– ਦੂਜੇ ਦਿਨ (ਬਿਰਧ ਆਸ਼ਰਮ) ਮੁਕਤੀ ਨਾਟਕ ਤੋਂ ਸ਼ੁਰੂਆਤ ਹੋਈ
ਮੋਗਾ, 11 ਨਵੰਬਰ ( ਕੁਲਵਿੰਦਰ ਸਿੰਘ) – ਸਥਾਨਕ ਆਈ ਟੀ ਆਈ ਵਿਖੇ ਸ਼ੁਰੂ ਹੋਇਆ ਵਿਰਾਸਤੀ ਮੇਲਾ ਦੂਜੇ ਦਿਨ ਪੂਰੇ ਜੋਬਨ ਉੱਤੇ ਪਹੁੰਚ ਗਿਆ ਹੈ। 10 ਨਵੰਬਰ ਤੋਂ 13 ਨਵੰਬਰ ਤੱਕ ਚੱਲਣ ਵਾਲੇ ਇਸ ਮੇਲੇ ਦੇ ਦੂਜੇ ਦਿਨ ਦੀ ਸ਼ੁਰੂਆਤ ਨਾਟ ਕਲਾ ਕੇਂਦਰ ਜਗਰਾਊਂ ਦੇ ਨਾਟਕ (ਬਿਰਧ ਆਸ਼ਰਮ) ਮੁਕਤੀ ਨਾਲ ਹੋਈ, ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਹੀ ਸਰਾਹਿਆ ਗਿਆ। ਅੱਜ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਸ਼ਿਰਕਤ ਕੀਤੀ ਅਤੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ।ਉਹਨਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਨੌਜਵਾਨ ਵਰਗ ਸਾਹਿਤ ਅਤੇ ਰੰਗਮੰਚ ਨਾਲ ਜੁੜੇ। ਅੱਜ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਸੰਭਾਲਣ ਦੀ ਫੌਰੀ ਲੋੜ ਹੈ। ਉਹਨਾਂ ਅਜਿਹੇ ਉਪਰਾਲਿਆਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਉਹਨਾਂ ਨੇ ਸਾਰੀਆਂ ਦੁਕਾਨਾਂ ਦਾ ਵੀ ਦੌਰਾ ਕੀਤਾ ਅਤੇ ਦੁਕਾਨਦਾਰਾਂ ਨਾਲ ਗੱਲਬਾਤ ਵੀ ਕੀਤੀ। ਉਹਨਾਂ ਕਿਹਾ ਕਿ ਜਿਲ਼੍ਹੇ ਦੇ ਸਾਹਿਤਕ ਲਿਖਾਰੀਆਂ ਨੇ ਆਪਣੀ ਕਲਮ ਦੇ ਜਰੀਏ ਵਿਸ਼ਵ ਭਰ ਵਿਚ ਵਿਲੱਖਣ ਨਾਂ ਕਮਾਇਆ ਹੈ। ਜਿਸ ਨਾਲ ਮੋਗਾ ਦਾ ਸਿਰ ਮਾਣ ਨਾਲ ਉੱਚਾ ਹੁੰਦਾ ਹੈ।ਦੱਸਣਯੋਗ ਹੈ ਕਿ ਇਸ ਵਿਰਾਸਤੀ ਮੇਲੇ ਦਾ ਪ੍ਰਬੰਧ ਲੇਖਕਾਂ ਬੇਅੰਤ ਕੌਰ ਗਿੱਲ, ਬਲਜਿੰਦਰ ਸਿੰਘ, ਪ੍ਰਿੰਸੀਪਲ ਜਗਤਾਰ ਸਿੰਘ , ਬਲਜਿੰਦਰ ਸਿੰਘ ਡੀ.ਐੱਸ.ਪੀ., ਬਲਜਿੰਦਰ ਕੌਰ ਕਲਸੀ ਸਮਾਜ ਸੇਵਿਕਾ, ਰਵਿੰਦਰ ਸਿੰਘ ਡੀ.ਐੱਸ.ਪੀ, ਨਰਿੰਦਰਪਾਲ ਸਿੰਘ ਸਹਾਰਨ ਐੱਨ.ਜੀ.ਓ. ਦੇ ਸਹਿਯੋਗ ਨਾਲ ਹੋਇਆ ਹੈ। ਇਸ ਮੌਕੇ ਲੇਖਕ ਜਗਰੂਪ ਸਿੰਘ ਗਿੱਲ ਅਤੇ ਜਗਤਾਰ ਸਿੰਘ ਹਿੱਸੋਵਾਲ ਦੀਆਂ ਕਿਤਾਬਾਂ ਨੂੰ ਵੀ ਰਿਲੀਜ਼ ਕੀਤਾ ਗਿਆ।ਇਸ ਮੌਕੇ ਉਕਤ ਤੋਂ ਇਲਾਵਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ ਪ੍ਰਭਦੀਪ ਸਿੰਘ ਨੱਥੋਵਾਲ, ਮੁਖਤਿਆਰ ਸਿੰਘ ਸਾਬਕਾ ਐੱਸ.ਪੀ., ਸੁਖਵਿੰਦਰ ਸਿੰਘ ਫੁੱਲ ਮਹਿਮਾਨ, ਗੀਤਕਾਰ ਮੱਖਣ ਸਿੰਘ ਬਰਾੜ, ਅਮਰ ਸੂਫ਼ੀ, ਜਗਦੇਵ ਸਿੰਘ ਤਪਾ, ਡਾ. ਅਜੀਤਪਾਲ ਸਿੰਘ ਜ਼ਿਲ੍ਹਾ ਭਾਸ਼ਾ ਅਫਸਰ, ਸ਼ੈਲਪਾ ਰਾਣੀ ਸਰਕਾਰੀ ਆਈ.ਟੀ.ਆਈ . ਮੋਗਾ, ਡਾ.ਬਲਦੇਵ ਸਿੰਘ ਸਾਬਕਾ ਡਿਪਟੀ ਡਾਇਰੈਕਟਰ, ਅਮਰਜੀਤ ਸਿੰਘ ਸ਼ੇਰਪੂਰੀ, ਲੋਕ ਗਾਇਕ ਰਵਿੰਦਰ ਸਿੰਘ ਦੀਵਾਨਾ, ਪਟਿਆਲਾ ਤੋਂ ਰਮਨਦੀਪ ਕੌਰ (ਕਵਿਤਾ) ਪਵਨ ਕੁਮਾਰ ਗੌਰਮਿੰਟ ਆਈ.ਟੀ.ਆਈ ਮੋਗਾ, ਹਰਪ੍ਰੀਤ ਕੌਰ ਐੱਫ.ਐੱਮ ਕੇਬਲ ਮੋਗਾ, ਬਲਦੇਵ ਸਿੰਘ ਸੜਕਨਾਮਾ, ਅਮਰਜੀਤ ਸਿੰਘ ਮੋਰਿੰਡਾ, ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ. ਜਗਰੂਪ ਸਿੰਘ ਗਿੱਲ ਕਨੇਡਾ ਵਾਲੇ, ਪ੍ਰਮਜੀਤ ਸਿੰਘ ਸੁਪਰਡੈਂਟ, ਸੁਖਵੰਤ ਸਿੰਘ ਬੰਟੀ ਮੋਗਾ ਡਿਪਟੀ ਮੇਅਰ ਅਸ਼ੋਕ ਧਮੀਜਾ, ਮਨਪ੍ਰੀਤ ਸਿੰਘ ਲੰਬੂ , ਐੱਮ.ਸੀ ਕਾਨਪੂਰੀਆ ਅਤੇ ਹੋਰ ਹਾਜ਼ਰ ਸਨ।
