ਰਾਏਕੋਟ,21 ਅਗਸਤ (ਰਾਜੇਸ਼ ਜੈਨ): ਪਿੰਡ ਅੱਚਰਵਾਲ ਵਿਖੇ ਸ਼ਹੀਦ ਕਾਮਰੇਡ ਅਮਰ ਸਿੰਘ ਤੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦਾ ਬਰਸੀ ਸਮਾਗਮ ਕਰਵਾਉਣ ਸਬੰਧੀ ਮੀਟਿੰਗ ਹੋਈ। ਇਸ ਦੌਰਾਨ ਬਰਸੀ ਸਮਾਗਮ 12 ਸਤੰਬਰ ਨੂੰ ਮਨਾਉਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਆਗੂਆਂ ਨੇ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ 12 ਸਤੰਬਰ ਨੂੰ ਸਾਬਕਾ ਸਰਪੰਚ ਸ਼ਹੀਦ ਕਾਮਰੇਡ ਅਮਰ ਸਿੰਘ ਅੱਚਰਵਾਲ ਦੀ 31ਵੀਂ ਬਰਸੀ ਤੇ ਸ਼ਹੀਦਾਂ ਦੇ ਸਮਾਗਮ ਤੇ ਸ਼ਰਧਾਂਜਲੀਆਂ ਸਮਾਗਮ ‘ਚ ਵੱਡੀ ਗਿਣਤੀ ਪਿੰਡ ਅੱਚਰਵਾਲ ਵਿਖੇ ਪੁੱਜਿਆ ਜਾਵੇ।ਇਸ ਮੌਕੇ ਪ੍ਰਧਾਨ ਚਮਕੌਰ ਸਿੰਘ ਗਿੱਲ, ਗੁਰਚਰਨ ਸਿੰਘ, ਮਾਸਟਰ ਮਹਿੰਦਰ ਸਿੰਘ ਅੱਚਰਵਾਲ, ਸਾਧੂ ਸਿੰਘ ਅੱਚਰਵਾਲ, ਬਿੱਟੂ ਸਿੰਘ, ਅਰਸ਼ਦੀਪ ਸਿੰਘ ਗਿੱਲ, ਸੰਦੀਪ ਸਿੰਘ ਗਿੱਲ, ਬਲਵਿੰਦਰ ਸਿੰਘ ਗਿੱਲ, ਹਰਜਿੰਦਰ ਸਿੰਘ ਗਿੱਲ, ਦਰਸਨ ਸਿੰਘ ਗਿੱਲ, ਜੱਸਾ ਸਿੰਘ ਫੌਜੀ, ਦਰਸ਼ਨ ਸਿੰਘ ਰਾਏ, ਪਿਆਰਾ ਸਿੰਘ ਮੰਡੇਰ, ਮਹਿੰਦਰ ਸਿੰਘ, ਵੀਰ ਸਿੰਘ, ਮੰਗਤ ਸਿੰਘ, ਹਰਬੰਸ ਕੌਰ ਤੇ ਆਦਿ ਹਾਜ਼ਰ ਸਨ।