Home Punjab ਅਕਾਲੀ ਆਗੂ ਰਾਜ ਕੁਮਾਰ ਗੁਪਤਾ ਸਮੇਤ ਕਈਆਂ ਨੇ ਫੜਿਆ ਭਾਜਪਾ ਦਾ ਪੱਲਾ

ਅਕਾਲੀ ਆਗੂ ਰਾਜ ਕੁਮਾਰ ਗੁਪਤਾ ਸਮੇਤ ਕਈਆਂ ਨੇ ਫੜਿਆ ਭਾਜਪਾ ਦਾ ਪੱਲਾ

22
0


“ਸੁਨੀਲ ਜਾਖੜ ਤੇ ਹੋਰਾਂ ਨੇ ਪਾਰਟੀ ‘ਚ ਸ਼ਾਮਲ ਹੋਣ ‘ਤੇ ਕੀਤਾ ਸਵਾਗਤ”
ਚੰਡੀਗੜ੍ਹ,25 ਮਈ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ‘ਗੁਰਦਾਸਪੁਰ ਚ ਇਕ ਦਿਨ ਪਹਿਲਾਂ ਹੋਈ ਪ੍ਰਧਾਨ ਮੰਤਰੀ ਮੋਦੀ ਦੀ ਇਤਿਹਾਸਕ ਰੈਲੀ ਨਾਲ ਮਾਝੇ ਚ ਚੱਲੀ ‌ਸਿਆਸੀ ਹਨੇਰੀ ਚ ਵਿਰੋਧੀ ਸਿਆਸੀ ਦਲ ਤੀਲਿਆਂ ਵਾਂਗ ਉੱਡ ਗਏ ਹਨ। ਇਸ ਹਨੇਰੀ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸਿਆਸੀ ਆਗੂਆਂ ਦਾ ਭਾਜਪਾ ਚ ਸ਼ਾਮਲ ਹੋਣ ਦਾ ਸਿਲਸਿਲਾ ਹੋਰ ਤੇਜ਼ ਕਰ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸਾਬਕਾ ਪ੍ਰਧਾਨ ਮਿਊਂਸਪਲ ਕਮੇਟੀ ਸੁਜਾਨਪੁਰ ਰਾਜ ਕੁਮਾਰ ਗੁਪਤਾ ਤੇ ਹੋਰ ਆਗੂਆਂ ਨੂੰ ਭਾਜਪਾ ਚ ਸ਼ਾਮਲ ਕਰਨ ਮੌਕੇ ਕੀਤਾ।ਯਾਦ ਰਹੇ ਕਿ ਰਾਜ ਕੁਮਾਰ ਗੁਪਤਾ ਦੀਨਾ ਨਗਰ ਇਲਾਕੇ ਦਾ ਵੱਡਾ ਸਿਆਸੀ ਚਿਹਰਾ ਹਨ ਤੇ ਉਹ ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ 2022 ਦੀਆਂ ਵਿਧਾਨ ਸਭਾ ਚੋਣਾਂ ਵੀ ਲੜ ਚੁੱਕੇ ਹਨ।ਵੱਖ-ਵੱਖ ਸਿਆਸੀ ਆਗੂਆਂ ਦੀ ਭਾਜਪਾ ‘ਚ ਸ਼ਮੂਲੀਅਤ ਕਰਨ ਮੌਕੇ ਸੂਬਾ ਪ੍ਰਧਾਨ ਸੁਨੀਲ ਜਾਖੜ ਨਾਲ ਜ਼ਿਲ੍ਹਾ ਪ੍ਰਧਾਨ ਭਾਜਪਾ ਪਠਾਨਕੋਟ ਵਿਜੇ ਸ਼ਰਮਾ, ਜ਼ਿਲ੍ਹਾ ਜਨਰਲ ਸਕੱਤਰ ਸੁਰੇਸ਼ ਸ਼ਰਮਾ, ਸੂਬਾ ਮੀਡੀਆ ਮੁਖੀ ਭਾਜਪਾ ਪੰਜਾਬ ਵਿਨਿਤ ਜੋਸ਼ੀ ਆਦਿ ਵੀ ਮੌਜੂਦ ਸਨ।ਇਸ ਮੌਕੇ ਸੂਬਾ ਪ੍ਰਧਾਨ ਜਾਖੜ ਨੇ ਕਿਹਾ ਕਿ ‌ਪੀਐਮ ਮੋਦੀ ਦੇ ਵਿਕਾਸ ਮਾਡਲ ਤੋਂ ਪ੍ਰਭਾਵਿਤ ਹੋ ਕੇ ਰਾਜ ਕੁਮਾਰ ਗੁਪਤਾ ਸਮੇਤ ਠਾਕੁਰ ਖਜੂਰ ਸਿੰਘ, ਸੁਭਾਸ਼ ਚੰਦਰ, ਠਾਕੁਰ ਕਰਨ ਸਿੰਘ, ਠਾਕੁਰ ਕਮਲ ਸਿੰਘ, ਸਰਦਾਰ ਪ੍ਰੇਮ ਸਿੰਘ, ਰਾਜੇਂਦਰ ਸ਼ਰਮਾ, ਦੀਪਕ ਸ਼ਰਮਾ, ਵਿਪਨ ਮਹਾਜਨ, ਅਨਿਲ ਮਹਾਜਨ, ਵਿਕਰਮ ਭੰਡਾਰੀ, ਪ੍ਰਧਾਨ ਬੋਧਰਾਜ, ਗੌਰਵ ਕਸ਼ਯਪ, ਵਰੁਣ ਧੀਮਾਨ, ਡਾ. ਰਾਹੁਲ ਪੁਰੀ, ਗਗਨਦੀਪ, ਸੰਨੀ ਕਸ਼ਿਸ਼, ਅੰਕਿਤ ਮਹਿਰਾ, ਪਾਰਸ ਸ਼ਰਮਾ, ਯੁਵਰਾਜ ਸ਼ਰਮਾ ਤੇ ਰਾਹੁਲ ਮਹਾਜਨ ਆਦਿ ਆਗੂਆਂ ਨੇ ਭਾਜਪਾ ਦੀ ਅਗਵਾਈ ਕਬੂਲੀ ਹੈ।ਇਸ ਮੌਕੇ ਸੂਬਾ ਪ੍ਰਧਾਨ ਭਾਜਪਾ ਪੰਜਾਬ ਸੁਨੀਲ ਜਾਖੜ ਤੇ ਭਾਜਪਾ ਦੇ ਸੀਨੀਅਰ ਆਗੂਆਂ ਨੇ ‌ਰਾਜ ਕੁਮਾਰ ਗੁਪਤਾ ਤੇ ਹੋਰ ਆਗੂਆਂ ਦੇ ਗਲ਼ਾਂ ਚ ਭਾਜਪਾ ਦਾ ਪਟਕਾ ਪਾ ਕੇ ਉਨ੍ਹਾਂ ਦਾ ਪਾਰਟੀ ਚ ਸਵਾਗਤ ਕੀਤਾ।

LEAVE A REPLY

Please enter your comment!
Please enter your name here