ਪਠਾਨਕੋਟ ,20 ਮਈ (ਅਨਿਲ – ਸੰਜੀਵ) – ਲੋਕ ਸਭਾ ਚੋਣਾਂ-2024 ਦੇ ਅਧੀਨ ਅੱਜ ਰਣਜੀਤ ਸਾਗਰ ਡੈਮ ਦੇ ਕਮੇਟੀ ਹਾਲ ਵਿਖੇ ਇੱਕ ਇੰਟਰ ਸਟੇਟ ਵਿਸੇਸ ਮੀਟਿੰਗ ਆਦਿੱਤਿਆ ਉੱਪਲ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸਨਰ ਪਠਾਨਕੋਟ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤੀ ਗਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੁਹੇਲ ਮੀਰ ਐਸ.ਐਸ.ਪੀ. ਪਠਾਨਕੋਟ, ਸੁਰਿੰਦਰ ਸਰਮਾ ਏ.ਡੀ.ਐਮ. ਕਠੂਆ, ਹਨੂਵੰਤ ਸਿੰਘ ਸਹਾਇਕ ਕਮਿਸਨਰ ਐਕਸਾਈਜ, ਗੁਰਬਾਜ ਸਿੰਘ ਐਸ.ਪੀ. ਹੈਡਕਵਾਟਰ ਪਠਾਨਕੋਟ, ਤਿਲਕ ਭਾਰਦਵਾਜ ਡੀ.ਐਸ.ਪੀ. ਆੱਪਰੇਸਨ ਕਠੂਆ, ਸੁਰਿੰਦਰ ਠਾਕੁਰ ਐਸ.ਡੀ.ਐਮ. ਇੰਦੋਰਾ, ਵਿਸਾਲ ਵਰਮਾ ਡੀ.ਐਸ.ਪੀ. ਨੂਰਪੁਰ, ਹਰਦੀਪ ਸਿੰਘ ਐਸ.ਐਸ.ਪੀ. ਕਠੂਆ, ਨਰਿੰਦਰ ਵਾਲੀਆ ਏਟੀ.ਓ. ਪਠਾਨਕੋਟ, ਯੁਗੇਸ ਸਿੰਘ ਕਾਨੂੰਗੋ ਚੋਣਾਂ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਹੋਰ ਵਿਭਾਗੀ ਅਧਿਕਾਰੀ ਵੀ ਹਾਜਰ ਸਨ।ਮੀਟਿੰਗ ਦੋਰਾਨ ਸੰਬੋਧਤ ਕਰਦਿਆਂ ਆਦਿੱਤਿਆ ਉੱਪਲ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਜਿਵੈਂ ਕਿ ਅਸੀਂ ਜਾਣਦੇ ਹਾਂ ਕਿ ਲੋਕ ਸਭਾ ਚੋਣਾਂ ਦੇ ਚਲਦਿਆਂ ਸਰਗਰਮੀਆਂ ਤੇਜ ਹੋਈਆਂ ਹਨ ਅਤੇ ਇਸ ਤੇ ਨਾਲ ਹੀ ਚੋਣਾਂ ਦੇ ਕਾਰਜਾਂ ਵਿੱਚ ਵੀ ਤੇਜੀ ਆਈ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਦਾ ਮੁੱਖ ਫੋਕਸ ਇੰਟਰ ਸਟੇਟ ਨਾਕਿਆਂ ਤੇ ਹੈ ਤਾਂ ਜੋ ਚੋਣਾਂ ਦੇ ਚਲਦਿਆਂ ਕਿਸੇ ਤਰ੍ਹਾਂ ਦਾ ਨਸਾ, ਸਰਾਬ ਆਦਿ ਬਾਹਰੀ ਸੂਬਿਆਂ ਤੋਂ ਪੰਜਾਬ ਅੰਦਰ ਦਾਖਲ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਪੁਲਿਸ ਮੂਸਤੈਦੀ ਨਾਲ ਨਾਕਿਆਂ ਤੇ ਪਹਿਰਾ ਦੇ ਰਹੀ ਹੈ ਅਤੇ ਛੋਟੀ ਤੋਂ ਛੋਟੀ ਗਤੀਵਿਧੀ ਨੂੰ ਵੀ ਗੰਭੀਰਤਾ ਨਾਲ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ ਤੋਂ ਕੱਚੀ ਸਰਾਬ ਦੀ ਤਸਕਰੀ ਨੂੰ ਰੋਕਣ ਦੇ ਲਈ ਵੀ ਵਿਸੇਸ ਮੂਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਸਫਲਤਾ ਪੂਰਬਕ ਨੇਪਰੇ ਚਾੜੀਆਂ ਜਾ ਸਕਣ ਇਸ ਲਈ ਵੀ ਯੋਗ ਪ੍ਰਬੰਧ ਕੀਤੇ ਗਏ ਹਨ।