ਕਲਾਨੌਰ,24 ਮਈ (ਰਾਜੇਸ਼ ਜੈਨ – ਭਗਵਾਨ ਭੰਗੂ) : ਸ਼ੁੱਕਰਵਾਰ ਨੂੰ ਦੀਨਾ ਨਗਰ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਣ ਰੈਲੀ ਵਿੱਚ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਪਿਛਲੇ ਦਿਨੀ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਰਵੀਕਰਨ ਸਿੰਘ ਕਾਹਲੋ ਦੀ ਅਗਵਾਈ ਹੇਠ 170 ਦੇ ਕਰੀਬ ਗੱਡੀਆਂ ਦਾ ਕਾਫਲਾ ਕਲਾਨੌਰ ਦੇ ਨੈਸ਼ਨਲ ਹਾਈਵੇ 354 ਤੋਂ ਰਵਾਨਾ ਹੋਇਆ। ਇਸ ਮੌਕੇ ਤੇ ਸੈਂਕੜੇ ਵਰਕਰਾਂ ਵੱਲੋਂ ਮੋਦੀ ਸਰਕਾਰ ਦੇ ਹੱਕ ਵਿੱਚ ਨਾਅਰੇ ਗੂੰਜਏ। ਇਸ ਮੌਕੇ ਤੇ ਰਵੀਕਰਨ ਸਿੰਘ ਕਾਹਲੋ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਰਦਾਸਪੁਰ ਫੇਰੀ ਨੂੰ ਲੈ ਕੇ ਜ਼ਿਲਾ ਗੁਰਦਾਸਪੁਰ ਤੇ ਖ਼ਾਸ ਕਰਕੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ ਭਾਰੀ ਉਤਸਾਹ ਹੈ।ਕਾਹਲੋਂ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੇ ਖੋਲਿਆਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੇਣ ਹੈ। ਉਹਨਾਂ ਕਿਹਾ ਕਿ ਦੇਸ਼ ਦਾ ਬਟਵਾਰਾ ਹੋਣ ਦੇ 72 ਸਾਲ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਇਤਿਹਾਸਿਕ ਫੈਸਲਾ ਲੈਂਦਿਆਂ ਹੋਇਆਂ ਕਰਤਾਰਪੁਰ ਕੋਰੀਡੋਰ ਅਤੇ ਸ਼੍ਰੀ ਕਰਤਾਰਪੁਰ ਪੈਸੰਜਰ ਟਰਮੀਨਲ ਤੇ ਅਰਬਾਂ ਰੁਪਏ ਖਰਚ ਕਰਕੇ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਨਾਨਕ ਨਾਮ ਲੇਵਾ ਸੰਗਤਾਂ ਦੀ ਝੋਲੀ ਵਿੱਚ ਪਾਇਆ ਸੀ। ਇਸ ਮੌਕੇ ਤੇ ਕਾਹਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨ ਸਦਕਾਂ ਡੇਰਾ ਬਾਬਾ ਨਾਨਕ ਨੂੰ ਪ੍ਰਵੇਸ਼ ਕਰਨ ਵਾਲਾ ਨੈਸ਼ਨਲ ਹਾਈਵੇ 354 ਦਾ ਨਿਰਮਾਣ ਕਰਨ ਤੋਂ ਇਲਾਵਾ ਰਈਆ, ਬਿਆਸ, ਬਟਾਲਾ, ਡੇਰਾ ਬਾਬਾ ਨਾਨਕ ਚਾਰ ਮਾਰਗ ਦਾ ਨਿਰਮਾਣ ਜੋਰਾਂ ਤੇ ਹੈ ਇਸ ਤੋਂ ਇਲਾਵਾ ਭਾਰਤ ਸਰਕਾਰ ਵੱਲੋਂ ਰਾਵੀ ਦਰਿਆ ਤੇ ਬਣਾਇਆ ਕਸ਼ੋਵਾਲ ਬ੍ਰਿਜ ਆਦਿ ਵੱਡੇ ਵੱਡੇ ਪ੍ਰੋਜੈਕਟ ਭਾਜਪਾ ਸਰਕਾਰ ਦੀ ਦੇਣ ਹਨ।ਇਸ ਮੌਕੇ ਤੇ ਰਵੀਕਰਨ ਸਿੰਘ ਕਾਹਲੋ ਨੇ ਕਿਹਾ ਕਿ ਤੀਸਰੀ ਵਾਰ ਭਾਜਪਾ ਦੀ ਸਰਕਾਰ ਬਣਾਉਣ ਲਈ ਦੇਸ਼ਵਾਸੀ ਉਤਾਵਲੇ ਹਨ। ਉਹਨਾਂ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਆਉਣ ਤੇ ਪੰਜਾਬ ਅਤੇ ਦੇਸ਼ ਦਾ ਚੌਹ ਮੁਖੀ ਵਿਕਾਸ ਹੋਵੇਗਾ। ਇਸ ਮੌਕੇ ਤੇ ਨਰਿੰਦਰ ਵਿੱਜ ਨੀਤੀ, ਗਗਨਦੀਪ ਸਿੰਘ ਗੱਗੂ, ਹਰਮਨਜੀਤ ਸਿੰਘ ਗੁਰਾਇਆ, ਅਸ਼ੋਕ ਕੋਹਲੀ, ਕੇਵਲ ਕ੍ਰਿਸ਼ਨ, ਅਸਮਨੀ ਮਹਾਜਨ, ਬਿੱਲਾ ਮਹਾਜਨ, ਜਤਿੰਦਰ ਕਾਲੀਆ, ਨਿਰਮਲ ਸਿੰਘ , ਪਵਨ ਕੁਮਾਰ ਦੇਹਰ, ਸੰਦੀਪ ਸਿੰਘ ਮਸਤਕੋਟ, ਗੁਰਦੇਵ ਸਿੰਘ ਰੀਹਮਾਵਾਦ, ਕਸ਼ਮੀਰ ਸਿੰਘ, ਗੁਰਵਿੰਦਰ ਸਿੰਘ, ਸੁਖਬੀਰ ਸਿੰਘ ,ਕਾਬਲ ਸਿੰਘ, ਗੁਰਵਿੰਦਰ ਸਿੰਘ ਭੰਗਵਾਂ ਸਾਰੇ ਵਾਸੀ ਪਿੰਡ ਭੰਗਵਾਂ, ਜਨਕ ਰਾਜ ਖੁੱਲਰ, ਅਮਨਦੀਪ ਸਿੰਘ, ਯੁਵਰਾਜ ਸਿੰਘ, ਬਲਜੀਤ ਸਿੰਘ ,ਪ੍ਰਭਜੋਤ ਸਿੰਘ, ਕਾਲਾ ਸ਼ੋਈ, ਅੰਮ੍ਰਿਤ ਪਾਲ ਸਿੰਘ ਸਾਰੇ ਵਾਸੀ ਮਸਤਕੋਟ, ਤਰਸੇਮ ਲਾਲ, ਬਿੱਲਾ ਮਸੀਹ, ਦਲੇਰ ਸਿੰਘ, ਅਮਨਦੀਪ ਸਿੰਘ , ਤਰਲੋਕ ਸਿੰਘ, ਆਸ਼ੂ, ਪ੍ਰਦੀਪ ਬਲਹੋਤਰਾ , ਮਨੀਸ਼ ਅਗਰਵਾਲ ਆਦ ਭਾਜਪਾ ਵਰਕਰ ਮੌਜੂਦ ਸਨ।