ਜਗਰਾਉਂ, 7 ਮਈ ( ਭਗਵਾਨ ਭੰਗੂ)-ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਜਗਰਾਉਂ ਵਿਖੇ ਮਹਾਨ ਰਾਸ਼ਟਰੀ ਗਾਨ ਦੇ ਰਚਨਹਾਰ ਰਵਿੰਦਰ ਨਾਥ ਟੈਗੋਰ ਜਯੰਤੀ ਦੇ ਤਹਿਤ ਕਰਵਾਈ ਗਈ ਸੁਲੇਖ ਪ੍ਰਤਿਯੋਗਿਤਾ। ਅਧਿਆਪਕਾ ਮੀਨੂੰ ਰਾਣੀ ਨੇ ਰਵਿੰਦਰ ਨਾਥ ਟੈਗੋਰ ਜਯੰਤੀ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਰਵਿੰਦਰ ਨਾਥ ਟੈਗੋਰ ਦਾ ਜਨਮ ਭਾਰਤ ਦੇ ਕਲਕੱਤਾ ਵਿੱਚ 7 ਮਈ,1961ਨੂੰ ਦਵਿੰਦਰ ਨਾਥ ਟੈਗੋਰ ਅਤੇ ਸ਼ਾਰਦਾ ਦੇਵੀ ਦੇ ਘਰ ਹੋਇਆ ਸੀ। ਆਪ ਇੱਕ ਮਹਾਨ ਕਵੀ ਹੋਣ ਦੇ ਨਾਲ-ਨਾਲ ਦਰਸ਼ਨ ਸ਼ਾਸਤਰੀ, ਚਿੱਤਰਕਾਰ ਤੇ ਇੱਕ ਮਹਾਨ ਦੇਸ਼ ਭਗਤ ਸੀ, ਜਿਨ੍ਹਾਂ ਨੇ ਸਾਡੇ ਦੇਸ਼ ਦੇ ਰਾਸ਼ਟਰੀ ਗਾਨ ਜਨ-ਗਣ- ਮਨ ਦੀ ਰਚਨਾ ਕੀਤੀ ਸੀ। 1913 ਵਿੱਚ ਆਪ ਨੂੰ ਗੀਤਾਂਜਲੀ ਨਾਮਕ ਕਿਤਾਬ ਦੇ ਲੇਖਨ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਨਾਲ ਹੀ ਸੁਲੇਖ ਪ੍ਰਤੀਯੋਗਿਤਾ ਵਿਚ ਜਮਾਤ ਤੀਸਰੀ ਤੋਂ ਪੰਜਵੀਂ ਤੱਕ ਅੰਗਰੇਜ਼ੀ ਵਿੱਚ ਸੁਲੇਖ ਕਰਵਾਇਆ ਗਿਆ।ਜਮਾਤ ਛੇਵੀਂ ਤੋਂ ਅੱਠਵੀਂ ਤੱਕ ਪੰਜਾਬੀ ਭਾਸ਼ਾ ਵਿੱਚ ਸੁਲੇਖ ਅਤੇ ਜਮਾਤ ਨੌਵੀਂ ਤੋਂ ਬਾਰ੍ਹਵੀਂ ਤੱਕ ਹਿੰਦੀ ਭਾਸ਼ਾ ਵਿੱਚ ਸੁਲੇਖ ਪ੍ਰਤੀਯੋਗਤਾ ਕਰਵਾਈ ਗਈ ,ਜਿਸ ਵਿੱਚ ਸਾਰੇ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ।
ਨਤੀਜੇ ਵਜੋਂ ਸੁਲੇਖ ਪ੍ਰਤੀਯੋਗਤਾ ਵਿੱਚੋਂ ਜਮਾਤ ਤੀਸਰੀ ਤੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ ਵਿੱਚੋਂ ਜਮਾਤ ਤੀਸਰੀ ਵਿੱਚੋਂ ਗੁਰਲੀਨ ਕੌਰ ਨੇ ਪਹਿਲਾ ਸਥਾਨ, ਜਮਾਤ ਚੌਥੀ ਦੀ ਵਿਦਿਆਰਥਣ ਪ੍ਰੇਰਨਾ ਨੇ ਦੂਸਰਾ ਸਥਾਨ ਅਤੇ ਜਮਾਤ ਚੌਥੀ ਵਿੱਚੋਂ ਏਕਮ ਸਿੰਘ ਨੇ ਤੀਸਰਾ , ਜਮਾਤ ਪੰਜਵੀਂ ਵਿੱਚੋਂ ਏਕਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।ਜਮਾਤ ਛੇਵੀਂ ਤੋਂ ਅੱਠਵੀਂ ਤੱਕ ਦੇ ਹੋਏ ਪੰਜਾਬੀ ਮੁਕਾਬਲਿਆਂ ਵਿਚੋਂ ਤਮੰਨਾ (ਅੱਠਵੀਂ )ਪਹਿਲਾ ਸਥਾਨ ,ਡਿੰਪੀ (ਅੱਠਵੀਂ)ਨੇ ਦੂਸਰਾ ਸਥਾਨ ਅਤੇ ਦੀਆ( ਸੱਤਵੀਂ), ਇਸ਼ਾ (ਅੱਠਵੀਂ )ਨੇ ਤੀਸਰਾ ਸਥਾਨ ਪ੍ਰਾਪਤ ਕੀਤੇ ।ਜਮਾਤ 9ਵੀਂ ਤੋਂ 12ਵੀਂ ਤੱਕ ਦੇ ਹੋਏ ਹਿੰਦੀ ਸੁਲੇਖ ਮੁਕਾਬਲਿਆਂ ਵਿਚੋਂ ਜਮਾਤ 10ਵੀਂ ਦੀ ਵਿਦਿਆਰਥਣ ਨੂਰ ਸਬਾ ਨੇ ਪਹਿਲਾ ਸਥਾਨ ,ਬਾਰ੍ਹਵੀਂ ਜਮਾਤ ਦੀ ਕੋਮਲਪ੍ਰੀਤ ਨੇ ਦੂਸਰਾ ਸਥਾਨ ਅਤੇ ਲਕਸ਼ (ਬਾਰ੍ਹਵੀ) ਨੇ ਤੀਸਰਾ ਸਥਾਨ ਪ੍ਰਾਪਤ ਕੀਤੇ ।ਇਸ ਮੌਕੇ ਤੇ ਪ੍ਰਿੰਸੀਪਲ ਨੀਲੂ ਨਰੂਲਾ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਕੂਲ ਵਿਖੇ ਅਜਿਹੀਆਂ ਗਤੀਵਿਧੀਆਂ ਦਾ ਆਯੋਜਨ ਕਰਨ ਨਾਲ ਬੱਚਿਆਂ ਦੀ ਲਿਖਾਵਟ ਵਿਚ ਮੁਹਾਰਤ ਹਾਸਿਲ ਕਰਨ ਦੇ ਉਦੇਸ਼ ਤੋਂ ਹੈ ਤਾਂ ਜੋ ਬੱਚਿਆਂ ਵਿੱਚ ਭਾਸ਼ਾ ਲਿਖਣ ਦਾ ਹੁਨਰ ਪੈਦਾ ਕੀਤਾ ਜਾ ਸਕੇ ।ਅੰਤ ਵਿੱਚ ਜੇਤੂ ਬੱਚਿਆਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।