ਸਿੱਧਵਾਂਬੇਟ, 19 ਮਈ ( ਧਰਮਿੰਦਰ )-ਥਾਣਾ ਸਿੱਧਵਾਂਬੇਟ ਦੀ ਪੁਲਿਸ ਪਾਰਟੀ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ। ਏਐਸਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਚੈਕਿੰਗ ਲਈ ਕਿਸ਼ਨਪੁਰਾ ਚੌਕ ਸਿੱਧਵਾਂਬੇਟ ਵਿਖੇ ਮੌਜੂਦ ਸਨ। ਸੂਚਨਾ ਮਿਲੀ ਸੀ ਕਿ ਪਲਵਿੰਦਰ ਸਿੰਘ ਉਰਫ ਭਿੰਦਾ ਵਾਸੀ ਪਿੰਡ ਗੋਸਵਾਲ ਥਾਣਾ ਮਹਿਤਪੁਰ ਤਹਿਸੀਲ ਨਕੋਦਰ, ਜਲੰਧਰ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ। ਉਹ ਅਕਸਰ ਸਿੱਧਵਾਂਬੇਟ ਇਲਾਕੇ ਵਿੱਚ ਹੈਰੋਇਨ ਸਪਲਾਈ ਕਰਨ ਲਈ ਆਉਂਦਾ ਹੈ। ਜੋ ਕਿ ਇਸ ਸਮੇਂ ਪਿੰਡ ਕੀੜੀ, ਰਾਊਵਾਲ ਤੋਂ ਪਟੜੀ ਨਹਿਰ ਰਾਹੀਂ ਸਿੱਧਵਾਂਬੇਟ ਵੱਲ ਆ ਰਿਹਾ ਹੈ। ਇਸ ਸੂਚਨਾ ’ਤੇ ਪੁਲ ਨਹਿਰ ਸਿੱਧਵਾਂਬੇਟ ਨਾਕਾਬੰਦੀ ਕਰਕੇ ਪਲਵਿੰਦਰ ਸਿੰਘ ਉਰਫ ਭਿੰਦਾ ਨੂੰ 20 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ।