ਜਗਰਾਓਂ , 19 ਮਈ (ਜਗਰੂਪ ਸੋਹੀ )- ਅੱਜ ਜੇਠ ਮਹੀਨੇ ਦੇ ਪਹਿਲੇ ਐਂਤਵਾਰ ਨੂੰ ਹਰ ਮਹੀਨੇ ਦੀ ਤਰਾਂ ਸੰਤ ਜਗਜੀਤ ਸਿੰਘ ਲੋਪੋ ਜੀ ਵੱਲੋ ਮਹੀਨਾਵਾਰ ਦੀਵਾਨ ਸੰਤ ਆਸ਼ਰਮ ਜਗਰਾਓਂ ਵਿੱਚ ਸਜਾਏ ਗਏ। ਜਿਥੇ ਕਥਾ ਕਰਦਿਆਂ ਸੰਤ ਜਗਜੀਤ ਸਿੰਘ ਲੋਪੋ ਨੇ ਕਿਹਾ ਕਿ ਹੇ ਮਨੁੱਖ ਜਿਨ੍ਹਾਂ ਟਾਈਮ ਤੂੰ ਦੁਨੀਆਂ ਤੇ ਹੈ ਤੂੰ ਆਪਣੇ ਮਾਂ ਬਾਪ ਦੀ ਕੀਤੀ ਕਮਾਈ ਵਰਤਦਾ ਹੈ ਤੇ ਜੋ ਤੂੰ ਕਮਾ ਕੇ ਜਾਵੇਗਾ ਤੇਰੇ ਧੀ ਪੁੱਤ ਖਾਣਗੇ ਇਹ ਦੁਨੀਆ ਦਾਰੀ ਹੈ। ਤੂੰ ਮਾਇਆ ਜਾਲ ਵਿੱਚ ਫਸ ਅਕਾਲ ਪੁਰਖ ਨੂੰ ਭੁੱਲ ਬੈਠਾ ਜਿਹਨੇ ਤੈਨੂੰ ਨਾਮ ਦੀ ਕਮਾਈ ਕਰਨ ਲਈ ਦੁਨੀਆਂ ਤੇ ਭੇਜਿਆ ਸੀ, ਤੂੰ ਸੇਵਾ ਕਰ ਨਾਮ ਜਪ ਤੈਨੂੰ ਇਹਦਾ ਫਲ ਤੈਨੂੰ ਜਰੂਰ ਮਿਲੇਗਾ, ਸਤਸੰਗ ਕੀਤੇ ਦਾ ਫਲ ਤੈਨੂੰ ਇਸ ਜਨਮ ਤੇ ਅਕਾਲ ਪੁਰਖ ਦਰ ਤੇ ਤੇਰੇ ਨਾਲ ਜਾਵੇਗਾ। ਇਹ ਅਖੰਡ ਪਾਠ ਦੀ ਸੇਵਾ ਪਿੰਡ ਖੰਡੂਰ ਦੀਆਂ ਸੰਗਤਾਂ ਵੱਲੋ ਕਾਰਵਾਈ ਗਈ ਅਖੰਡ ਪਾਠ ਦੇ ਭੋਗ ਉਪਰੰਤ ਗੁਰੂ ਕੇ ਲੰਗਰ ਅਟੁੱਟ ਵਰਤਏ ਗਏ। ਇਸ ਮੌਕੇ ਤੇ ਡੇਰੇ ਦੇ ਸੇਵਾਦਾਰ ਸੁਖਜਿੰਦਰ ਸਿੰਘ, ਮੇਵਾ ਸਿੰਘ, ਗੁਰਮੇਲ ਸਿੰਘ, ਚਮਕੌਰ ਸਿੰਘ, ਸੁੱਖਵਿੰਦਰ ਸਿੰਘ, ਗੁਰਚਰਨ ਸਿੰਘ, ਰੇਸ਼ਮ ਸਿੰਘ, ਬਲਬੀਰ ਸਿੰਘ, ਕੁਲਦੀਪ ਸਿੰਘ, ਅਮ੍ਰਿਤਪਾਲ ਸਿੰਘ ਹਾਜ਼ਰ ਸਨ ।