂਦੇ ਹਨ। ਫਿਰ ਕਿਸੇ ਦਾ ਕੰਮ ਕਰਨਾ ਤਾਂ ਦੂਰ ਦੀ ਗੱਲ ਹੈ ਉਹ ਆਪਣੇ ਵਰਕਰ ਦਾ ਫੋਨ ਤੱਕ ਵੀ ਅਟੈਂਡ ਕਰਨ ਦੀ ਜਰੂਰਤ ਨਹੀਂ ਸਮਝਦੇ। ਇਥੇ ਆਪਾਂ ਗੱਲ ਪੰਜਾਬ ਦੀ ਸਭ ਤੋਂ ਪੁਰਾਣੀ ਅਤੇ ਵੱਡੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਕਰਦੇ ਹਾਂ। ਜਿਸ ਨੇ ਸੂਬੇ ਵਿੱਚ ਲੰਬਾ ਸਮਾਂ ਤੱਕ ਰਾਜ ਦਾ ਅਨੰਦ ਮਾਣਿਆ। ਪਰ ਪਿਛਲੇ ਸਮੇਂ ਵਿਚ ਕਈ ਘਟਨਾਵਾਂ ਐਸੀਆਂ ਵਾਪਰੀਆਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਰਸ਼ ਤੋਂ ਉਪਸ਼ ਤੇ ਮੂਧੇ ਮੂੰਹ ਆ ਡਿੱਗੀ। ਜਿਸਨੂੰ ਉਠਾਉਣ ਲਈ ਪ੍ਰਕਾਸ਼ ਸਿੰਘ ਬਾਦਲ ਨੇ ਜ਼ਿੰਦਾ ਰਹਿੰਦਿਆਂ ਕੋਸ਼ਿਸ਼ਾਂ ਕੀਤੀਆਂ ਹੁਣ ਉਨ੍ਹਾਂ ਤੋਂ ਬਾਅਦ ਹੁਣ ਸੁਖਬੀਰ ਸਿੰਘ ਬਾਦਲ ਆਪਣੇ ਰਿਸ਼ਤੇਦਾਰ ਵਿਕਰਮ ਮਜੀਠੀਆ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਯਤਨਸ਼ੀਲ ਹਨ। ਪਰ ਸਮੁੱਚਾ ਪੰਜਾਬ ਅਤੇ ਖੁਦ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਤੋਂ ਭਲੀ ਭਾਂਤ ਜਾਣੂ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਅਸਮਾਨ ਤੋਂ ਫਰਸ਼ ’ਤੇ ਡਿੱਗਿਆ ਹੈ ਤਾਂ ਇਨਾਂ ਦੋਵਾਂ ਨੇਤਾਵਾਂ ਦੀ ਹੀ ਮਿਹਰਬਾਨੀ ਕਾਰਨ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਅਤੇ ਬਹਿਬਲ ਗੋਲੀ ਕਾਂਡ , ਬਿਨਾਂ ਮੰਗੇ ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦੇਣ ਵਰਗੇ ਸੰਵੇਦਨਸ਼ੀਲ ਮੁੱਦੇ ਹਨ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪਤਨ ਦਾ ਕਾਰਨ ਬਣੇ। ਹੁਣ ਪੰਜਾਬ ਵਿੱਚ ਭਾਜਪਾ ਵੱਲੋਂ ਅਕਾਲੀ ਦਲ ਨੂੰ ਮੂੰਹ ਨਾ ਲਗਾਉਣ ਸਦਕਾ ਮਜਬੂਰੀ ਵਿਚ ਅਕਾਲੀ ਦਲ ਇਕੱਲੇ ਚੋਣ ਲੜਣ ਲਈ ਮਜ਼ਬੂਰ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣ ਮੈਨੀਫੈਸਟੋ ਜਾਰੀ ਕਰਕੇ ਇਕ ਵਾਰ ਫਿਰ ਤੋਂ ਪੰਜਾਬ ਦੇ ਲੋਕਾਂ ਨੂੰ ਬੇਵਕੂਫ਼ ਬਣਾਉਣ ਦੀ ਗਲਤੀ ਕਰ ਰਹੇ ਹਨ। ਚੋਣਾਂ ਤੋਂ ਪਹਿਲਾਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਬਾਦਲ ਨੇ ਦਾਅਵਾ ਕੀਤਾ ਕਿ ਉਹ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਜੋ ਪੰਜਾਬ ਤੋਂ ਬਾਹਰ ਰਹਿ ਗਏ ਉਨ੍ਹਾਂ ਨੂੰ ਹਾਸਿਲ ਕਰਨਗੇ, ਚੰਡੀਗੜ੍ਹ ਪੰਜਾਬ ਨੂੰ ਲੈ ਕੇ ਦੇਣਗੇ, ਗੁਰਦੁਆਰਿਆਂ ਤੇ ਕਬਜ਼ਾ ਰੋਕਣ ਲਈ ਯਤਨ ਕਰਨਗੇ, ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣਗੇ, ਸੂਬੇ ਚ ਵੱਡੀਆਂ ਇੰਡਸਟਰੀਆਂ ਕਾਇਮ ਕਰਕੇ 70 ਪ੍ਰਤੀਸ਼ਤ ਪੰਜਾਬੀਆਂ ਨੂੰ ਨੌਕਰੀ ਦੇਣਗੇ, ਸੈਰ-ਸਪਾਟੇ ਦੇ ਵਪਾਰ ਨੂੰ ਹੁਲਾਰਾ ਦੇਣ ਲਈ ਸਰਹੱਦਾਂ ਨੂੰ ਖੋਲਿ੍ਹਆ ਜਾਵੇਗਾ, ਮਾਲਵਾ ਜ਼ੋਨ ਨੂੰ ਇੱਕ ਟੈਕਸਟਾਈਲ ਹੱਬ ਬਣਾਇਆ ਜਾਵੇਗਾ, ਆਦਮਪੁਰ ਏਅਰ ਪੋਰਟ ਨੂੰ ਅੰਤਰਰਾਸ਼ਟਰੀ ਉਡਾਣਾ ਸ਼ੁਰੂ ਕਰਵਾਉਣਗੇ, ਵਿਸ਼ੇਸ਼ ਕਾਨੂੰਨ ਲਿਆਂਵਾਗੇ ਜਿਸ ਵਿਚ ਦੂਜੇ ਰਾਜਾਂ ਦੇ ਲੋਕ ਪੰਜਾਬ ਵਿੱਚ ਖੇਤੀ ਵਾਲੀ ਜ਼ਮੀਨ ਨਹੀਂ ਖਰੀਦ ਸਕਣਗੇ। ਸੁਖਬੀਰ ਬਾਦਲ ਨੇ ਜੋ ਇਹ ਮੈਨੀਫੈਸਟੋ ਜਾਰੀ ਕੀਤਾ ਹੈ ਇਹ ਸੁਨਣ ਅਤੇ ਦੇਖਣ ਵਿਚ ਤਾਂ ਵਾਕਿਆ ਹੀ ਇਤਿਹਾਸਿਕ ਲੱਗ ਰਿਹਾ ਹੈ। ਪਰ ਇੱਥੇ ਵੱਡਾ ਸਵਾਲ ਇਹ ਹੈ ਕਿ ਹੁਣ ਉਹ ਇਸ ਮੈਨੀਫੈਸਟੋ ਵਿਚ ਜੋ ਕਹਿ ਰਹੇ ਹਨ ਉਹ ਤਾਂ ਪਹਿਲਾਂ ਹੀ ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਵਿਚ ਸ਼ਾਣਲ ਸਨ ਅਤੇ ਉਹ ਮਤਾ ਤਾਂ ਸ਼੍ਰੋਮਣੀ ਅਕਾਲੀ ਦਲ ਕਦੋਂ ਦਾ ਵਿਸਾਰ ਚੁੱਕਾ ਹੈ। ਪੰਜਾਬੀ ਬੋਲਦੇ ਇਲਾਕੇ , ਚੰਡੀਗੜ੍ਹ ਪੰਜਾਬ ਲਈ ਹਾਸਿਲ ਕਰਨਾ, ਬਾਹਰਲੇ ਰਾਜਾਂ ਦੇ ਲੋਕਾਂ ਨੂੰ ਪੰਜਾਬ ਵਿੱਚ ਖਏਥਈ ਵਾਲੀ ਜ਼ਮੀਨ ਖਰੀਦ ਕਰਨ ਤੇ ਰੋਕ ਲਗਾਉਣੀ ੍ਹਰਗੇ ਮੁੱਦੇ ਸ਼ਾਮਲ ਸਨ। ਹੁਣ ਤੁਹਾਨੂੰ ਫਿਰ ਅਚਾਨਕ ਇਨ੍ਹਾਂ ਦੀ ਯਾਦ ਆ ਗਈ। ਇਸਤੋਂ ਇਲਾਵਾ ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣਾ, ਜਦੋਂ ਕੇਂਦਰ ਵਿੱਚ ਵੀ ਤੁਹਾਡੀ ਭਾਜਪਾ ਦੀ ਸਰਕਾਰ ਸੀ ਅਤੇ ਪੰਜਾਬ ਵਿੱਚ ਤੁਹਾਡਾ ਰਾਜ ਸੀ, ਤੁਸੀਂ ਇਨ੍ਹਾਂ ਮੁੱਦਿਆਂ ਬਾਰੇ ਕਦੇ ਗੱਲ ਨਹੀਂ ਕੀਤੀ ਅਤੇ ਕਾਰਵਾਈ ਨਹੀਂ ਕੀਤੀ। ਤੁਹਾਡੇ ਰਾਜ ਦੌਰਾਨ ਬਾਹਰਲੇ ਰਾਜਾਂ ਦੇ ਲੋਕਾਂ ਨੂੰ ਪੰਜਾਬ ਵਿੱਚ ਸਭ ਤੋਂ ਵੱਧ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ ਸੀ, ਹੁਣ ਤੁਹਾਨੂੰ ਇਹ ਮਹਿਸੂਸ ਹੋਣ ਲੱਗਾ ਹੈ ਕਿ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਇੱਥੇ ਕੋਈ ਹੱਕ ਨਹੀਂ ਮਿਲਣਾ ਚਾਹੀਦਾ। ਇਕ ਹੋਰ ਵੱਡੀ ਅਹਿਮ ਗੱਲ ਤੁਸੀਂ ਕੀਤੀ ਕਿ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਪੰਜਾਬ ਲਈ ਹਾਸਿਲ ਕੀਤਾ ਜਾਵੇਗਾ ਅਤੇ ਉਸਦੇ ਬਦਲੇ ਹੋਰ ਥਾਂ ਦੇ ਦਿਤੀ ਜਾਵੇਗੀ, ਕੀ ਸੁਖਬੀਰ ਬਾਦਲ ਇਸ ਅੰਤਰਰਾਸ਼ਟਰੀ ਪੱਧਰ ਦੇ ਮਾਮਲੇ ਨੂੰ ਕਰਹਨ ਦੀ ਤਾਕਤ ਰੱਖਦੇ ਹਨ ? ੇ ਉਹ ਅੰਤਰਰਾਸ਼ਟਰੀ ਸਰਹੱਦ ਨੂੰ ਖੋਲ੍ਹਣ ਦਾ ਦਾਅਵਾ ਵੀ ਕਰਦੇ ਹਨ। ਜੋ ਕਿ ਸੰਭਵ ਹੀ ਨਹੀਂ ਹੈ। ਸੁਖਬੀਰ ਬਾਦਲ ਕੌਮਾਂਤਰੀ ਪੱਧਰ ’ਤੇ ਸਰਹੱਦ ਖੋਲ੍ਹਣ ਦੀ ਗੱਲ ਨੂੰ ਤਾਂ ਇਕ ਪਾਸੇ ਛੱਡ ਦੇਣ ਉਹ ਸਰਹੱਦ ਤੇ ਲਗਾਈ ਹੋਈ ਕੰਡਿਆਲੀ ਤਾਰ ਨੂੰ ਵੀ ਖੋਲ੍ਹਣ ਦੀ ਸਮਰੱਥਾ ਨਹੀਂ ਰੱਖਦੇ। ਕਿਸਾਨਾਂ ਦੀ ਹਾਲਤ ਸੁਧਾਰਨ ਦੀ ਗੱਲ ਵੀ ਗਜਮ ਹੋਣ ਵਾਲੀ ਨਹੀਂ ਕਿਉੰਕਿ ਫਸਲਾਂ ਦੀ ਖਰੀਦ ਕੇਂਦਰ ਤੇ ਨਿਰਭਰ ਕਰਦੀ ਹੈ ਅਤੇ ਕੇਂਦਰ ਕਿਸਾਨਾਂ ਦੀ ਗੱਲ ਸੁਨਣ ਨੂੰ ਤਿਆਰ ਨਹੀਂ ਹੈ। ਆਦਮਪੁਰ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨਾ ਵੀ ਕੇਂਦਰ ਦੇ ਹੱਥ ਹੈ। ਇਹ ਉਹ ਮੁੱਦੇ ਹਨ ਜੇਕਰ ਇਨ੍ਹੰ ਦੀ ਆਪਣੀ ਪੰਜਾਬ ਵਿਚ ਸੱਤਾ ਸੀ ਅਤੇ ਕੇਂਦਰ ਵਿਚ ਭਾਜਪਾ ਨਾਲ ਭਾਈਵਾਲੀ ਸੀ ਤਾਂ ਉਦੋਂ ਕਦੇ ਵੀ ਉਨ੍ਹਾਂ ਨੇ ਸੋਚਿਆ ਨਹੀਂ। ਹੁਣ ਜਦੋਂ ਸੱਤਾ ਤੋਂ ਬਾਹਰ ਹਨ ਤਾਂ ਲੋਕਾਂ ਨੂੰ ਸੁਪਨੇ ਦਿਖਾਉਣ ਲੱਗੇ ਹਨ ਅਤੇ ਖੁਦ ਨੂੰ ਯਾਦ ਆਉਣ ਲੱਗਾ ਕਿ ਪੰਜਾਬ ਦੇ ਇਹ ਅਹਿਮ ਮੁੱਦੇ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਜੋ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਉਨ੍ਹਾਂ ਨੂੰ ਇਸਦਾ ਕੋਈ ਵੀ ਚੋਣ ਲਾਭ ਹਾਸਿਲ ਹੋਣ ਵਾਲਾ ਨਹੀਂ ਹੈ ਪਰ ਲੋਕ ਉਨ੍ਹਾਂ ਨੂੰ ਸਵਾਲ ਜ਼ਰੂਰ ਪੁੱਛਣਗੇ ਕਿ ਉਨ੍ਹਾਂ ਨੇ ਆਪਣੀ ਸਰਕਾਰ ਦੌਰਾਨ ਇਹ ਕਿਉਂ ਨਹੀਂ ਕੀਤਾ ਅਤੇ ਹੁਣ ਉਹ ਕਿਵੇਂ ਕਰ ਸਕਣਗੇ ? ਇਸ ਲਈ ਬਾਦਲ ਸਾਹਿਬ ਪੰਜਾਬ ਦੇ ਲੋਕਾਂ ਨੂੰ ਹੁਣ ਤੁਸੀਂ ਮਾਨਸਿਕ ਤੌਰ ’ਤੇ ਇੰਨੇ ਕਮਜ਼ੋਰ ਨਾ ਸਮਝੋ ਜੋ ਸਭ ਕੁਝ ਭੁੱਲ ਜਾਂਦੇ ਹਨ। ਉਹ ਲੋਕ ਹੁਣ ਬਹੁਤ ਘੱਟ ਰਹਿ ਗਏ ਹਨ ਜੋ ਨੇਤਾ ਜੀ ਦੀਆਂ ਗੱਲਾਂ ਨੂੰ ਸੁਣਦੇ ਹਨ ਅਤੇ ਉਨ੍ਹਾਂ ਤੇ ਅੰਨ੍ਹਾਂ ਵਿਸ਼ਵਾਸ ਕਰਦੇ ਹਨ। ਤੁਸੀਂ ਉਨ੍ਹਾਂ ਲੋਕਾਂ ਦੀਆਂ ਵੋਟਾਂ ਨਾਲ ਕਦੇ ਨਹੀਂ ਜਿੱਤ ਸਕਦੇ। ਇਸ ਲਈ ਤੁਸੀਂ ਜੋ ਕਰ ਸਕਦੇ ਹੋ ਸਿਰਫ ਉਹੀ ਵਾਅਦੇ ਕਰੋ ਤਾਂ ਜੋ ਅਗਲੇ ਸਮੇਂ ਵਿਚ ਫਿਰ ਲੋਕਾਂ ਦੀ ਕਚਿਹਰੀ ਵਿਚ ਆਉਣ ਜੋਗੇ ਰਹਿ ਸਕੋ।
ਹਰਵਿੰਦਰ ਸਿੰਘ ਸੱਗੂ।