ਅੰਮ੍ਰਿਤਸਰ (ਭਗਵਾਨ ਭੰਗੂ-ਲਿਕੇਸ ਸ਼ਰਮਾ ) ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਚੋਣ ਰੈਲੀ ਦੌਰਾਨ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਲਈ ਵੋਟਾਂ ਮੰਗੀਆਂ। ਇਸ ਮੌਕੇ ਉਹ ਮੋਦੀ ਸਰਕਾਰ ‘ਤੇ ਜੰਮ ਕੇ ਵਰ੍ਹੇ। ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਪੰਜਾਬ ਦਾ ਮੂਡ ਦੇਸ਼ ਦਾ ਮਿਜ਼ਾਜ ਬਣਾਉਂਦਾ ਹੈ। ਇਸ ਵਾਰ ਮੋਦੀ ਅਤੇ ਭਾਜਪਾ ਨੇਤਾ ਸੰਵਿਧਾਨ ‘ਤੇ ਹਮਲਾ ਕਰ ਰਹੇ ਹਨ। ਉਹ ਕਹਿ ਰਹੇ ਹਨ ਕਿ ਜੇਕਰ ਉਹ ਚੋਣ ਜਿੱਤ ਗਏ ਤਾਂ ਸੰਵਿਧਾਨ ਨੂੰ ਖਤਮ ਕਰ ਦੇਣਗੇ। ਸੰਵਿਧਾਨ ਕੋਈ ਕਿਤਾਬ ਨਹੀਂ, ਹਜ਼ਾਰਾਂ ਸਾਲ ਪੁਰਾਣੀ ਸੋਚ ਹੈ। ਬਾਬਾ ਨਾਨਕ ਜੀ ਦੀ ਸੋਚ ‘ਤੇ ਝਾਤ ਮਾਰੀਏ ਤਾਂ ਇਹ ਸੋਚ ਸੰਵਿਧਾਨ ਵਿੱਚ ਹੈ। ਅੱਜ ਭਾਜਪਾ ਵਾਲੇ ਕਹਿ ਰਹੇ ਹਨ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੀ ਸੰਵਿਧਾਨ ਦੀ ਸੋਚ ਨੂੰ ਖਤਮ ਕਰ ਦੇਵਾਂਗੇ। ਉਨ੍ਹਾਂ ਕਿਹਾ ਕਿ ਦੋ ਵਿਚਾਰਧਾਰਾਵਾਂ ਵਿਚਾਲੇ ਚੋਣਾਂ, ਕਾਂਗਰਸ ਤੀਸਰੇ ਅੰਬੇਡਕਰ ਦੇ ਸੰਵਿਧਾਨ ਨੂੰ ਬਚਾਉਣਾ ਚਾਹੁੰਦੀ ਹੈ। ਬੀਜੇਪੀ ਅੰਬੇਡਕਰ ਜੀ ਦੀ ਸੋਚ ‘ਤੇ ਹਮਲਾ ਕਰ ਰਹੀ ਹੈ। ਮੋਦੀ ਨੇ ਕਿਸਾਨਾਂ ਲਈ ਕੁਝ ਨਹੀਂ ਕੀਤਾ, ਸਗੋਂ ਹਮਲਾ ਕੀਤਾ।ਕਿਸਾਨਾਂ ਨੂੰ ਅੱਤਵਾਦੀ ਕਿਹਾ, ਅਸੀਂ ਉਨ੍ਹਾਂ ਨੂੰ ਮਾਫ਼ ਨਹੀਂ ਕਰ ਸਕਦੇ। ਅਡਾਨੀ ਦਾ ਕਰਜ਼ਾ ਮਾਫ਼ ਹੋਇਆ ਪਰ ਕਿਸਾਨਾਂ ਦਾ ਨਹੀਂ।ਉਨ੍ਹਾਂ ਕਿਹਾ ਕਿ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਮਾਰਚ ਦੌਰਾਨ ਕਿਸਾਨਾਂ ਨੇ ਉਸ ਨੂੰ ਕਿਹਾ ਕਿ ਅਸੀਂ ਮੋਦੀ ਨੂੰ ਚੁਣ ਕੇ ਗਲਤੀ ਕੀਤੀ ਹੈ। ਜੋ ਸਾਡਾ ਕਰਜ਼ਾ ਮਾਫ਼ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਹਰ ਚੀਜ਼ ਦੀ MRP ਐ ਪਰ ਸਾਡੀ ਫਸਲ ਦੀ ਨਹੀਂ।
ਉਨ੍ਹਾਂ ਕਿਹਾ ਕਿ ਯੂਪੀ ਸਰਕਾਰ ਦੀ ਤਰਜ਼ ‘ਤੇ ਕਾਂਗਰਸ ਸਰਕਾਰ ਕਿਸਾਨਾਂ ਦਾ ਕਰਜ਼ਾ ਮਾਫ਼ ਕਰੇਗੀ। ਸਰਕਾਰ MSP ਦੀ ਗਾਰੰਟੀ ਦੇਵੇਗੀ। ਮੋਦੀ ਦੀ ਬੀਮਾ ਯੋਜਨਾ ਨੂੰ ਮੁੜ ਤਹਿ ਕਰਾਂਗੇ।
ਉਨ੍ਹਾਂ ਕਿਹਾ ਕਿ ਮੋਦੀ ਨੇ ਅਰਬ ਪਤੀਆਂ ਲਈ ਕੰਮ ਕੀਤਾ ਹੈ। ਮੋਦੀ ਕਹਿੰਦੇ ਹਨ ਕਿ ਰੱਬ ਨੇ ਉਨ੍ਹਾਂ ਨੂੰ ਮਿਸ਼ਨ ‘ਤੇ ਭੇਜਿਆ ਹੈ ਇਹ ਗੱਲ ਅੱਜ ਤੱਕ ਸਭ ਤੋਂ ਵੱਡੇ ਮਹਾਤਮਾ ਨੇ ਨਹੀਂ ਕਹੀ। ਕੀ ਇਹ ਭਾਵਨਾ ਉਨ੍ਹਾਂ ਨੂੰ ਗਲਤ GST ਲਗਾਉਣ ਤੋਂ ਪਹਿਲਾਂ, ਨੋਟਬੰਦੀ ਤੋਂ ਪਹਿਲਾਂ ਨਹੀਂ ਆਈ ਸੀ? ਮੋਦੀ ਨੇ 22 ਲੋਕਾਂ ਨੂੰ ਬਣਾਇਆ ਅਰਬਪਤੀ, ਅਸੀਂ ਕਰੋੜਾਂ ਲੋਕਾਂ ਨੂੰ ਲੱਖਪਤੀ ਬਣਾਵਾਂਗੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ ‘ਤੇ ਮਹਾ ਲਕਸ਼ਮੀ ਯੋਜਨਾ ਦੀ ਸ਼ੁਰੂਆਤ ਕਰਾਂਗੇ ਇਹ ਕੰਮ 4 ਨੂੰ ਸਰਕਾਰ ਬਣਨ ਤੋਂ ਬਾਅਦ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ 4 ਜੁਲਾਈ ਤੋਂ ਹਰ ਔਰਤ ਦੇ ਖਾਤੇ ਵਿੱਚ 8500 ਰੁਪਏ ਜਮ੍ਹਾ ਹੋਣਗੇ। ਅਸੀਂ ਇਸ ਨਾਲ ਗਰੀਬੀ ਨੂੰ ਦੂਰ ਕਰਾਂਗੇ। ਇਸ ਵਿੱਚ ਗਰੀਬ ਅਤੇ ਕਿਸਾਨ ਹੋਣਗੇ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਦੀ ਆਰਥਿਕਤਾ ਦਾ ਨਿਰਮਾਣ ਕਰਾਂਗੇ। ਮਨਰੇਗਾ ਤਹਿਤ ਮਜ਼ਦੂਰਾਂ ਨੂੰ 400 ਰੁਪਏ, ਆਸ਼ਾ ਵਰਕਰਾਂ ਨੂੰ ਦੁੱਗਣਾ ਮਿਹਨਤਾਨਾ ਮਿਲੇਗਾ। ਅਸੀਂ ਖਾਲੀ ਪਈਆਂ 30 ਲੱਖ ਅਸਾਮੀਆਂ ਅਸੀਂ ਭਰਾਂਗੇ।ਉਨ੍ਹਾਂ ਕਿਹਾ ਕਿ ਸਟਾਕ ਮਾਰਕੀਟ ਵਿੱਚ ਆਉਣ ਦਾ ਮੌਕਾ ਹੈ, ਪਰ ਇਹ ਸਹੂਲਤ ਗਰੀਬ ਨੌਜਵਾਨਾਂ ਨੂੰ ਉਪਲਬਧ ਨਹੀਂ ਹੈ, ਇਹ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਾ ਅਧਿਕਾਰ ਪਹਿਲਾਂ ਦਿੱਤਾ ਗਿਆ ਸੀ ਮਨਰੇਗਾ ਤਹਿਤ ਕਰੋੜਾਂ ਲੋਕਾਂ ਨੂੰ ਇਸ ਦਾ ਲਾਭ ਹੋਇਆ।
ਉਨ੍ਹਾਂ ਕਿਹਾ ਕਿ ਤੁਹਾਨੂੰ ਸਰਕਾਰੀ ਹਸਪਤਾਲਾਂ, ਸਰਕਾਰੀ ਕਾਲਜਾਂ, ਯੂਨੀਵਰਸਿਟੀਆਂ ਅਤੇ ਸਰਕਾਰੀ ਦਫਤਰਾਂ ਵਿੱਚ 1 ਸਾਲ ਲਈ ਕੰਮ ਕਰਨ ਦਾ ਅਧਿਕਾਰ ਮਿਲੇਗਾ, ਹਰ ਮਹੀਨੇ 8500 ਰੁਪਏ ਤੁਹਾਡੇ ਬੈਂਕ ਖਾਤੇ ਵਿੱਚ ਜਾਣਗੇ। ਇਸ ਨਾਲ ਭਾਰਤ ਨੂੰ ਵਰਕਫੋਰਸ ਮਿਲੇਗਾ। ਉਨ੍ਹਾਂ ਕਿਹਾ ਕਿ ਨਫਰਤ ਦੇ ਬਜ਼ਾਰ ਵਿੱਚ ਅਸੀਂ ਪਿਆਰ ਦੀ ਦੁਕਾਨ ਖੋਲ੍ਹਣੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਮੈਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਸੇਵਾ ਕੀਤੀ ਤਾਂ ਮੈਨੂੰ ਬਹੁਤ ਸਕੂਨ ਮਿਲਿਆ ਅਤੇ ਮੈਨੂੰ ਇਸ ਸੁੰਦਰ ਧਰਮ ਬਾਰੇ ਪਤਾ ਲੱਗਿਆ। ਉਨ੍ਹਾਂ ਕਿਹਾ ਕਿ ਅਸੀਂ ਅੰਮ੍ਰਿਤਸਰ ਨੂੰ ਗਲੋਬਲ ਸੈਂਟਰ ਬਣਾਵਾਂਗੇ। ਰਾਹੁਲ ਗਾਂਧੀ ਨੇ ਜੈ ਹਿੰਦ ਜੈ ਪੰਜਾਬ ਨਾਲ ਆਪਣਾ ਭਾਸ਼ਣ ਸਮਾਪਤ ਕੀਤਾ।
ਇਸ ਤੋਂ ਪਹਿਲਾਂ ਗੁਰਜੀਤ ਸਿੰਘ ਔਜਲਾ ਨੇ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੂੰ ਕਿਹਾ ਕਿ ਤੁਸੀਂ 4 ਤਰੀਕ ਨੂੰ ਦਿੱਲੀ ਵਿੱਚ ਸਰਕਾਰ ਬਣਾਉਣ ਜਾ ਰਹੇ ਹੋ। ਜੇਕਰ ਸਰਕਾਰ ਬਣੀ ਤਾਂ ਅੰਮ੍ਰਿਤਸਰ ਨੂੰ ਵਿਸ਼ੇਸ਼ ਪੈਕੇਜ ਦਿੱਤਾ ਜਾਵੇ। ਕਾਂਗਰਸ ਸੰਵਿਧਾਨ ਨੂੰ ਕੁਚਲਣ ਵਾਲੀਆਂ ਤਾਕਤਾਂ ਵਿਰੁੱਧ ਇਕਜੁੱਟ ਹੋਈ ਹੈ।
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੀ ਪਛਾਣ ਆਪਣੇ ਫੌਜੀਆਂ ਅਤੇ ਕਿਸਾਨਾਂ ਨਾਲ ਹੁੰਦੀ ਹੈ। ਮੋਦੀ ਨੇ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਖਤਮ ਕੀਤਾ। ਕਿਸਾਨ ਅੰਦੋਲਨ ਦੌਰਾਨ ਦਿੱਲੀ ਵਿੱਚ 750 ਕਿਸਾਨ ਸ਼ਹੀਦ ਹੋਏ। ਸ਼ੰਭੂ ਬਾਰਡਰ ‘ਤੇ ਸ਼ੁਭਕਰਨ ਸ਼ਹੀਦ ਹੋਏ I ਮੋਦੀ ਨੇ ਫ਼ੌਜੀ ਭਰਤੀ ਖਤਮ ਕੀਤੀ। ਸਾਡਾ msp ਖਤਮ ਹੋ ਗਿਆ । ਮੋਦੀ ਦੇ ਪੰਜਾਬ ਆਉਣ ਨਾਲ ਕਿਸਾਨ ਅੰਨ੍ਹੇ ਹੋ ਗਏ | ਹਰ ਜਮਾਤ ਰਾਹੁਲ ਦੇ ਨਾਲ ਹੈ | ਤੁਸੀਂ ਦੇਖੋ, ਤੁਹਾਨੂੰ ਲੀਡਰ ਚਾਹੀਦਾ ਹੈ ਜਾਂ ਬੌਸ? ਉਹ ਬੌਸ ਜੋ ਕਿਸੇ ਨੂੰ ਨਹੀਂ ਮਿਲਦਾ । ਪੰਜਾਬ ਨੇ ਫੈਸਲਾ ਕਰਨਾ ਹੈ ਕਿ ਅਸੀਂ ਕਿਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਹਾਂ। ਬਾਰਡਰ ਵਧਾਰ ਬੰਦ ਕਰਨਾ ਜਾਂ ਖੋਲ੍ਹਣਾ I ਕੇਂਦਰ ਵਿੱਚ ਸਰਕਾਰ ਬਣੀ ਤਾਂ ਸਰਹੱਦੀ ਵਪਾਰ ਖੋਲ੍ਹਿਆ ਜਾਵੇ, ਸਾਨੂੰ MSP ਦਿੱਤਾ ਜਾਵੇ।