ਖੰਨਾ,24 ਮਈ (ਰਾਜਨ ਜੈਨ – ਸੰਜੀਵ) : ਬੁੱਧ ਪੂਰਨਿਮਾ ਦਾ ਤਿਉਹਾਰ ਗਲਵੱਢੀ ‘ਚ ਸਥਿਤ ਸਿੱਧ ਆਸ਼ਰਮ ਸ਼ਿਵ ਸ਼ਕਤੀ ਗਿਆਨ ਬੋਧ ਵਿਹਾਰ ‘ਚ ਸ਼ਰਧਾ ਭਾਵ ਨਾਲ ਮਨਾਇਆ ਗਿਆ। ਸਵੇਰੇ 5 ਵਜੇ ਤੋਂ ਹੀ ਬੋਧ ਵਿਹਾਰ ‘ਚ ਪੀਲੇ ਰੰਗ ਦੇ ਕੱਪੜੇ ਪਾ ਕੇ ਬੋਧ ਵਿਹਾਰ ਦੇ ਸਾਧਕਾਂ ਨੇ ਬੁੱਧ ਵੰਦਨਾ ਦਾ ਜਾਪ ਕਰਦੇ ਹੋਏ ਸ਼ੁੱਭ ਗੀਤ ਗਾਏ ਗਏ। ਭਗਵਾਨ ਬੁੱਧ ਦੀ ਵਿਸ਼ਾਲ ਮੂਰਤੀ ਸਿੱਧ ਸਾਧਕਾਂ ਦੁਆਰਾ ਇਸ਼ਨਾਨ ਕਰਵਾਇਆ ਗਿਆ। ਉਪਰੰਤ ਭਗਵਾਨ ਬੁੱਧ ਦਾ ਗੁਣਗਾਨ ਕਰਕੇ ਆਰਤੀ ਕੀਤੀ ਗਈ।ਸ਼ਰਧਾਲੂਆਂ ਨੇ ਸਿੱਧ ਬੁੱਧ ਮੰਦਿਰ ‘ਚ ਸਥਿਤ ਮਨੀ ਚੱਕਰ ਨੂੰ ਘੁੰਮਾ ਕੇ ਧਾਮ ਚੱਕਰ ਨੂੰ ਚਲਦਾ ਰੱਖਣ ਦਾ ਅਹਿਦ ਲਿਆ। ਅਖੀਰ ਚ ਸ਼ਿਵ ਸ਼ਕਤੀ ਗਿਆਨ ਬੋਧ ਵਿਹਾਰ ਦੇ ਸਿੱਧ ਗੁਰੂ ਸੁਆਮੀ ਨਾਨਕ ਵੱਲੋਂ ਆਈ ਹੋਈ ਸਾਰੀ ਸੰਗਤ ਨੂੰ ਵਿਸ਼ੇਸ਼ ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਕਿ ਹੁਣ ਵੀ ਸਮਾਂ ਹੈ। ਕਿ ਅਸੀਂ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਨੂੰ ਸਮਝੀਏ ਤੇ ਇਸ ਕੁਦਰਤ ਪ੍ਰਤੀ ਆਪਣਾ ਫਰਜ਼ ਸਮਝੀਏ। ਇਸ ਮੌਕੇ ਸਿੱਧ ਸੇਵਾ ਸੰਮਤੀ ਦੇ ਸਮੂਹ ਮੈਂਬਰ ਤੇ ਸਿੱਧ ਆਸ਼ਰਮ ਦੇ ਸਮੂਹ ਪਤਵੰਤੇ ਵੀ ਹਾਜ਼ਰ ਸਨ।