ਜਗਰਾਉਂ , 11 ਨਵੰਬਰ (ਪ੍ਰਤਾਪ ਸਿੰਘ): ਇਲਾਕੇ ਦੀ ਨਿਰੋਲ ਧਾਰਮਿਕ ਜਥੇਬੰਦੀ ਗੁਰਮਤ ਨਾਮ ਸੇਵਾ ਸੁਸਾਇਟੀ ਵੱਲੋਂ ਆਪਣੇ ਸੇਵਾ ਕਰਨ ਦੇ ਪੱਚੀ ਸਾਲ ਪੂਰੇ ਹੋਣ ਤੇ ਸ਼ੁਕਰਾਨਾ ਸਮਾਗਮ ਅਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਤੇ ਸੁਸਾਇਟੀ ਦੇ ਪੱਚੀ ਸਾਲ ਸੇਵਾ ਕਰਨ ਦੇ ਪੂਰੇ ਹੋਣ ਤੇ 13 ਨਵੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਭਜਨਗੜ੍ਹ ਸਾਹਿਬ ਮੋਤੀ ਬਾਗ ਵਿਖੇ ਸਵੇਰੇ 6 ਵਜੇ ਤੋਂ ਦੁਪਹਿਰ 2 ਵਜੇ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪ੍ਰਸਿੱਧ ਕੀਰਤਨੀਏ ਗੁਰੂ ਜੱਸ ਸਰਵਣ ਕਰਾਉਣਗੇ। ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਸਰਪ੍ਰਸਤ ਭਾਈ ਲਛਮਣ ਸਿੰਘ, ਪ੍ਰਧਾਨ ਰਜਿੰਦਰਪਾਲ ਸਿੰਘ ਮੱਕੜ, ਸੁਖਵਿੰਦਰ ਸਿੰਘ ਸਕੱਤਰ ਤੇ ਸੁਖਵਿੰਦਰ ਸਿੰਘ ਭਸੀਨ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਗੁਰੂ ਸਾਹਿਬ ਦੇ ਅਸ਼ੀਰਵਾਦ ਸਦਕਾ ਧਾਰਮਕ ਸਮਾਗਮਾਂ ਦੀ ਸੇਵਾ ਕਰਦਿਆਂ ਪੱਚੀ ਸਾਲ ਹੋ ਚੁੱਕੇ ਹਨ ਇਸ ਲਈ ਗੁਰੂ ਸਾਹਿਬ ਦਾ ਕੋਟਨ ਕੋਟ ਧੰਨਵਾਦ ਕਰਨ ਲਈ ਤੇਰਾਂ ਨਵੰਬਰ ਨੂੰ ਸ਼ੁਕਰਾਨਾ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਮੁਕੰਮਲ ਹਨ। ਇਸ ਮੌਕੇ ਪ੍ਰਸਿੱਧ ਰਾਗੀ ਭਾਈ ਦਵਿੰਦਰ ਸਿੰਘ ਜੀ, ਭਾਈ ਇੰਦਰਜੀਤ ਸਿੰਘ ਜਲਾਲਪੁਰਾ, ਭਾਈ ਮਲਕੀਤ ਸਿੰਘ ਫਗਵਾੜਾ ਅਤੇ ਭਾਈ ਗੁਰ ਨਵਦੀਪ ਸਿੰਘ ਮੁੱਲਾਂਪੁਰ ਅਤੇ ਹੋਰ ਵੀ ਕਈ ਜਥੇ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਾਉਣਗੇ। ਗੁਰੂ ਕੇ ਲੰਗਰ ਅਤੁੱਟ ਵਰਤਗੇ।
