ਲੁਧਿਆਣਾ 17 ਅਕਤੂਬਰ ( ਵਿਕਾਸ ਮਠਾੜੂ, ਮੋਹਿਤ ਜੈਨ) –
ਜਗਦੇਵ ਕਲਾਂ(ਅੰਮ੍ਰਿਤਸਰ) ਤੋਂ ਦੇਸ਼ ਵੰਡ ਵੇਲੇ ਪਰਿਵਾਰ ‘ਚੋਂ ਲਾਹੌਰ ਵੱਸਦੇ ਬੁਲੰਦ ਸ਼ਾਇਰ ਬਾਬਾ ਨਜਮੀ ਨੂੰ ਕੱਲ੍ਹ ਦਿਲ -ਦੌਰੇ ਕਾਰਨ ਪੰਜਾਬ ਕਾਰਡਿਆਲੋਜੀ ਹਸਪਤਾਲ ਜਾਣਾ ਪਿਆ।
ਆਸਿਫ਼ ਰਜ਼ਾ ਮੁਤਾਬਕ ਹੁਣ ਵਾਰਡ ਚ ਆ ਗਏ ਨੇ। ਕੱਲ੍ਹ ਲਾਹੌਰ ਵਿੱਚ ਅਮਰੀਕਾ ਤੋਂ ਆਏ ਪੰਜਾਬੀ ਇਤਿਹਾਸਕਾਰ ਤੇ ਅਣਖ਼ੀਲਾ ਧਰਤੀ ਪੁੱਤਰ ਦੁੱਲਾ ਭੱਟੀ ਦੇ ਲੇਖਕ ਧਰਮ ਸਿੰਘ ਗੋਰਾਇਆ ਦੇ ਸੁਆਗਤੀ ਸਮਾਗਮ ਦੀ ਪ੍ਰਧਾਨਗੀ ਵੀ ਬਾਬਾ ਨਜਮੀ ਜੀ ਨੇ ਕਰਨੀ ਸੀ ਪਰ ਹੁਣ ਇਸ ਸਮਾਗਮ ਦੀ ਥਾਂ ਸਃ ਧਰਮ ਸਿੰਘ ਗੋਰਾਇਆ ਦੀ ਭਾਰਤ ਵਾਪਸੀ ਵੇਲੇ ਅਗਲੇ ਹਫ਼ਤੇ ਇਹ ਸਮਾਗਮ ਕਰਵਾਇਆ ਜਾਵੇਗਾ। ਇਸ ਸਮਾਗਮ ਨੂੰ ਵੀ ਬਾਬਾ ਜੀ ਨੇ ਖ਼ੁਦ ਦਿਲਚਸਪੀ ਲੈ ਕੇ ਉਲੀਕਿਆ ਸੀ। ਇਸ ਸਮਾਗਮ ਵਿੱਚ ਬਾਬਾ ਨਜਮੀ ਨੇ ਇਸ ਪੁਸਤਕ ਦਾ ਗੁਰਮੁਖੀ ਤੇ ਸ਼ਾਹਮੁਖੀ ਐਡੀਸ਼ਨ ਰਿਲੀਜ਼ ਕਰਨਾ ਸੀ। ਦੁਆ ਕਰੋ ਕਿ ਅਗਲੇ ਹਫ਼ਤੇ ਇਹ ਕਾਰਜ ਉਹੀ ਆਪ ਕਰਨ।ਅਸੀਂ ਤਾਂ ਏਧਰ ਜਲੰਧਰ ਵਿਖੇ ਗਦਰੀ ਬਾਬਿਆਂ ਦੇ ਮੇਲੇ ਤੇ ਉਡੀਕ ਰਹੇ ਸਾਂ।ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਬਾਬਾ ਨਜਮੀ ਦੇ ਸਨੇਹੀ ਗੁਰਭਜਨ ਗਿੱਲ ਤੇ ਮਿੱਤਰਾਂ ਨੇ ਬਾਬਾ ਜੀ ਲਈ ਸ਼ੁਭ ਕਾਮਨਾਵਾਂ ਭੇਜੀਆਂ ਹਨ।