ਜਗਰਾਉਂ, 2 ਮਾਰਚ ( ਮੋਹਿਤ ਜੈਨ)-ਸਵ: ਜਗਜੀਤ ਸਿੰਘ ਭੰਡਾਰੀ ਦੀ ਯਾਦ ਵਿੱਚ ਲੋਕ ਸੇਵਾ ਸੁਸਾਇਟੀ ਵੱਲੋਂ ਸੀ.ਐੱਮ.ਸੀ ਹਸਪਤਾਲ ਦੇ ਸਹਿਯੋਗ ਨਾਲ ਦਿਲ ਦੀਆਂ ਬਿਮਾਰੀਆਂ ਦਾ ਮੁਫ਼ਤ ਚੈੱਕਅੱਪ ਕੈਂਪ 5 ਮਾਰਚ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ 2 ਵਜੇ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਲੰਿਕ ਰੋਡ ਸਾਹਮਣੇ ਰੇਲਵੇ ਸਟੇਸ਼ਨ ਜਗਰਾਓਂ ਵਿਖੇ ਲਗਾਇਆ ਜਾਵੇਗਾ| ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਾਜਿੰਦਰ ਜੈਨ, ਪ੍ਰਧਾਨ ਕੰਵਲ ਕੱਕੜ ਨੇ ਦੱਸਿਆ ਕਿ ਕੈਂਪ ਵਿਚ ਡਾ: ਗੁਰਭੇਜ ਸਿੰਘ ਦਿਲ ਦੀਆਂ ਬਿਮਾਰੀਆਂ ਦੇ ਮਾਹਿਰ ਸੀ ਐੱਮ ਸੀ ਹਸਪਤਾਲ ਲੁਧਿਆਣਾ ਮਰੀਜ਼ਾਂ ਦਾ ਚੈੱਕਅੱਪ ਕਰ ਕੇ ਦਵਾਈਆਂ ਮੁਫ਼ਤ ਦੇਣਗੇ| ਉਨ੍ਹਾਂ ਦੱਸਿਆ ਕਿ ਕੈਂਪ ਵਿਚ ਈ ਸੀ ਜੀ ਮੁਫ਼ਤ ਕੀਤੀ ਜਾਵੇਗੀ।