ਅਜੀਤਵਾਲ (ਭੰਗੂ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਝਬੇਲਵਾਲੀ ਤੋਂ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਕਿਸਾਨਾਂ ਦੇ ਜੱਥੇ ਵੱਲੋਂ ਕੁਝ ਸਮਾਂ ਅਜੀਤਵਾਲ ਥਾਣਾ ਦੇ ਸਾਹਮਣੇ ਲੁਧਿਆਣਾ ਫਿਰੋਜ਼ਪੁਰ ਮੁੱਖ ਮਾਰਗ ਦੀ ਆਵਾਜਾਈ ਨੂੰ ਕੁਝ ਸਮੇਂ ਲਈ ਉਸ ਸਮੇਂ ਬੰਦ ਕਰ ਦਿੱਤਾ, ਜਦ ਥਾਣਾ ਅਜੀਤਵਾਲ ਦੀ ਪੁਲਿਸ ਵੱਲੋਂ ਉਨਾਂ੍ਹ ਨੂੰ ਰਸਤੇ ਵਿਚ ਹੀ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਸ ਸਬੰਧੀ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਪ੍ਰਧਾਨ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆਂ ਕਿ ਸੁਯੰਕਤ ਕਿਸਾਨ ਮੋਰਚੇ ਦੇ ਸੱਦੇ ਤੇ ਉਨਾਂ੍ਹ ਦਾ ਜੱਥਾ ਅੱਜ ਲੁਧਿਆਣਾ ਵਿਖੇ ਬੀਜੇਪੀ ਨੇਤਾ ਅੰਮਿਤ ਸ਼ਾਹ ਦੀ ਰੈਲੀ ਵਿਚ ਸ਼ਾਤਮਈ ਤਰੀਕੇ ਨਾਲ ਵਿਰੋਧ ਕਰਨ ਲਏ ਜਾ ਰਹੇ ਸਨ ਤਾਂ ਉਨਾਂ੍ਹ ਦੇ ਜੱਥੇ ਦੀ ਇਕ ਬੱਸ ਨੂੰ ਥਾਣਾ ਮਹਿਣਾ ਦੀ ਪੁਲਿਸ ਅਤੇ ਦੂਸਰੀ ਬੱਸ ਨੂੰ ਅਜੀਤਵਾਲ ਥਾਣਾ ਦੀ ਪੁਲਿਸ ਵੱਲੋਂ ਰੋਕਿਆ ਗਿਆ ਸੀ। ਪਰ ਉਨਾਂ੍ਹ ਵੱਲੋਂ ਮੌਕੇ ਤੇ ਪੁਲਿਸ ਅਤੇ ਸਰਕਾਰ ਖਿਲਾਫ ਪ੍ਰਦਰਸ਼ਨ ਕਰਦਿਆਂ ਹੀ ਕੁਝ ਸਮੇਂ ਵਿਚ ਹੀ ਪੁਲਿਸ ਵੱਲੋਂ ਉਨਾਂ੍ਹ ਨੂੰ ਉਨਾਂ੍ਹ ਨੂੰ ਰਵਾਨਾ ਕਰ ਦਿੱਤਾ ਗਿਆ। ਇਸ ਸਮੇਂ ਜਿਲ੍ਹਾ ਸਕੱਤਰ ਹਰਪ੍ਰਰੀਤ ਸਿੰਘ, ਸਰਬਜੀਤ ਸਿੰਘ ਝਬੇਲਵਾਲੀ, ਬਲਜੀਤ ਸਿੰਘ ਝਬੇਲਵਾਲੀ, ਜਗਸੀਰ ਸਿੰਘ ਥਾਂਦੇਵਾਲ, ਜਸਵੰਤ ਸਿੰਘ ਕਿਰਤੀ, ਹਰਜਿੰਦਰ ਸਿੰਘ ਭੁੱਟੀਵਾਲਾ, ਬਲਵਿੰਦਰ ਸਿੰਘ ਭੁੱਟੀਵਾਲਾ, ਮਨਜਿੰਦਰ ਸਿੰਘ ਡੋਕ, ਬੀਬੀ ਪ੍ਰਦੀਪ ਕੌਰ ਹਾਜਰ ਸਨ।