Home Punjab ਇੰਦਰਜੀਤ ਸਿੰਘ ਦੇ ਭੋਗ ਤੇ ਵੱਖ-ਵੱਖ ਸ਼ਖਸ਼ੀਅਤਾਂ ਨੇ ਕੀਤੀ ਸ਼ਰਧਾਂਜਲੀ ਭੇਂਟ

ਇੰਦਰਜੀਤ ਸਿੰਘ ਦੇ ਭੋਗ ਤੇ ਵੱਖ-ਵੱਖ ਸ਼ਖਸ਼ੀਅਤਾਂ ਨੇ ਕੀਤੀ ਸ਼ਰਧਾਂਜਲੀ ਭੇਂਟ

51
0

ਮ੍ਰਿਤਕ ਦੀਆਂ ਯਾਦਾਂ ਨਾਲ ਸਬੰਧਿਤ ਸ਼ਾਨਦਾਰ ਫੋਟੋ ਪ੍ਰਦਰਸ਼ਨੀ ਨੇ ਖਿੱਚਿਆ ਸਭ ਦਾ ਧਿਆਨ

ਜਗਰਾਉਂ , 20 ਮਈ (ਵਿਕਾਸ ਸਿੰਘ ਮਠਾੜੂ )- ਪੰਜਾਬੀ ਵਿਸ਼ਵ ਵਿਰਾਸਤ ਕਲਾ ਕੇਂਦਰ ਚੰਡੀਗੜ੍ਹ ਦੇ ਚੇਅਰਮੈਨ ਅਤੇ ਉਦਾਸੀਨ ਆਸ਼ਰਮ ਇਮਾਮਗੜ੍ਹ ਦੇ ਮੁੱਖ ਸੇਵਾਦਾਰ ਮਹੰਤ ਹਰਪਾਲ ਦਾਸ ਦੇ ਪਿਤਾ ਜੀ ਦੀ ਯਾਦ ਵਿੱਚ “ਉਦਾਸੀਨ ਆਸ਼ਰਮ ਇਮਾਮਗੜ੍ਹ” ਵਿਖੇ ਆਯੋਜਿਤ ਸ੍ਰੀ ਸਹਿਜ ਪਾਠ ਦਾ ਭੋਗ ਇੱਕ ਵੱਡਾ ਸ਼ਰਧਾਂਜਲੀ ਸਮਾਗਮ ਹੋ ਨਿਬੜਿਆ। ਜਿਸ ਵਿੱਚ ਇਸ ਅਸਥਾਨ ਦੇ ਹਜ਼ਾਰਾਂ ਸ਼ਰਧਾਲੂਆਂ,ਸਨੇਹੀਆਂ ਅਤੇ ਪਰਿਵਾਰਿਕ ਰਿਸ਼ਤੇਦਾਰਾਂ ਨੇ ਸ਼ਿਰਕਤ ਕੀਤੀ। ਕੀਰਤਨ ਦੌਰਾਨ ਬਾਬਾ ਅਮਰੀਕ ਸਿੰਘ ਪੁੜੈਣ ਵਾਲਿਆਂ,ਬਾਬਾ ਮਿੱਠਾ ਸਿੰਘ ਕਿਲਾ ਹਕੀਮਾਂ ਵਾਲੇ ਅਤੇ ਬਾਬਾ ਮਨਜੀਤ ਸਿੰਘ ਰਾੜਾ ਸਾਹਿਬ ਸੰਪਰਦਾਇ ਵਾਲਿਆਂ ਵੱਲੋਂ ਅਲੌਕਿਕ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਪਿਤਾ ਜੀ ਦਾ ਸਿਰ ‘ਤੇ ਆਸ਼ੀਰਵਾਦ,ਹਮੇਸ਼ਾ ਹੀ ਇਨਸਾਨ ਨੂੰ ਚੰਗੇ ਕੰਮ ਕਰਨ-ਕਰਾਉਣ ਦੀ ਪ੍ਰੇਰਨਾ ਦਿੰਦੇ ਹੋਣ ਦਾ ਪ੍ਰਗਟਾਵਾ ਕਰਦਿਆਂ ਹਲਕਾ ਵਿਧਾਇਕ ਡਾ.ਜਮੀਲ-ਉਰ-ਰਹਿਮਾਨ ਨੇ ਕਿਹਾ ਕਿ ਇੰਦਰਜੀਤ ਸਿੰਘ ਸੱਚ-ਮੁੱਚ ਇੱਕ ਜਾਗਰੂਕ ਪਿਤਾ ਸਨ,ਜਿਨਾਂ ਆਪਣੇ ਬੱਚਿਆਂ ਨੂੰ ਉੱਚ- ਸਿੱਖਿਆ ਹਾਸਲ ਕਰਵਾ ਕੇ ਉੱਚੀਆਂ ਬੁਲੰਦੀਆਂ ‘ਤੇ ਪਹੁੰਚਾਇਆ। ਸਰਧਾਂਜਲੀ ਸਮਾਗਮ ਵਿੱਚ ਉਚੇਚੇ ਤੌਰ ਤੇ ਪਹੁੰਚੇ ਵਿਸ਼ਵਕਰਮਾ ਵੈਲਫੇਅਰ ਸੁਸਾਇਟੀ (ਰਜਿ:) ਮਲੇਰਕੋਟਲਾ ਦੇ ਪ੍ਰਧਾਨ, ਭਾਈ ਲਾਲੋ ਜੀ ਚੈਰੀਟੇਬਲ ਸੁਸਾਇਟੀ (ਰਜਿ:) ਸ਼ਰੀਂਹ ਲੁਧਿਆਣਾ ਦੇ ਚੇਅਰਮੈਨ ਅਤੇ ਕੇ.ਐਸ.ਐਗਰੀਕਲਚਰ ਇੰਡਸਟਰੀਜ਼ ਪ੍ਰਾਈਵੇਟ ਲਿਮਿਟਡ ਮਲੇਰਕੋਟਲਾ ਦੇ ਮੈਨੇਜਿੰਗ ਡਾਇਰੈਕਟਰ ਇੰਦਰਜੀਤ ਸਿੰਘ ਮੁੰਡੇ ਨੇ ਇੰਦਰਜੀਤ ਸਿੰਘ ਨੂੰ ਇੱਕ ਦਰਵੇਸ਼ ਇਨਸਾਨ ਦੱਸਦੇ ਹੋਏ,ਇਹ ਕਾਵਿ-ਬੋਲ “ਜਿੰਦਗੀ ਇੱਕ ਕਿਤਾਬ ਹੈ ਤੂੰ ਪੜ੍ਹ ਕੇ ਦੇਖੀ ਜਾ, ਮੁੰਡੇ ਜ਼ਿੰਦਗੀ ਹੈ ਬੁਲਬੁਲਾ ਪਾਣੀ ਦਾ,ਹੱਥ ਨਹੀਂ ਤੇਰੇ ਆਉਣਾ ਤੂੰ ਫੜ ਕੇ ਦੇਖੀ ਜਾ,,,,, ਸੁਣਾਕੇ ਆਪਣੀ ਹਾਜ਼ਰੀ ਲੁਆਈ। ਪੰਜਾਬੀ ਦੇ ਪ੍ਰਸਿੱਧ ਸ਼ਾਇਰ ਡਾ. ਦਵਿੰਦਰ ਸੈਫੀ ਨੇ ਆਪਣੇ ਸੰਬੋਧਨੀ ਸ਼ਬਦਾਂ ਵਿੱਚ ਕਿਹਾ ਕਿ ਜਿਵੇਂ ਇੱਕ ਸੁੰਦਰ ਬਾਗ ਵਿੱਚ ਖਿੜੇ ਫੁੱਲਾਂ ਨੂੰ ਵੇਖ ਕੇ ਬਾਗ ਦੇ ਮਾਲੀ ਦੇ ਮਿਹਨਤਕਸ਼ ਅਤੇ ਚੰਗਾ ਹੋਣ ਦੀ ਕਾਬਲੀਅਤ ਨਜ਼ਰ ਆਉਂਦੀ ਹੈ। ਇਸੇ ਤਰ੍ਹਾਂ ਹੀ ਵਿਛੜ ਗਏ ਇਨਸਾਨ ਦੇ ਪਰਿਵਾਰਿਕ ਮੈਂਬਰਾਂ ਦੀ ਖੁਸ਼ਹਾਲੀ ਨੂੰ ਦੇਖ ਕੇ ਉਸ ਇਨਸਾਨ ਦੀਆਂ ਚੰਗਿਆਈਆਂ ਅਤੇ ਗੁਣ ਸਾਫ ਨਜ਼ਰ ਆਉਂਦੇ ਹਨ। ਇਸ ਸ਼ਰਧਾਂਜਲੀ ਸਮਾਗਮ ਵਿੱਚ ਰੌਜ਼ਾਨਾ ਅਜੀਤ ਜ਼ਿਲਾ ਪਟਿਆਲਾ ਦੇ ਇੰਚਾਰਜ ਸੁਖਵਿੰਦਰ ਸਿੰਘ ਫੁੱਲ ਨੇ ਆਪਣੇ ਸੰਬੋਧਨੀ ਸ਼ਬਦਾਂ ਵਿੱਚ ਕਿਹਾ ਕਿ ਇੰਦਰਜੀਤ ਸਿੰਘ ਦੇ ਸਮਾਜ-ਸੇਵੀ ਅਤੇ ਲੋਕ-ਪੱਖੀ ਹੋਣ ਦਾ ਪ੍ਰਗਟਾਵਾ ਇਸ ਗੱਲ ਤੋਂ ਸਾਫ ਨਜ਼ਰ ਆਉਂਦਾ ਹੈ,ਕਿ ਉਹਨਾਂ ਆਪਣੇ ਜਿਉਂਦੇ ਜੀ ਅੱਖਾਂ ਦਾਨ ਕਰਨ ਦਾ ਪ੍ਰਣ ਕਰ ਲਿਆ ਸੀ। ਜੋ ਉਹਨਾਂ ਦੇ ਸਦੀਵੀ ਵਿਛੋੜੇ ਤੋਂ ਬਾਅਦ ਦਾਨ ਵੀ ਕੀਤੀਆਂ ਗਈਆਂ। ਇਸ ਸ਼ਰਧਾਂਜਲੀ ਸਮਾਗਮ ਵਿੱਚ ਡੇਰਾ ਝੱਮਟ ਤੋਂ ਬਾਬਾ ਕਰਨੈਲ ਸਿੰਘ ਜੀ, ਸੁਆਮੀ ਅੰਮ੍ਰਿਤਾ ਨੰਦ ਝਲੂਰ ਵਾਲੇ,ਟਵਿੰਕਲ ਲੇਹਿਲ,ਬਾਬਾ ਹਰਨੇਕ ਸਿੰਘ, ਬਾਬਾ ਅਵਤਾਰ ਸਿੰਘ ਰਾਮਪੁਰ ਕੁਟਾਣੀ,ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਬੋੜਹਾਈ, ਸੁਖਜਿੰਦਰ ਸਿੰਘ ਲੇਹਿਲ,ਪੱਤਰਕਾਰ ਕੇ. ਐਸ.ਲਵਲੀ, ਰਵਿੰਦਰ ਸਿੰਘ ਰੇਸ਼ਮ, ਸੰਵੇਦਨਸ਼ੀਲ ਪੱਤਰਕਾਰ ਪਰਮਜੀਤ ਸਿੰਘ ਕੁਠਾਲਾ,ਮਹੰਤ ਭੁਪਿੰਦਰ ਸਿੰਘ ਜੀ ਨਾਮਧਾਰੀ, ਜਸਪਾਲ ਦਾਸ ਚੇਅਰਮੈਨ ਹਥਨ,ਮਹੰਤ ਗੋਪਾਲ ਦਾਸ ਹਥਨ,ਮਹੰਤ ਸੁਖਦੇਵ ਦਾਸ ਭੁੱਲਰਹੇੜੀ,ਸੰਤ ਬਾਬਾ ਮੱਖਣ ਸਿੰਘ ਤਪ ਅਸਥਾਨ ਡੇਰਾ ਬਾਬਾ ਲੱਖੂਦਾਸ ਭੈਣੀ ਮਹਿਰਾਜ,ਪੱਤਰਕਾਰ ਗੁਰਤੇਜ ਜੋਸ਼ੀ,ਸਾਬਕਾ ਅਧਿਆਪਕ ਆਗੂ ਭਾਗ ਸਿੰਘ ਦਰਦੀ,ਸ਼੍ਰੋਮਣੀ ਅਕਾਲੀ ਦਲ ਮਲੇਰਕੋਟਲਾ ਦੇ ਹਲਕਾ ਇੰਚਾਰਜ ਬੀਬਾ ਜਾਹਿਦਾ ਸੁਲੇਮਾਨ,ਸੰਤ ਬਾਬਾ ਭਰਭੂਰ ਸਿੰਘ, ਉੱਘੇ ਸਮਾਜ ਸੇਵੀ ਮੁਹੰਮਦ ਇਸਹਾਕ ਆਰੇ ਵਾਲੇ,ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਰਦੇਵ ਸਿੰਘ ਪੱਪੂ ਕਲਿਆਣ ਉਚੇਚੇ ਤੌਰ ਤੇ ਪਹੁੰਚੇ। ਇਸ ਦੁੱਖ ਦੀ ਘੜੀ ਵਿੱਚ ਸੰਸਾਰ ਦੀ ਪਹਿਲੀ ਹੈਡ ਗ੍ਰੰਥੀ ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਵੱਲੋਂ,ਪੁਨਰ ਜੋਤ ਆਈ ਬੈਂਕ ਸੁਸਾਇਟੀ ਲੁਧਿਆਣਾ ਦੇ ਮੈਡੀਕਲ ਡਾਇਰੈਕਟਰ ਡਾਕਟਰ ਰਮੇਸ਼ ਐਮ ਡੀ ਵੱਲੋਂ, ਬੀਬੀ ਸੁਰਿੰਦਰ ਕੌਰ ਬਰੈਂਮਪਟਨ ਵੱਲੋਂ, ਬਲਵੰਤ ਸਿੰਘ ਕਾਲਾ ਕਨੇਡਾ ਵਾਲੇ, ਪ੍ਰੈਸ ਕਲੱਬ ਕੁੱਪ ਕਲਾ ਵੱਲੋਂ,ਨੰਬਰਦਾਰ ਯੂਨੀਅਨ ਅਹਿਮਦਗੜ੍ਹ ਵੱਲੋਂ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਸੇਖੋਂ ਪੰਜਾਬ ਦੇ ਪ੍ਰਧਾਨ ਪਵਨ ਹਰਚੰਦਪੁਰੀ ਵੱਲੋਂ ਡਾਕਟਰ ਬੀ ਆਰ ਅੰਬੇਦਕਰ ਵੈਲਫੇਅਰ ਸੁਸਾਇਟੀ ਉਮਰਪੁਰਾ ਦੇ ਪ੍ਰਧਾਨ ਰਵਿੰਦਰ ਸਿੰਘ ਰੇਸ਼ਮ ਵੱਲੋਂ ਸੋਗ ਮਤੇ ਪ੍ਰਾਪਤ ਹੋਏ। ਮੰਚ ਦਾ ਸੰਚਾਲਨ ਨੌਜਵਾਨ ਸ਼ਾਇਰ ਅਮਨਦੀਪ ਦਰਦੀ ਵੱਲੋਂ ਬਾਖੂਬੀ ਨਿਭਾਇਆ ਗਿਆ। ਸਰਧਾਂਜਲੀ ਸਮਾਗਮ ਦੇ ਅਖੀਰ ਵਿੱਚ ਉਦਾਸੀ ਆਸ਼ਰਮ ਇਮਾਮਗੜ੍ਹ ਦੇ ਮੁੱਖ ਸੇਵਾਦਾਰ ਮਹੰਤ ਹਰਪਾਲ ਦਾਸ ਵਲੋਂ ਬਾਹਰੋਂ ਆਈਆਂ ਸਾਰੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here